ਚੀਨ ਦੇ ਰਾਸ਼ਟਰਪਤੀ ਚਿਨਫਿੰਗ ਨੇ ਚੀਨੀ ਫ਼ੌਜ ਨੂੰ ਯੁੱਧ ਦੀਆਂ ਤਿਆਰੀਆਂ ਕਰਨ ਦੇ ਦਿਤੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਨਾਲ ਟ੍ਰੇਡ ਵਾਰ ਅਤੇ ਦੱਖਣੀ ਚੀਨ ਸਾਗਰ ਵਿਚ ਜਦੋਂ ਵੀ ਤਣਾਅ ਵਧਾਉਣ ਵਾਲੀਆਂ ਘਟਨਾਵਾਂ  ਸਾਹਮਣੇ ਆਉਂਦੀਆਂ ਹਨ ਇਸ ਦੇ ਨਾਲ ਹੀ ਚੀਨ ....

Chinese Army

ਪੇਈਚਿੰਗ : ਅਮਰੀਕਾ ਦੇ ਨਾਲ ਟ੍ਰੇਡ ਵਾਰ ਅਤੇ ਦੱਖਣੀ ਚੀਨ ਸਾਗਰ ਵਿਚ ਜਦੋਂ ਵੀ ਤਣਾਅ ਵਧਾਉਣ ਵਾਲੀਆਂ ਘਟਨਾਵਾਂ  ਸਾਹਮਣੇ ਆਉਂਦੀਆਂ ਹਨ ਇਸ ਦੇ ਨਾਲ ਹੀ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਫ਼ੌਜ ਨੂੰ ਯੁੱਧ ਦੀਆਂ ਤਿਆਰੀਆਂ ਕਰਨ ਦਾ ਆਦੇਸ਼ ਦਿਤਾ ਹੈ। ਸੂਤਰਾਂ ਮੁਤਾਬਿਕ ਚਿਨਪਿੰਗ ਨੇ ਚੀਨ ਦੇ ਸਾਹਮਣੇ ਵਧਦੀਆਂ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਪੀਐਲਏ (ਪੀਪਲਜ਼ ਲਿਬਰੇਸ਼ਨ ਆਰਮੀ) ਨੂੰ ਕ੍ਰਾਇਸਿਸ ਅਵੇਅਰਨੈਸ ਅਤੇ ਯੁੱਧ ਸੰਬੰਧੀ ਗਤਿਵਿਧੀਆਂ ਨੂੰ ਵਧਾਉਣ ਦਾ ਆਦੇਸ਼ ਦਿਤਾ ਹੈ।

ਇਸ ਤੋਂ ਇਲਾਵਾ ਇਸ ਸਾਲ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਥਾਪਨਾ ਦੀ 70ਵੀਂ ਸਾਲਾਨਾ ਸਮਾਰੋਹ ਨੂੰ ਮਨਾਉਣ ਦੇ ਲਈ ਚੀਨ ਥਿਆਨਮਨ ਚੌਂਕ ਉਤੇ ਪਰੇਡ ਦੇ ਜ਼ਰੀਏ ਅਪਣੀ ਫ਼ੌਜ ਤਾਕਤ ਦਾ ਵੀ ਪ੍ਰਦਰਸ਼ਨ ਕਰੇਗਾ। ਪਰੇਡ ਵਿਚ ਪੀਐਲਏ ਦੀ ਯੁੱਧ ਤਾਕਤ ਦਾ ਮੁਆਇਨਾ ਵੀ ਕੀਤਾ ਜਾਵੇਗਾ। ਰਿਪੋਰਟ ਮੁਤਬਿਕ ਚਿਨਫਿੰਗ ਨੇ ਸ਼ੁਕਰਵਾਰ ਨੂੰ ਸੈਂਟਰਲ ਮਿਲਟਰੀ ਕਮਿਸ਼ਨ ਦੀ ਬੈਠਕ ਵਿਚ ਪੀਐਲਏ ਨੂੰ ਯੁੱਧ ਦੀਆਂ ਤਿਆਰੀਆਂ ਕਰਨ ਨੂੰ ਕਿਹਾ। ਚੀਨੀ ਰਾਸ਼ਟਰਪਤੀ ਨੇ ਕਿਹਾ, ਦੁਨੀਆਂ ਇਸ ਸਮੇਂ ਵੱਡੇ ਬਦਲਾਅ ਦੇ ਅਜਿਹੇ ਦੌਰ ਵਿਚੋਂ ਗੁਜ਼ਰ ਰਹੀ ਹੈ, ਜੋ 100 ਸਾਲਾ ਵਿਚ ਘੱਟ ਨਹੀਂ ਹੋਈ।

ਚੀਨ ਦੇ ਕੋਲ ਹੁਣ ਵੀ ਵਿਕਾਸ ਦੇ ਲਈ ਮਹੱਤਵਪੂਰਨ ਰਣਨੀਤਕ ਮੌਕੇ ਹਨ। ਚਿਨਫਿੰਗ ਨੇ ਪੀਐਲਏ ਨੂੰ ਕਿਹਾ ਕਿ ਬਹੁਤ ਪ੍ਰੇਸਾਨੀਆਂ ਅਤੇ ਚੁਣੌਤੀਆਂ ਵਧ ਰਹੀਆਂ ਹਨ। ਜਿਸ ਦਾ ਸਾਹਮਣਾ ਕਰਨ ਦੇ ਲਈ ਯੁੱਧ ਦੀਆਂ ਤਿਆਰੀਆਂ ਜ਼ਰੂਰੀ ਹਨ। ਰਿਪੋਰਟ ਮੁਤਾਬਿਕ ਚੀਨੀ ਰਾਸ਼ਟਰਪਤੀ ਨ  ਸੀਐਮਸੀ ਬੇਠਕ ਵਿਚ ਕਿਹਾ ਕਿ ਸਾਰੀਆਂ ਆਰਮਡ ਫੋਰਸਜ਼ ਨੂੰ ਪ੍ਰੇਸ਼ਾਨੀਆਂ, ਸੰਕਟਾਂ ਅਤੇ ਯੁੱਧ ਦੇ ਬਾਰੇ ‘ਚ ਜਾਗਰੂਕਤਾ ਵਧਾਉਣੀ ਹੋਵੇਗੀ ਕਿ ਪਾਰਟੀ ਅਤੇ ਲੋਕਾਂ ਦੁਆਰਾ ਦਿਤੇ ਗਏ ਕੰਮਾਂ ਨੂੰ ਪੂਰਾ ਕਰਨ ਲਈ ਯੁੱਧ ਦੀਆਂ ਤਿਆਰੀਆਂ ਲਈ ਠੋਸ ਯਤਨ ਕਰਨੇ ਹੋਣਗੇ।