ਹਿਨਾ ਜੈਸਵਾਲ ਬਣੀ ਏਅਰਫੋਰਸ ਦੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ
ਫਲਾਈਟ ਲੈਫ਼ਟੀਨੈਂਟ ਹਿਨਾ ਜੈਸਵਾਲ ਇੰਡੀਅਨ ਏਅਰ ਫੋਰਸ ਵਿਚ ਦੇਸ਼ ਦੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ...
ਬੈਂਗਲੁਰੂ : ਫਲਾਈਟ ਲੈਫ਼ਟੀਨੈਂਟ ਹਿਨਾ ਜੈਸਵਾਲ ਇੰਡੀਅਨ ਏਅਰ ਫੋਰਸ ਵਿਚ ਦੇਸ਼ ਦੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ ਦੇ ਤੌਰ ’ਤੇ ਸ਼ਾਮਿਲ ਕੀਤੀ ਗਈ ਹੈ। ਅੱਗੇ ਬਤੌਰ ਫਲਾਈਟ ਇੰਜੀਨੀਅਰ ਉਹ ਆਪਰੇਸ਼ਨਲ ਹੈਲੀਕਾਪਟਰ ਯੂਨੀਟਸ ਵਿਚ ਸ਼ਾਮਿਲ ਕੀਤੀ ਜਾਵੇਗੀ। ਉਨ੍ਹਾਂ ਨੇ ਇਥੇ ਦੇ ਯੇਲਾਹੰਕਾ ਸਥਿਤ 112 ਹੈਲੀਕਾਪਟਰ ਏਅਰਫੋਰਸ ਸਟੇਸ਼ਨ ਤੋਂ ਫਲਾਈਟ ਇੰਜੀਨੀਅਰਿੰਗ ਦਾ ਕੋਰਸ ਪੂਰਾ ਕੀਤਾ ਸੀ। ਹਿਨਾ 2014 ਫਲਾਈਟ ਇੰਜੀਨੀਅਰ ਕੋਰਸ ਲਈ ਚੁਣੀ ਗਈ ਸੀ।
ਉਨ੍ਹਾਂ ਨੇ ਆਈਏਐਫ਼ ਦੀ ਇੰਜੀਨੀਅਰਿੰਗ ਬ੍ਰਾਂਚ ਵਿਚ 5 ਜਨਵਰੀ, 2015 ਵਿਚ ਇਹ ਕੋਰਸ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਏਅਰ ਮਿਜ਼ਾਇਲ ਸਕਵਾਡਰਨ ਲਈ ਫਰੰਟਲਾਈਨ ਸਰਫੇਸ ਵਿਚ ਚੀਫ਼ ਆਫ਼ ਫ਼ਾਇਰਿੰਗ ਟੀਮ ਅਤੇ ਬੈਟਰੀ ਕਮਾਂਡਰ ਦੇ ਤੌਰ ’ਤੇ ਕੰਮ ਕੀਤਾ ਸੀ। ਛੇ ਮਹੀਨੇ ਵਿਚ ਹਿਨਾ ਨੇ ਕੜੀ ਸਿਖਲਾਈ ਲਈ। ਇਹ ਠੀਕ ਉਹੋ ਜਿਹਾ ਹੀ ਸੀ ਜੋ ਪੁਰਸ਼ਾਂ ਨੂੰ ਦਿਤੀ ਜਾਂਦੀ ਹੈ। ਹਿਨਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ।
ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਬੈਚਲਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਡੀ.ਕੇ. ਜੈਸਵਾਲ ਅਤੇ ਅਨਿਤਾ ਜੈਸਵਾਲ ਨੇ ਦੱਸਿਆ ਕਿ ਉਸ ਦਾ ਸੁਪਨਾ ਪੂਰਾ ਹੋ ਗਿਆ । ਉਨ੍ਹਾਂ ਨੇ ਦੱਸਿਆ ਕਿ ਬਚਪਨ ਤੋਂ ਹੀ ਹਿਨਾ ਸੈਨਿਕਾਂ ਦੀ ਯੂਨੀਫਾਰਮ ਪਹਿਨਦੀ ਸੀ। ਹੁਣ ਉਸ ਦਾ ਸੁਪਨਾ ਪੂਰਾ ਹੋ ਗਿਆ।