ਅਮਰੀਕਾ 'ਚ 13 ਸਾਲਾਂ ਬੱਚੇ 'ਤੇ ਹੋਇਆ ਨਸਲੀ ਹਮਲਾ, ਹੋਇਆ ਕੁੱਟਮਾਰ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਮਲਾਵਰਾਂ ਨੇ ਉਸ 'ਤੇ ਨਸਲੀ ਟਿੱਪਣੀਆਂ ਵੀ ਕੀਤੀਆਂ

13 year old sikh boy

ਨਿਊਯਾਰਕ-ਹਰ ਇਕ ਦੇਸ਼ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਹਨ ਅਤੇ ਪਰ ਇੰਨ੍ਹਾਂ ਕਾਇਦੇ-ਕਾਨੂੰਨਾਂ ਦੀ ਕੋਈ ਪਾਲਣਾ ਕਰਦਾ ਹੈ ਅਤੇ ਕੋਈ ਨਹੀਂ। ਕਾਨੂੰਨ ਮੁਤਾਬਕ ਜੇਕਰ ਕੋਈ ਵਿਅਕਤੀ ਇਨ੍ਹਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਅਜਿਹਾ ਹੀ ਇਕ ਹਮਲਾ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਅਮਰੀਕਾ 'ਚ ਨਸਲੀ ਹਮਲਾ ਬਹੁਤ ਘਿਨਾਉਣਾ ਅਪਰਾਧ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ। ਅਮਰੀਕਾ ਦੇ ਨਿਊਯਾਰਕ 'ਚ ਇਕ ਸਿੱਖ ਬੱਚੇ ਨਾਲ ਨਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ

ਇਥੇ 13 ਸਾਲਾ ਦੇ ਚੈਜ਼ ਬੇਦੀ 'ਤੇ ਨਸਲੀ ਹਮਲਾ ਕੀਤਾ ਗਿਆ ਅਤੇ ਹਮਲਾਵਰਾਂ ਨੇ ਉਸ 'ਤੇ ਨਸਲੀ ਟਿੱਪਣੀਆਂ ਵੀ ਕੀਤੀਆਂ। ਦੱਸ ਦੇਈਏ ਕਿ ਇਹ ਘਟਨਾ ਨਿਊਯਾਰਕ ਦੇ ਇਕ ਮਾਲ ਦੀ ਹੈ ਜਿਥੇ ਬੀਤੀ 29 ਮਈ ਨੂੰ ਹਮਉਮਰ ਲੜਕਿਆਂ ਦੇ ਇਕ ਝੁੰਡ ਨੇ ਸਿੱਖ ਲੜਕੇ ਨਾਲ ਕੁੱਟਮਾਰ ਕੀਤੀ ਅਤੇ ਭੱਦੀ ਟਿੱਪਣੀਆਂ ਵੀ ਕੀਤੀਆਂ  ।ਅਮਰੀਕਾ ਦੇ ਸਥਾਨਕ ਮੀਡੀਆ ਮੁਤਬਾਕ 'ਵਾਲਟ ਵ੍ਹਿਟਮੈਨ ਸ਼ੌਪਸ' ਨਾਂ ਦੇ ਇਕ ਮਾਲ 'ਚ ਵਾਪਰੀ ਇਸ ਘਟਨਾ ਦੀ ਜਾਂਚ ਨੂੰ ਪੁਲਸ ਨਸਲੀ ਹਮਲਾ ਮੰਨ ਕੇ ਕਰ ਰਹੀ ਹੈ।

ਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ

ਪੁਲਸ ਦਾ ਕਹਿਣਾ ਹੈ ਕਿ ਸਿੱਖ ਲੜਕੇ ਦੇ ਮੁੱਕੇ ਮਾਰੇ ਗਏ ਅਤੇ ਭੱਦੀ ਟਿੱਪਣੀਆਂ ਕੀਤੀਆਂ ਗਈਆਂ। ਸਿੱਖ ਲੜਕੇ ਦਾ ਕਹਿਣਾ ਹੈ ਕਿ ਇਹ ਹਮਲਾ ਉਸ 'ਤੇ ਬਾਹਰੀ ਸਿੱਖ ਸਰੂਪ ਕਾਰਨ ਹੋਇਆ ਹੈ ਅਤੇ ਇਸ ਮਾਮਲੇ ਦੀ ਜਾਂਚ ਇਕ 'ਨਸਲੀ ਅਪਰਾਧ' ਵਜੋਂ ਕੀਤੀ ਜਾ ਰਹੀ ਹੈ।ਬੇਦੀ ਨੇ ਦੱਸਿਆ ਕਿ ਉਹ ਸਿੱਖ ਧਰਮ ਨਾਲ ਸਬੰਧਤ ਹੈ ਜਿਸ ਕਾਰਨ ਉਹ ਦਸਤਾਰ ਸਜਾਉਂਦਾ ਹੈ।

ਇਹ ਵੀ ਪੜ੍ਹੋ-ਕੋਰੋਨਾ ਦੇ ਦੌਰ 'ਚ ਇਹ ਕਲਾਕਾਰ ਇੰਝ ਕਰ ਰਹੀ ਹੈ ਲੋਕਾਂ ਦੀ ਮਦਦ

ਉਸ ਦੇ ਇਸ ਸਰੂਪ ਕਾਰਨ ਹੀ ਉਸ 'ਤੇ ਹਮਲਾ ਹੋਇਆ ਹੈ। ਉਸ ਨੇ ਕਿਹਾ ਕਿ ਕਿਸੇ ਦੇ ਬਾਹਰੀ ਦਿਖ ਕਾਰਨ ਅਜਿਹਾ ਹਮਲਾ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ‘ਨਿਊਯਾਰਕ ਚੈਪਟਰ ਆਫ਼ ਦਿ ਕੌਂਸਲ ਆਨ ਅਮੈਰਿਕਨ–ਇਸਲਾਮਿਕ ਰਿਲੇਸ਼ਨਜ਼’ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਲਤਾਫ਼ ਨਾਸ਼ਰ ਨੇ ਕਿਹਾ ਕਿ ਅਸੀਂ ਪੁਲਸ ਦੀ ਜਾਂਚ ਦਾ ਸੁਆਗਤ ਕਰਦੇ ਹਾਂ ਅਤੇ ਇਹ ਰਾਹਤ ਵਾਲੀ ਗੱਲ ਹੈ ਕਿ ਬੱਚਾ ਗੰਭੀਰ ਜ਼ਖਮੀ ਨਹੀਂ ਹੋਇਆ। ਸਾਡੇ ਸਿੱਖ ਭੈਣਾਂ ਅਤੇ ਭਰਾਵਾਂ ਨੂੰ ਅਕਸਰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਇਸ ਨਸਲੀ ਹਮਲੇ ਦੀ ਵੀ ਸਾਨੂੰ ਸਖਤ ਤੋਂ ਸਖਤ ਨਿਖੇਧੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਬੇਦੀ ਨੇ ਇਹ ਵੀ ਕਿਹਾ ਕਿ ਅਕਸਰ ਸਕੂਲ 'ਚ ਵੀ ਉਸ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ।