ਦੇਸ਼ ਇਸ ਕਦਰ ਕਰਜ਼ੇ ਹੇਠ ਦੱਬਿਆ ਕਿ ਦੀਵਾਲੀਆ ਹੋਣ ਦੀ ਕਗਾਰ ’ਤੇ: ਪਾਕਿ ਵਿੱਤ ਮੰਤਰੀ
ਮੀਡੀਆ ਨਾਲ ਗੱਲਬਾਤ ਕਰਦਿਆਂ ਪਾਕਿ ਵਿੱਤ ਮੰਤਰੀ ਅਸਦ ਅਮਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ
ਇਸਲਾਮਾਬਾਦ: ਪਾਕਿਸਤਾਨ ਇਸ ਕਦਰ ਕਰਜ਼ੇ ਵਿਚ ਡੁੱਬ ਚੁੱਕਿਆ ਹੈ ਕਿ ਦੇਸ਼ ਦੀਵਾਲੀਆ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਅਮਰ ਨੇ ਕੀਤਾ। ਸੋਸ਼ਲ ਮੀਡੀਆ ਨਾਲ ਦੇਸ਼ ਦੀ ਅਰਥ ਵਿਵਸਥਾ ਦੇ ਸਬੰਧੀ ਸਵਾਲ ਜਵਾਬ ਦੇ ਵਿਸ਼ੇਸ਼ ਸੈਸ਼ਨ ਵਿਚ ਅਮਰ ਨੇ ਬੁੱਧਵਾਰ ਨੂੰ ਕਿਹਾ ਕਿ ਤੁਸੀਂ ਐਨ੍ਹੇ ਭਾਰੀ ਕਰਜ਼ੇ ਦੇ ਬੋਝ ਨਾਲ ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲ ਜਾ ਰਹੇ ਹੋ। ਅਸੀਂ ਭਾਰੀ ਅੰਤਰ ਨੂੰ ਖ਼ਤਮ ਕਰਨਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੀਐਮਐਲਐਨ ਸਮੇਂ ਦੇ ਨੰਬਰ ਨੂੰ ਵੇਖੀਏ ਤਾਂ ਮਹਿੰਗਾਈ ਦਹਾਈ ਅੰਕ ਵਿਚ ਸੀ, ਅਸੀਂ ਸ਼ੁਕਰ ਗੁਜ਼ਾਰ ਹਾਂ ਕਿ ਅਜੇ ਇਹ ਉਸ ਪੱਧਰ ਨੂੰ ਨਹੀਂ ਛੂਹ ਸਕੀ। ਖ਼ਬਰਾਂ ਮੁਤਾਬਕ ਵਿੱਤ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਵਿਚ ਮਹਿੰਗਾਈ ਅਜੇ ਦਹਾਈ ਅੰਕ ਨਹੀਂ ਛੂ ਸਕੀ। ਉਨ੍ਹਾਂ ਕਿਹਾ ਕਿ ਪਹਿਲਾਂ ਦੇਖੋ ਤਾਂ ਮਹਿੰਗਾਈ ਨੇ ਸਮਾਜ ਦੇ ਹਰ ਤਬਕੇ ਨੂੰ ਬਰਾਬਰ ਪ੍ਰਭਾਵਿਤ ਕੀਤਾ।
ਇਹ ਸਹੀ ਹੈ ਕਿ ਮਹਿੰਗਾਈ ਨੇ ਗਰੀਬਾਂ ਉਤੇ ਜ਼ਿਆਦਾ ਅਸਰ ਪਾਇਆ, ਸਾਡੇ ਸ਼ਾਸਨ ਵਿਚ ਇਹ ਸਥਿਤੀ ਵੱਖ ਹੈ, ਉਚ ਆਮਦਨ ਵਰਗ ਦੀ ਤੁਲਨਾ ਵਿਚ ਗਰੀਬ ਉਤੇ ਮਹਿੰਗਾਈ ਦਾ ਘੱਟ ਪ੍ਰਭਾਵ ਪਿਆ ਹੈ।