ਫ਼ੀਰੈਂਸੇ-ਫ਼ੀਰੈਂਸੇ ਤੋਸਕਾਨਾ ਦੇ ਸ਼ਹਿਰ ਮੋਰਾਦੀ ’ਚ ਦੂਜੀ ਸੰਸਾਰ ਜੰਗ ’ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੱਖਾਂ ਨੇ ਇਟਲੀ ਨੂੰ ਅਜ਼ਾਦ ਕਰਾਉਣ ਲਈ ਆਪਣਾ ਖ਼ੂਨ ਵਹਾਇਆ ਸੀ : ਅੰਦਰਾ ਤੋਮਾਜੋ ਤਰੀਬੈਰਤੀ

Florence-Tuscany city of Moradi pays tribute to Sikh soldiers martyred in World War II

ਫੀਰੈਂਸੇ -ਫੀਰੈਂਸੇ ਤੋਸਕਾਨਾ  ਦੇ ਸ਼ਹਿਰ ਮੋਰਾਦੀ ਵਿਖੇ  ਬੀਤੇ ਦਿਨੀ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਤੇ ਕਮੂਨੇ ਦੀ ਮੋਰਾਦੀ ਵਲੋਂ ਦੂਸਰੀ ਸੰਸਾਰ ਜੰਗ ’ਚ ਇਟਲੀ ਨੂੰ ਅਜ਼ਾਦ ਕਰਾਉਂਦੇ ਹੋਏ ਸਿੱਖ ਫ਼ੌਜੀ ਜੋ ਸ਼ਹੀਦੀਆਂ ਪਾ ਗਏ ਸਨ, ਉੁਨ੍ਹਾਂ ਦੀ ਯਾਦ ’ਚ ਸ਼ਹੀਦੀ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਦੀ ਸ਼ੁਰੂਆਤ ਚੌਪਈ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਉਪਰੰਤ ਸੇਵਾ ਸਿੰਘ (ਫ਼ੌਜੀ) ਨੇ ਅਰਦਾਸ ਕੀਤੀ। ਉਸ ਤੋਂ ਬਾਅਦ ਮੋਰਾਦੀ ਦੇ ਮੇਅਰ ਅੰਦਰਾ ਤੋਮਾਜੋ ਤਰੀਬੈਰਤੀ ਨੇ  ਸ਼ਹੀਦ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ। ਕਿਉਂਕਿ ਇਨ੍ਹਾਂ ਦੇ ਵਡੇਰਿਆਂ ਨੇ ਇਟਲੀ ਨੂੰ ਅਜ਼ਾਦ ਕਰਾਉਣ ਲਈ  ਆਪਣਾ ਖ਼ੂਨ ਵਹਾਇਆ ਸੀ।

ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਵੀ ਸ਼ਰਧਾਂਲੀ ਭੇਟ ਕੀਤੀ ਅੰਤ ਵਿਚ ਸੰਸਥਾ ਦੇ ਸੈਕਟਰੀ ਸਤਨਾਮ ਸਿੰਘ ਨੇ ਆਏ ਹੋਏ ਇਟਾਲੀਅਲ ਲੋਕਾਂ ਦਾ ਧਨਵਾਦ ਕੀਤਾ। ਇਸ ਸਮਾਗਮ ਵਿਚ ਸ਼ਾਮਲ ਕਮੇਟੀ ਦੇ ਮੈਂਬਰ ਰਣਜੀਤ ਸਿੰਘ,  ਰਮਨਦੀਪ ਸਿੰਘ,  ਰਾਜ ਕੁਮਾਰ,  ਜਸਪ੍ਰੀਤ ਸਿਧੂ,  ਅਰਮਨ ਸਿਧੂ,  ਕੁਲਿਵੰਦਰ ਸਿੰਘ,  ਹਰਨੇਕ ਸਿੰਘ,  ਬਲਿਜੰਦਰ ਸਿੰਘ,  ਸੁਖਿਵੰਦਰ ਸਿੰਘ,  ਸੁਖਵੰਤ ਸਿੰਘ, ਗੁਰਮੇਲ ਸਿੰਘ ਗੇਲੀ,  ਬਖਤੌਰ ਸਿੰਘ,  ਪਰਿਮੰਦਰ ਸਿੰਘ,  ਰਮਨਦੀਪ ਫੋਟੋ ਗਰਾਫਰ,  ਹਰਸਵੀਰ ਸਿੰਘ,  ਕੁਲਵੰਤ ਸਿੰਘ,  ਰਘਵੀਰ ਸਿੰਘ, ਗੁਰਮੁਖ ਸਿੰਘ,  ਪਰਮਜੀਤ ਸਿੰਘ, ਸੁਖਿਵੰਦਰ ਸਿੰਘ ਗੋਰਾ, ਕੁਲਵੰਤ ਸਿੰਘ,  ਰਘਬੀਰ ਸਿੰਘ ਸਮਰਤੀਨੋ, ਜੂਸੇਪੇ, ਗੁਈਦੇ ਕਾਰਲੋ, ਪਾਦਰੀ ਤੇਨ ਜਿਆਨਲੂ ਅਤੇ ਹੋਰ ਬੁਹਤ ਸਾਰੇ ਆਜਾਦੀ ਘੁਲਾਟੀਏ  ਸ਼ਾਮਲ ਹੋਏ।  ਇਸ ਮੌਕੇ ਗੁਰੂ ਕਾ ਲੰਗਰ ਅਟੁਟ ਵਰਤਾਇਆ ਗਿਆ।  ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਅਤੇ ਕੋਰੇਜੋ ਗੁਰਦੁਆਰਾ ਸਾਹਿਬ  ਵਲੋਂ ਰਲ ਕੇ ਕੀਤੀ ਗਈ।