ਇਰਾਕ `ਚ ਇਸਲਾਮਿਕ ਸਟੇਟ  ਦੇ ਸ਼ੱਕੀ ਹਮਲਿਆਂ `ਚ ਅੱਠ ਲੋਕਾਂ ਦੀ ਮੌਤ,  ਚਾਰ ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ਼ਲਾਮਿਕ ਸਟੇਟ ਸਮੂਹ ਦੇ ਸ਼ੱਕੀ ਜਿਹਾਦੀਆਂ ਨੇ ਉੱਤਰੀ ਇਰਾਕ ਵਿਚ ਦੋ ਵੱਖ - ਵੱਖ ਹਮਲਿਆਂ ਵਿਚ ਅੱਠ ਲੋਕਾਂ ਦੀ ਜਾਨ

ISI

ਸਮਾਰਾ : ਇਸ਼ਲਾਮਿਕ ਸਟੇਟ ਸਮੂਹ ਦੇ ਸ਼ੱਕੀ ਜਿਹਾਦੀਆਂ ਨੇ ਉੱਤਰੀ ਇਰਾਕ ਵਿਚ ਦੋ ਵੱਖ - ਵੱਖ ਹਮਲਿਆਂ ਵਿਚ ਅੱਠ ਲੋਕਾਂ ਦੀ ਜਾਨ ਲੈ ਲਈ ਜਦੋਂ ਕਿ ਚਾਰ ਹੋਰ ਜਖ਼ਮੀ ਹੋ ਗਏ। ਆਈਐਸ ਨੇਤਾ ਅਬੁ ਬਕੇ ਅਲ - ਬਗਦਾਦੀ ਵਲੋਂ ਪਿਛਲੇ ਮਹੀਨੇ ਜਾਰੀ ਕਥਿਤ ਕਲਿੱਪ ਦੇ ਬਾਅਦ ਚਰਮਪੰਥੀ ਸਮੂਹ ਦੇ ਹਮਲਿਆਂ ਵਿਚ ਵਾਧਾ ਹੋਇਆ ਹੈ।

ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਿਰਕੁਕ ਤੋਂ ਕਰੀਬ 25 ਕਿਲੋਮੀਟਰ ਪੱਛਮ ਵਿਚ ਸਥਿਤ ਅਲਬੁ ਸ਼ਹਿਰ ਪਿੰਡ ਦੇ ਇੱਕ ਮਕਾਨ `ਤੇ ਜਿਹਾਦੀਆਂ ਨੇ ਸੋਮਵਾਰ ਨੂੰ ਹਮਲਾ ਕੀਤਾ। ਜਿਸ ਵਿਚ ਸੱਤ ਲੋਕ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਵਿਚ ਇੱਕ ਪੁਲਸਕਰਮੀ ਜਖ਼ਮੀ ਵੀ ਹੋਇਆ ਹੈ। ਜਿਹਾਦੀਆਂ ਨੇ ਉਥੇ ਹੀ ਸਥਿਤ ਇੱਕ ਮੁਦਰਾ ਪਰਿਵਰਤਨ ਦਫ਼ਤਰ ਤੋਂ ਕਰੀਬ 20 , 000 ਡਾਲਰ ਵੀ ਲੁੱਟ ਲਏ।

ਦਸਿਆ ਜਾ ਰਿਹਾ ਹੈ ਕਿ ਬਗਦਾਦ  ਦੇ ਕੋਲ ਇਕ ਮਸਜਦ  ਦੇ ਬਾਹਰ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਤਿੰਨ ਹੋਰ ਨੂੰ ਜਖ਼ਮੀ ਕਰ ਦਿੱਤਾ। ਪੁਲਿਸ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਹਮਲਾ ਐਤਵਾਰ ਦੇਰ ਰਾਤ ਅਸ਼ - ਸ਼ਰਕਾਤ  ਦੇ ਨਜਦੀਕ ਖਨੋਉਕਾ ਪਿੰਡ ਵਿਚ ਹੋਇਆ। ਕਿਹਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਅੰਤਮ ਖੇਤਰਾਂ ਵਿਚ ਹੈ,

ਜਿਨ੍ਹਾਂ ਨੂੰ ਸਰਕਾਰੀ ਬਲਾਂ ਨੇ ਪਿਛਲੇ ਸਾਲ ਆਈਐਸ ਤੋਂ ਖੌਹ ਲਿਆ ਸੀ। ਦਸ ਦਈਏ ਕਿ ਇਹ ਇਲਾਕਾ ਰਾਜਧਾਨੀ ਤੋਂ ਕਰੀਬ 100 ਕਿਲੋਮੀਟਰ ਦੂਰ ਹੈ। ਇਸ ਮੌਕੇ ਅਧਿਕਾਰੀ ਨੇ ਦੱਸਿਆ ਕਿ , 80 ਸਾਲ ਦਾ ਇਕ ਵਿਅਕਤੀ ਜਦੋਂ ਨਮਾਜ਼ ਅਦਾ ਕਰ ਕੇ ਮਸਜਦ ਤੋਂ ਬਾਹਰ ਆ ਰਿਹਾ ਸੀ,  ਉਸ ਸਮੇਂ ਜਿਹਾਦੀਆਂ ਨੇ ਗੋਲੀਆਂ ਚਲਾਈਆਂ।  ਉਨ੍ਹਾਂ ਨੇ ਦੱਸਿਆ, ਗੋਲੀਬਾਰੀ ਵਿਚ ਤਿੰਨ ਹੋਰ ਲੋਕ ਜਖ਼ਮੀ ਹੋ ਗਏ। ਤੁਹਾਨੂੰ ਦਸ ਦੇਈਏ ਕਿ ਇਸ਼ਲਾਮਿਕ ਸਟੇਟ ਸੰਗਠਨ ਦਾ ਇਰਾਕ `ਚ ਕਾਫੀ ਦਬਦਬਾ ਰਿਹਾ ਹੈ।

ਪਿਛਲੇ ਕੁਝ ਸਮੇਂ ਤੋਂ ਇਸ ਸੰਗਠਨ ਨੇ ਦੇਸ਼ `ਚ ਕਾਫ਼ੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਨਾਲ ਹੀ ਤੁਹਾਨੂੰ ਦਸ ਦਈਏ ਕਿ ਹੁਣ ਤੱਕ ਇਹ ਸੰਗਠਨ ਅਮਰੀਕੀ ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਹੁਣ ਤਕ ਕਈ ਵੀਡੀਓ ਸੋਸ਼ਲ ਮੀਡੀਆਂ `ਤੇ ਵਾਇਰਲ ਕਰ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਸੰਗਠਨ ਦਾ ਪੂਰੀ ਦੁਨੀਆ `ਚ ਖੌਫ ਹੈ। ਇਹਨਾਂ  ਨੇ ਸਾਰੀ ਦੁਨੀਆਂ `ਚ ਆਪਣਾ ਪੂਰਾ ਦਬਦਬਾ ਬਣਾ ਕੇ ਰੱਖਿਆ ਹੋਇਆ ਹੈ।