ਫਲਾਈਟ ਦੇ ਖਾਣੇ ’ਚੋਂ ਮਿਲੀ ਅਜਿਹੀ ਚੀਜ਼ ਕਿ ਜਾ ਸਕਦੀ ਸੀ ਯਾਤਰੀ ਦੀ ਜਾਨ
ਜੇਕਰ ਤੁਸੀਂ ਫਲਾਈਟ ਵਿਚ ਸਫ਼ਰ ਕੀਤਾ ਹੈ ਤਾਂ ਉਸ ਵਿਚ ਜ਼ਰੂਰ ਖਾਣਾ ਵੀ ਆਰਡਰ ਕੀਤਾ ਹੋਵੇਗਾ ਅਤੇ ਕਈ ਏਅਰਲਾਇੰਸ ਦਾ ਖਾਣਾ...
ਨਵੀਂ ਦਿੱਲੀ : ਜੇਕਰ ਤੁਸੀਂ ਫਲਾਈਟ ਵਿਚ ਸਫ਼ਰ ਕੀਤਾ ਹੈ ਤਾਂ ਉਸ ਵਿਚ ਜ਼ਰੂਰ ਖਾਣਾ ਵੀ ਆਰਡਰ ਕੀਤਾ ਹੋਵੇਗਾ ਅਤੇ ਕਈ ਏਅਰਲਾਇੰਸ ਦਾ ਖਾਣਾ ਤਾਂ ਇੰਨਾ ਸਵਾਦਿਸ਼ਟ ਹੁੰਦਾ ਹੈ ਕਿ ਲੋਕ ਵਾਰ-ਵਾਰ ਏਅਰ ਹੋਸਟਸ ਤੋਂ ਮੰਗਵਾਉਂਦੇ ਹਨ ਪਰ ਹਾਲ ਹੀ ਵਿਚ ਇਕ ਸ਼ਖ਼ਸ ਨੂੰ ਸਿੰਗਾਪੁਰ ਏਅਰਲਾਈਨ ਦੀ ਫਲਾਈਟ ਵਿਚ ਚਾਵਲ ਮੰਗਵਾਉਣੇ ਭਾਰੀ ਪੈ ਗਏ ਕਿਉਂਕਿ ਚਾਵਲ ਦੇ ਅੰਦਰ ਅਜਿਹੀ ਚੀਜ਼ ਮਿਲੀ ਕਿ ਜਿਸ ਦੇ ਨਾਲ ਯਾਤਰੀ ਦੀ ਜਾਨ ਵੀ ਜਾ ਸਕਦੀ ਸੀ।
ਦਰਅਸਲ, ਸਿੰਗਾਪੁਰ ਏਅਰਲਾਈਨ ਦੀ ਫਲਾਈਟ ਵਿਚੋਂ ਬਰੇਡਲੀ ਬਟਨ ਵੈਲਿੰਗਟਨ ਤੋਂ ਮੈਲਬਰਨ ਜਾ ਰਹੇ ਸਨ। ਫਲਾਈਟ ਦੇ ਦੌਰਾਨ ਉਸ ਨੇ ਅਪਣੇ ਲਈ ਚਾਵਲ ਆਰਡਰ ਕੀਤੇ ਪਰ ਜਿਵੇਂ ਹੀ ਉਸ ਨੇ ਚਾਵਲ ਖਾਧੇ ਤਾਂ ਉਸ ਦੇ ਨੂੰ ਮੂੰਹ ਦੇ ਅੰਦਰ ਕੁੱਝ ਵੱਡੀ ਅਤੇ ਪੱਥਰ ਵਰਗੀ ਚੀਜ਼ ਮਹਿਸੂਸ ਹੋਈ ਪਰ ਜਦੋਂ ਉਨ੍ਹਾਂ ਨੇ ਉਹ ਚੀਜ਼ ਬਾਹਰ ਕੱਢ ਕੇ ਵੇਖੀ ਤਾਂ ਉਸ ਦੇ ਹੋਸ਼ ਉੱਡ ਗਏ। ਦਰਅਸਲ, ਉਹ ਇਕ ਪੱਥਰ ਨਹੀਂ ਸਗੋਂ ਇਨਸਾਨ ਦਾ ਵੱਡਾ ਜਿਹਾ ਦੰਦ ਸੀ।
ਜਿਸ ਤੋਂ ਬਾਅਦ ਉਸ ਨੇ ਸਿੰਗਾਪੁਰ ਏਅਰਲਾਇੰਸ ਦੇ ਵਿਰੁਧ ਸ਼ਿਕਾਇਤ ਦਰਜ ਕਰਵਾਈ। ਇਸ ਦੇ ਬਦਲੇ ਏਅਰਲਾਇੰਸ ਨੇ ਉਸ ਤੋਂ ਮਾਫ਼ੀ ਮੰਗਦੇ ਹੋਏ 75 ਆਸਟਰੇਲੀਅਨ ਡਾਲਰ ਦਾ ਵਾਊਚਰ ਦਿਤਾ ਜਿਸ ਨੂੰ ਉਹ ਅੱਗੇ ਇਸਤੇਮਾਲ ਕਰ ਸਕਦੇ ਸਨ। ਇਸ ਮਾਮਲੇ ਦੇ ਬਾਰੇ ਫੇਸਬੁਕ ਉਤੇ ਰੋਜਰ ਵਾਟਸਨ ਨਾਮ ਦੇ ਸ਼ਖ਼ਸ ਨੇ ਦੰਦ ਦੀ ਫੋਟੋ ਦੇ ਨਾਲ ਪੋਸਟ ਲਿਖੀ।
ਜੇਕਰ ਇਹ ਦੰਦ ਬਰੇਡਲੀ ਦੇ ਗਲੇ ਤੱਕ ਪਹੁਂਚ ਜਾਂਦਾ ਤਾਂ ਉਸ ਦਾ ਸਾਹ ਘੁਟ ਸਕਦਾ ਸੀ ਅਤੇ ਗੰਭੀਰ ਨਤੀਜਾ ਭੁਗਤਣਾ ਪੈ ਸਕਦਾ ਸੀ। ਕੁਝ ਦਿਨ ਪਹਿਲਾਂ ਭਾਰਤ ਵਿਚ ਇਕ ਸ਼ਖ਼ਸ ਨੇ Swiggy ਐਪ ਤੋਂ ਅਪਣੇ ਲਈ ਖਾਣਾ ਆਰਡਰ ਕੀਤਾ ਸੀ। ਜਿਸ ਵਿਚ ਉਸ ਨੂੰ ਖ਼ੂਨ ਲੱਗੀ ਬੈਂਡੇਜ ਮਿਲੀ ਸੀ। ਇਸ ਦੇ ਨਾਲ ਹੀ ਹਾਲ ਹੀ ਵਿਚ ਏਅਰ ਇੰਡੀਆ ਦੀ ਫਲਾਈਟ ਵਿਚ ਵੀ ਇਕ ਯਾਤਰੀ ਨੂੰ ਦਿਤੀ ਗਈ ਇਡਲੀ ਸਾਂਬਰ ਵਿਚ ਮਰਿਆ ਹੋਇਆ ਕਾਕਰੋਚ ਨਿਕਲਿਆ ਸੀ।