ਮੁਸ਼ਰਫ ਵਿਰਧ ਦੇਸ਼ਧ੍ਰੋਹ ਦੇ ਮਾਮਲੇ 'ਚ ਸੁਣਵਾਈ 20 ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਸਾਬਕਾ ਸ਼ਾਸਕ ਪਰਵੇਜ਼ ਮੁਸ਼ਰੱਫ ਖਿਲਾਫ ਦੇਸ਼ਧਰੋਹ ਦੇ ਮਾਮਲੇ ਵਿਚ 20 ਅਗਸਤ ਨੂੰ ਸੁਣਵਾਈ ਕਰੇਗੀ............

Pervez Musharraf

ਇਸਲਾਮਾਬਾਦ :  ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਸਾਬਕਾ ਸ਼ਾਸਕ ਪਰਵੇਜ਼ ਮੁਸ਼ਰੱਫ ਖਿਲਾਫ ਦੇਸ਼ਧਰੋਹ ਦੇ ਮਾਮਲੇ ਵਿਚ 20 ਅਗਸਤ ਨੂੰ ਸੁਣਵਾਈ ਕਰੇਗੀ। ਜਿਓ ਨਿਊਜ਼ ਦੀ ਇਕ ਖਬਰ ਮੁਤਾਬਕ ਲਾਹੌਰ ਹਾਈ ਕੋਰਟ ਦੇ ਮੁੱਖ ਜੱਜ ਮੁਹੰਮਦ ਯਾਵਰ ਅਲੀ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਇਕ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ। ਮੁਸ਼ੱਰਫ (74) ਇਸ ਸਮਏਂ ਦੁਬਈ ਵਿਚ ਰਹਿ ਰਹੇ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਵਰਤਣ ਨਾਲ ਉਨ੍ਹਾਂ ਨੇ ਮਨਾਂ ਕਰ ਦਿੱਤਾ ਹੈ। ਦੇਸ਼ ਵਿਚ ਸੰਵਿਧਾਨੇੱਤਰ ਐਮਰਜੈਂਸੀ ਲਗਾਉਣ ਲਈ ਮੁਸ਼ੱਰਫ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਵਿਚ ਮਾਰਚ, 2014 ਨੂੰ ਮੁਸ਼ੱਰਫ ਨੂੰ ਦੋਸ਼ੀ ਸਾਬਤ ਕੀਤਾ ਗਿਆ ਸੀ।