ਫਲਾਈਟ 'ਚ ਲੋਕਾਂ ਨੂੰ ਡਰਾਉਣ 'ਤੇ ਭਾਰਤੀ ਮਹਿਲਾ ਨੂੰ ਹੋਈ ਜੇਲ੍ਹ
ਭਾਰਤੀ ਮੂਲ ਦੀ ਇਕ ਮਹਿਲਾ ਨੂੰ ਬ੍ਰੀਟੇਨ ਵਿਚ ਛੇ ਮਹੀਨੇ ਦੀ ਜੇਲ੍ਹ ਹੋਈ ਹੈ। ਮਹਿਲਾ ਉਤੇ ਇਲਜ਼ਾਮ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ 'ਚ ਜਹਾਜ਼ ਵਿਚ ਬੈਠੇ ਲੋਕਾਂ...
ਬ੍ਰੀਟੇਨ : (ਭਾਸ਼ਾ) ਭਾਰਤੀ ਮੂਲ ਦੀ ਇਕ ਮਹਿਲਾ ਨੂੰ ਬ੍ਰੀਟੇਨ ਵਿਚ ਛੇ ਮਹੀਨੇ ਦੀ ਜੇਲ੍ਹ ਹੋਈ ਹੈ। ਮਹਿਲਾ ਉਤੇ ਇਲਜ਼ਾਮ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ 'ਚ ਜਹਾਜ਼ ਵਿਚ ਬੈਠੇ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ। ਆਰੋਪੀ ਮਹਿਲਾ ਕਿਰਨ ਜਗਦੇਵ (41) ਨੇ ਕੋਰਟ ਵਿਚ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਿਹਾ ਕਿ ਜੈਟ 2 ਏਅਰਲਾਈਨਸ ਦੇ ਕ੍ਰੂ ਮੈਂਬਰ ਨੇ ਉਸ ਨੂੰ ਇਸ ਸਾਲ ਜਨਵਰੀ ਵਿਚ ਸਪੇਨ ਤੋਂ ਬ੍ਰੀਟੇਨ ਜਾਣ ਵਾਲੀ ਫਲਾਇਟ ਦੇ ਦੌਰਾਨ ਸ਼ਰਾਬ ਪੜੋਸੀ ਸੀ।
ਲੇਸਿਸਟਰ ਦੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੇ ਦੌਰਾਨ ਜੱਜ ਫਿਲਿਪ ਹੈਡ ਨੇ ਜਗਦੇਵ ਦੀ ਗੱਲ ਨੂੰ ਮੰਨਣ ਤੋਂ ਮਨਾ ਕਰ ਦਿਤਾ। ਕੋਰਟ ਨੂੰ ਏਅਰਲਾਈਨਸ ਨੂੰ ਦੱਸਿਆ ਕਿ ਜਦੋਂ ਜਹਾਜ਼ ਦੀ ਲੈਂਡਿੰਗ ਹੋ ਰਹੀ ਸੀ, ਉਦੋਂ ਜਗਦੇਵ ਜ਼ੋਰ - ਜ਼ੋਰ ਨਾਲ ਚੀਖਣ ਲੱਗੀ ਅਤੇ ਕਹਿਣ ਲੱਗੀ ਕਿ ਅਸੀਂ ਸੱਭ ਮਰਨ ਵਾਲੇ ਹਾਂ। ਮਹਿਲਾ ਦੀ ਇਹ ਗੱਲ ਸੁਣ ਕੇ ਜਹਾਜ਼ ਵਿਚ ਬੈਠੇ ਲੋਕ ਬਹੁਤ ਡਰ ਗਏ। ਮਹਿਲਾ ਨੇ ਇਹ ਗੱਲ 10 ਮਿੰਟ ਤੱਕ ਕਹੀ। ਇਸ ਨਾਲ ਜਹਾਜ਼ ਦੇ ਪਾਇਲਟ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਦੇ ਮੁਤਾਬਕ ਮਹਿਲਾ ਪਹਿਲਾਂ ਤੋਂ ਹੀ ਬੀਅਰ ਪੀ ਕੇ ਆਈ ਸੀ। ਜਹਾਜ਼ ਵਿਚ ਬੈਠਣ ਤੋਂ ਬਾਅਦ ਵੀ ਉਸਨੇ ਵਾਈਨ ਪੀਤੀ। ਜਦੋਂ ਕ੍ਰੂ ਮੈਂਬਰ ਨੇ ਉਸ ਨੂੰ ਹੋਰ ਵਾਈਨ ਦੇਣ ਤੋਂ ਮਨਾ ਕਰ ਦਿਤਾ ਤਾਂ ਉਸਨੇ ਅਪਣੇ ਬੈਗ ਤੋਂ ਕੱਢ ਕੇ ਪੀਣਾ ਸ਼ੁਰੂ ਕਰ ਦਿਤਾ। ਆਰੋਪੀ ਮਹਿਲਾ ਵਾਰ - ਵਾਰ ਡਰਿੰਕ ਮੰਗਦੀ ਰਹੀ। ਉਹ ਕ੍ਰੂ ਮੈਂਬਰ ਲਈ ਗਲਤ ਸ਼ਬਦਾਂ ਦੀ ਵਰਤੋਂ ਕਰਨ ਲੱਗੀ। ਜਹਾਜ਼ ਲੈਂਡ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਹਿਲਾ ਦੇ ਵਕੀਲ ਦਾ ਕਹਿਣਾ ਹੈ ਕਿ ਅਸੀਂ ਕਿਸੇ ਹੋਰ 'ਤੇ ਇਲਜ਼ਾਮ ਨਹੀਂ ਪਾ ਸਕਦੇ, ਉਹ ਖੁਦ ਅਪਣਾ ਜੁਰਮ ਮੰਨ ਚੁੱਕੀ ਹੈ।