ਸੱਪ ਪਾਲਣ ਦਾ ਸ਼ੌਂਕ ਹੀ ਬਣ ਗਈ ਮੌਤ ਦੀ ਵਜ੍ਹਾ, ਘਰੋਂ ਮਿਲੇ 140 ਸੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੱਪ ਦਾ ਨਾਮ ਸੁਣ ਕੇ ਹੀ ਦਿਲ ਵਿਚ ਡਰ ਪੈਦਾ ਹੋ ਜਾਂਦਾ ਹੈ...

Lara Hastar

ਇੰਡੀਆਨਾ: ਸੱਪ ਦਾ ਨਾਮ ਸੁਣ ਕੇ ਹੀ ਦਿਲ ਵਿਚ ਡਰ ਪੈਦਾ ਹੋ ਜਾਂਦਾ ਹੈ। ਤਾਂ ਉਨ੍ਹਾਂ ਨੂੰ ਘਰ ਵਿਚ ਪਾਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਜਿਹਾ ਸਾਰੇ ਲੋਕ ਸੋਚਦੇ ਹਨ ਅਤੇ ਸੱਪਾਂ ਦੇ ਨੇੜੇ-ਤੇੜੇ ਵੀ ਨਹੀਂ ਜਾਂਦੇ। ਉਥੇ ਅਮਰੀਕਾ ਦੇ ਇੰਡੀਆਨਾ ਰਾਜ ਦੀ ਇਕ ਮਹਿਲਾ ਨੂੰ ਸੱਪ ਪਾਲਣ ਦਾ ਸ਼ੌਂਕ ਸੀ ਪਰ ਜਦੋਂ ਉਸਦੀ ਮੌਤ ਹੋਈ ਤਾਂ ਉਸਦੇ ਗਲੇ ਨੂੰ 8 ਫ਼ੁੱਟ ਲੰਬਾ ਅਜਗਰ ਲਿਪਟਿਆ ਹੋਇਆ ਸੀ। ਮੀਡੀਆ ਰਿਪੋਰਟਸ ਅਨੁਸਾਰ, 36 ਸਾਲਾ ਮ੍ਰਿਤਕ ਮਹਿਲਾ ਦਾ ਨਾਮ ਲਾਰਾ ਹਸਟਰ ਹੈ, ਜੋ ਆਕਸਫੋਰਡ ਸ਼ਹਿਰ ਵਿਚ ਰਹਿਣ ਵਾਲੀ ਸੀ।

ਉਹ ਮਹਿਲਾ ਅਪਣੇ ਵਿਚ ਮ੍ਰਿਤਕ ਪਾਈ ਗਈ। ਸੂਚਨਾ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਰਿਪੋਰਟਸ ਵਿਚ ਦੱਸਿਆ ਗਿਆ ਹੈ ਕਿ ਲਾਰਾ ਹਸਟਰ ਦੇ ਘਰ ਵਿਚ 140 ਸੱਪ ਪਾਏ ਗਏ ਹਨ। ਉਨ੍ਹਾਂ ਨੂੰ ਦੇਖ ਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਉਥੇ ਹੀ ਰਹਿੰਦੇ ਹਨ। ਉਨ੍ਹਾਂ ਵਿਚ 20 ਸੱਪ ਲਾਰਾ ਪਸਟਰ ਦੇ ਸੀ। ਉਹ ਹਫ਼ਤੇ ਵਿਚ ਦੋ ਵਾਰ ਉਸ ਥਾਂ ਆਉਂਦੀ ਸੀ। ਉਹ ਸੱਪਾਂ ਦੀ ਬ੍ਰਡਿੰਗ ਕਰਾਉਂਦੀ ਸੀ ਤੇ ਉਨ੍ਹਾਂ ਨੂੰ ਵੇਚਦੀ ਸੀ। ਖ਼ਬਰ ਮੁਤਾਬਿਕ ਉਹ ਘਰ ਬੇਂਟਨ ਕਾਉਂਟੀ ਸ਼ੇਰਿਫ਼ ਡਾਨ ਮੁਨਸਨ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦ ਉਹ ਘਰ ਵਿਚ ਗਏ ਤਾਂ ਲਾਰਾ ਹਸਟਰ ਜਮੀਨ ਉਤੇ ਪਈ ਸੀ।

ਉਨ੍ਹਾਂ ਅਨੁਸਾਰ, ਲਾਰਾ ਹਸਟਰ ਦੀ ਮੌਤ ਇਕ ਦੁਖਦ ਘਟਨਾ ਹੈ। ਇਕ ਪਿਸ ਅਧਿਕਾਰੀ ਨੇ ਦੱਸਿਆ ਕਿ ਮੁਨਸਨ ਨੇ ਲਾਰਾ ਹਸਟਰ ਦੇ ਗਲੇ ਵਿਚ ਅਜਗਰ ਨੂੰ ਕੱਢ ਦਿੱਤਾ ਸੀ, ਪਰ ਐਮਰਜੈਂਸੀ ਸੇਵਾ ਉਨ੍ਹਾਂ ਨੂੰ ਜਿਉਂਦਾ ਨਹੀਂ ਕਰ ਸਕੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਰਾ ਹਸਟਰ ਅਪਣੇ ਪੱਪਾਂ ਨੂੰ ਦੇਖਣ ਲਈ ਉਥੇ ਗਏ ਸੀ। ਜੋ ਵੀ ਕਾਰਨ ਰਿਹਾ ਹੋਵੇ, ਉਨ੍ਹਾਂ ਨੇ ਸੱਪ ਨੂੰ ਬਾਹਰ ਕੱਢਿਆ ਅਤੇ ਉਹ ਉਹੀ ਕਰ ਰਹੀ ਸੀ।

ਜੋ ਲੋਕ ਸੱਪ ਦੇ ਨਾਲ ਕਰਦੇ ਹਨ। ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕਿਆ। ਡਾਨ ਮੁਨਸਨ ਇਸ ਘਟਨਾ ਦੀ ਜਾਂਚ ਵਿਚ ਪੁਲਿਸ ਦੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਮੁਨਸਨ ਇਸ ਘਰ ਵਿਚ ਨਹੀਂ ਰਹਿੰਦੀ ਸੀ ਪਰ ਇਸ ਘਰ ਨੂੰ ਦੇਖਕੇ ਕੋਈ ਨਹੀਂ ਕਹਿ ਸਕਦਾ ਹੈ ਕਿ ਇਸ ਵਿਚ ਸੱਪ ਰਹਿੰਦੇ ਹੋਣਗੇ।