ਫਾਸਟ ਫੂਡ ਨੇ 17 ਸਾਲਾ ਲੜਕੇ ਦੇ ਜੀਵਨ ਵਿਚ ਕੀਤਾ ਹਨੇਰਾ  

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਪੋਰਟ ਮੁਤਾਬਕ ਲੜਕਾ 10 ਸਾਲਾਂ ਤੋਂ ਲਗਾਤਾਰ ਫਾਸਟ ਫੂਡ ਖਾ ਰਿਹਾ ਸੀ।

UK teenager left blind and deaf by decade long diet of junk food

ਲੰਡਨ: ਹਰ ਕੋਈ ਫਾਸਟ ਫੂਡ ਜਾਂ ਜੰਕ ਫੂਡ ਦਾ ਦੀਵਾਨਾ ਹੈ। ਫਾਸਟ ਫੂਡ ਖਾਣ ਨਾਲ ਮੋਟਾਪਾ ਤਾਂ ਵਧਦਾ ਹੀ ਹੈ ਨਾਲ ਹੀ ਕਈ ਜਾਨਲੇਵਾ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦੇ ਲੰਡਨ ਵਿਚ ਰਹਿਣ ਵਾਲੇ 17 ਸਾਲ ਦੇ ਲੜਕੇ ਦੀ ਜੰਕ ਫੂਡ ਖਾਣ ਨਾਲ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਉਸ ਦੀ ਸੁਣਨ ਦੀ ਸ਼ਕਤੀ ਵੀ ਘੱਟ ਗਈ। ਰਿਪੋਰਟ ਮੁਤਾਬਕ ਲੜਕਾ 10 ਸਾਲਾਂ ਤੋਂ ਲਗਾਤਾਰ ਫਾਸਟ ਫੂਡ ਖਾ ਰਿਹਾ ਸੀ।

ਉਹ ਰੋਜ਼ਾਨਾ ਬ੍ਰੇਕਫਾਸਟ, ਲੰਚ ਅਤੇ ਡਿਨਰ ਵਿਚ ਚਿਪਸ, ਬਰਗਰ, ਪੀਜ਼ਾ, ਪ੍ਰੋਸੈਸਡ ਮੀਟ ਅਤੇ ਸੋਸ ਵਰਗੀਆਂ ਚੀਜ਼ਾਂ ਦਾ ਸੇਵਨ ਕਰਦਾ ਸੀ। ਬ੍ਰਿਟੇਨ ਵਿਚ ਜੰਕ ਫੂਡ ਖਾਣ ਨਾਲ ਅੱਖਾਂ ਦੀ ਰੋਸ਼ਨੀ ਜਾਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਿਕ ਲੜਕੇ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਰੇਅਰ ਇਟਿੰਗ ਡਿਸਆਰਡਰ (Rare Eating Disorder) ਹੈ।

ਮੈਡੀਕਲ ਸਾਇੰਸ ਵਿਚ ਇਸ ਨੂੰ ਅਵਾਇਡੇਂਟ-ਰੇਸਟ੍ਰਿਕਟਿਵ ਫੂਡ ਇਨਟੇਕ ਡਿਸਆਰਡਰ (ARFID) ਵੀ ਆਖਦੇ ਹਨ। ਲੜਕੇ ਨੂੰ ਪ੍ਰਾਇਮਰੀ ਸਕੂਲ ਦੇ ਦਿਨਾਂ ਵਿਚ ਇਹ ਬਿਮਾਰੀ ਸੀ, ਜਿਸ ਕਰਕੇ ਉਸ ਨੂੰ ਫਲਾਂ ਅਤੇ ਸਬਜ਼ੀਆਂ ਨਾ ਪਸੰਦ ਹੋ ਕੇ ਸਿਰਫ ਜੰਕ ਫੂਡ ਹੀ ਚੰਗਾ ਲਗਦਾ ਸੀ। ਰੇਅਰ ਇਟਿੰਗ ਡਿਸਆਰਡਰ ਕਾਰਨ ਲੜਕੇ ਦੇ ਸਰੀਰ ਵਿਚ ਕਈ ਜ਼ਰੂਰੀ ਵਿਟਾਮਿਨਾਂ ਕਮੀ ਹੋ ਗਈ ਸੀ, ਜੋ ਅੱਗੇ ਜਾ ਕੇ ਨਿਊਟ੍ਰੀਸ਼ੀਅਨਲ ਆਪਟਿਕ ਨਿਊਰੋਪੈਥੀ (NON) ਵਿਚ ਬਦਲ ਗਈ।

ਨਿਊਰੋਪੈਥੀ ਅੱਖਾਂ ਦੀ ਨਸਾਂ ਦੀ ਨਸਾਂ ਡੈਮੇਜ ਹੋ ਜਾਂਦੀ ਹੈ, ਜਿਸ ਨਾਲ ਹੌਲੀ-ਹੌਲੀ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। Irishpost.Com ਦੀ ਰਿਪੋਰਟ ਮੁਤਾਬਿਕ, ਲੜਕੇ ਦੇ ਇਸ ਕੇਸ ਨੂੰ Annals of Internal Medicine ਦੇ ਨਾਮ ਨਾਲ ਜਨਰਲ ਵਿਚ ਵੀ ਪਬਲਿਸ਼ ਕੀਤਾ ਗਿਆ ਹੈ। Annals of Internal Medicine ਦੇ ਡਾਕਟਰ ਡੇਨਿਸ ਏਟਨ ਦੱਸਦੇ ਹਨ ਕਿ ਹੈਲਥ ਕੇਅਰ ਪ੍ਰੋਫੈਸ਼ਨਲਸ ਅਤੇ ਲੋਕਾਂ ਵਿਚ ਖਾਣ-ਪੀਣ ਦੀ ਖਰਾਬ ਆਦਤਾਂ ਨੂੰ ਲੈ ਕੇ ਬਹੁਤ ਘੱਟ ਜਾਗਰੂਕ ਹਨ, ਜਿਸ ਨਾਲ ਅੱਖਾਂ ਦੀ ਰੌਸ਼ਨੀ ਨੂੰ ਨੁਕਸਾਨ ਪਹੁੰਚਦਾ ਹੈ।

ਬ੍ਰਾਜੀਲ ਦੀ ਸਾਓ ਪਾਓਲੋ ਯੂਨੀਵਰਸਿਟੀ ਨੇ ਬ੍ਰਿਟੇਨ ਸਮੇਤ 19 ਦੇਸ਼ਾਂ ਦੀ ਇਟਿੰਗ ਡਿਸਆਰਡਰ ਬਾਰੇ ਸਟਡੀ ਕੀਤੀ ਸੀ, ਜਿਸ ਵਿਚ ਸਾਹਮਣੇ ਆਇਆ ਹੈ ਕਿ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਬ੍ਰਿਟੇਨ ਦੇ ਲੋਕ ਜ਼ਿਆਦਾ ਅਲਟਰਾ ਪ੍ਰੋਸੈਸਡ ਫੂਡ ਖਾਂਦੇ ਹਨ। ਉਨ੍ਹਾਂ ਦੇ 50.7 ਫੀਸਦੀ ਡਾਇਟ ਜੰਕ ਫੂਡ ਹੀ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।