ਦਿਮਾਗੀ ਕੈਂਸਰ ਦੀ ਖ਼ੋਜ ਕਰਨ ‘ਤੇ ਭਾਰਤੀ ਮੂਲ ਦੀ ਕਾਵਿਆ ਨੂੰ ਮਿਲਿਆ ਅਮਰੀਕੀ ਐਵਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦਿਮਾਗ ਦੇ ਕੈਂਸਰ (ਗਲਿਓਬਲਾਸਟੋਮਾ) ਦੇ ਇਲਾਜ ਦੀ ਖੋਜ ਲਈ ਹਰਨਡੋਨ (ਵਰਜੀਨੀਆ) ਵਾਸੀ ਭਾਰਤਵੰਸ਼ੀ ਕਾਵਿਆ ਕੋਪਾਰਾਪੂ (19) ਨੂੰ ਸਾਲ 2019 ਦਾ ਸਟੈੱਮ...

Kaaviya Koparapu

ਵਾਸ਼ਿੰਗਟਨ : ਦਿਮਾਗ ਦੇ ਕੈਂਸਰ (ਗਲਿਓਬਲਾਸਟੋਮਾ) ਦੇ ਇਲਾਜ ਦੀ ਖੋਜ ਲਈ ਹਰਨਡੋਨ (ਵਰਜੀਨੀਆ) ਵਾਸੀ ਭਾਰਤਵੰਸ਼ੀ ਕਾਵਿਆ ਕੋਪਾਰਾਪੂ (19) ਨੂੰ ਸਾਲ 2019 ਦਾ ਸਟੈੱਮ (ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਮੈਥ) ਐਜੂਕੇਸ਼ਨ ਐਵਾਰਡ ਦਿੱਤਾ ਗਿਆ ਹੈ। ਇਸ ਮਾਣਮੱਤੇ ਐਵਾਰਡ ਵਿਚ ਸਟੈੱਮ ਐਜੂਕੇਸ਼ਨ ਵੱਲੋਂ 10 ਹਜ਼ਾਰ ਡਾਲਰ ਨਕਦ ਦਿੱਤੇ ਜਾਂਦੇ ਹਨ।

ਅਮਰੀਕਨ ਬਾਜ਼ਾਰ ਦੀ ਰਿਪੋਰਟ ਮੁਤਾਬਕ ਕਾਵਿਆ ਹਾਵਰਡ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਤੇ ਬਾਇਓਲੌਜੀ ਦੀ ਪੜ੍ਹਾਈ ਕਰ ਰਹੀ ਹੈ। ਨਵੀਂ ਖੋਜ ਮੁਤਾਬਕ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਇਹ ਇਲਾਜ ਸੰਭਵ ਹੈ। ਕਾਵਿਆ ਗਰਲਜ਼ ਕੰਪਿਊਟਿੰਗ ਲੀਗ ਦੀ ਬਾਨੀ ਤੇ ਸੀਈਓ ਹੈ ਜੋ ਕਿ ਬਿਨਾਂ ਲਾਭ ਦੇ ਕੰਮ ਕਰਨ ਵਾਲੀ ਸੰਸਥਾ ਹੈ ਤੇ ਇਸ ਨੇ ਕੰਪਿਊਟਰ ਸਾਇੰਸ ਪ੍ਰੋਗਰਾਮਿੰਗ  ਲਈ ਇੱਕ ਲੱਖ ਡਾਲਰ ਇਕੱਤਰ ਕੀਤੇ ਹਨ।

ਇਹ ਸੰਸਥਾ 3800 ਅਮਰੀਕੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੀ ਹੈ । ਇੱਕ ਤਜਰਬੇਕਾਰ ਤਰਜਮਾਨ ਕਾਵਿਆ ਨੇ ਸਮਿਥਸੋਨੀਅਨ ਇੰਸਟੀਚਿਊਟ, ਨਾਸਾ ਕੈਨੇਡੀ ਸੈਂਟਰ ਤੇ ਵੱਖ ਵੱਖ ਆਰਟੀਫਿਸ਼ੀਅਲ ਇੰਟੈਲੀਜੈਂਸ ਕਾਨਫਰੰਸਾਂ ਵਿਚ ਨੁਮਾਇੰਦਗੀ ਕੀਤੀ ਹੈ ।