Army Aircraft Crash in Gaya : ਬਿਹਾਰ ਦੇ ਗਯਾ ’ਚ ਡਿੱਗਿਆ ਆਰਮੀ ਦਾ ਜਹਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Army Aircraft Crash in Gaya : ਬਿਹਾਰ ਦੇ ਗਯਾ ’ਚ ਡਿੱਗਿਆ ਆਰਮੀ ਦਾ ਜਹਾਜ਼

Army Aircraft Crash Lands In Bihar Gaya Pilots safe

Army Aircraft Crash in Gaya : ਬਿਹਾਰ ਦੇ ਗਯਾ ’ਚ ਡਿੱਗਿਆ ਆਰਮੀ ਦਾ ਜਹਾਜ਼, ਗਯਾ - ਬਿਹਾਰ ਦੇ ਗਯਾ ’ਚ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਕਣਕ ਦੇ ਖੇਤਾਂ ’ਚ ਆਰਮੀ ਦਾ ਏਅਰਕ੍ਰਾਫ਼ਟ ਯਾਨੀ ਕਿ ਛੋਟਾ ਜਹਾਜ਼ ਡਿੱਗਿਆ ਹੈ। ਜਾਣਕਾਰੀ ਅਨੁਸਾਰ ਗਯਾ ਜ਼ਿਲ੍ਹੇ ਦੇ ਬੋਧ ਗਯਾ ਬਲਾਕ ਦੇ ਬਗਦਾਹਾ ਪਿੰਡ ਦੇ ਬਧਾਰ ’ਚ ਆਰਮੀ ਦਾ ਮਾਈਕ੍ਰੋ ਏਅਰਕ੍ਰਾਫ਼ਟ ਅਚਾਨਕ ਡਿੱਗ ਗਿਆ। 
ਇਹ ਵੀ ਪੜੋ: Singapore News : ਭਾਰਤੀਆਂ ਲਈ ਖੁਸ਼ਖ਼ਬਰੀ, ਸਿੰਗਾਪੁਰ ’ਚ ਵਿਦੇਸ਼ੀ ਕਾਮਿਆਂ ਲਈ ਵੱਡਾ ਐਲਾਨ


ਸੂਤਰਾਂ ਨੇ ਦੱਸਿਆ ਕਿ ਮਾਈਕ੍ਰੋ ਏਅਰਕ੍ਰਾਫ਼ਟ ਨੇ ਗਯਾ ਦੇ ਪਹਾੜਪੁਰ ਪਿੰਡ ਨੇੇੜੇ ਸਥਿਤ ਆਫ਼ੀਸਰਜ਼ ਟਰੇਨਿੰਗ ਅਕੈਡਮੀ (ਓਟੀਏ) ਤੋਂ ਟ੍ਰੇਨਿੰਗ ਦੌਰਾਨ ਉਡਾਨ ਭਰੀ ਸੀ ਪਰ ਕੁਝ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਬਗਦਾਹਾ ਪਿੰਡ ਦੇ ਕਣਕ ਦੇ ਖੇਤਾਂ ਵਿੱਚ ਡਿੱਗ ਗਿਆ। 


ਇਹ ਵੀ ਪੜੋ: Mid -day-Meal News: ਮਿਡ -ਡੇਅ-ਮੀਲ ਨੂੰ ਲੈ ਕੇ ਜ਼ਰੂਰੀ ਖ਼ਬਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ


ਮਾਈਕ੍ਰੋ ਏਅਰਕ੍ਰਾਫ਼ ਵਿੱਚ ਟ੍ਰੇਨਿੰਗ ਲੈ ਰਹੇ ਦੋ ਪਾਇਲਟ ਸਵਾਰ ਸਨ। ਗਨੀਮਤ ਇਹ ਰਹੀ ਕਿ ਦੋਵੇਂ ਪਾਇਲਟ ਵਾਲ-ਵਾਲ ਬਚ ਗਏ। ਸੂਤਰਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਦੋਵਾਂ ਪਾਇਲਟਾਂ ਨੂੰ ਜਹਾਜ਼ ’ਚ ਬਾਹਰ ਕੱਢਿਆ। ਇਸ ਤੋਂ ਬਾਅਦ ਪਾਇਲਟ ਨੇ ਆਫ਼ੀਸਰ ਟੇ੍ਰਨਿੰਗ ਅਕੈਡਮੀ ਨੂੰ ਸੂਚਨਾ ਦਿੱਤੀ। ਅਕੈਡਮੀ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਹਾਜ਼ ਨੂੰ ਵਾਪਸ ਲੈ ਲਿਆ। 


ਇਹ ਵੀ ਪੜੋ: WFI Election News : ਅਦਾਲਤ ਨੇ ਕੁਸ਼ਤੀ ਫ਼ੈਡਰੇਸ਼ਨ ਚੋਣਾਂ ਵਿਰੁਧ ਭਲਵਾਨਾਂ  ਦੀ ਪਟੀਸ਼ਨ ’ਤੇ ਕੇਂਦਰ, ਫੈਡਰੇਸ਼ਨ ਤੋਂ ਜਵਾਬ ਮੰਗਿਆ


ਦੱਸਿਆ ਜਾ ਰਿਹਾ ਹੈ ਕਿ ਮਾਈਕ੍ਰੋ ਏਅਰਕ੍ਰਾਫ਼ਟ ਨੇ ਗਯਾ ਓਟੀਏ ਤੋਂ ਟੇ੍ਰਨਿੰਗ ਲਈ ਉਡਾਨ ਭਰੀ ਸੀ। ਅਚਾਨਕ ਉਸ ਵਿੱਚੋਂ ਇੱਕ ਉੱਚੀ ਆਵਾਜ਼ ਆਉਣ ਲੱਗੀ। ਫਿਰ ਇਸ ਦੇ ਪੱਖੇ ਨੇ ਕੰਮ ਕਰਨਾ ਬਦਾ ਕਰ ਦਿੱਤਾ ਅਤੇ ਜਹਾਜ਼ ਕਣਕ ਦੇ ਖੇਤ ਵਿੱਚ ਡਿੱਗ ਗਿਆ। ਜਹਾਜ਼ ਡਿੱਗਣ ਤੋਂ ਬਾਅਦ ਜ਼ੋਰਦਾਰ ਆਵਾਜ਼ ਆਈ। ਆਵਾਜ਼ ਸੁਣ ਕੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਲੋਕਾਂ ਨੇ ਜ਼ੋਰਦਾਰ ਆਵਾਜ਼ ਸੁਣੀ ਤਾਂ ਉਨ੍ਹਾਂ ਦੇਖਿਆ ਕਿ ਜਹਾਜ਼ ਖੇਤਾਂ ਵਿੱਚ ਡਿੱਗਿਆ ਪਿਆ ਸੀ। ਇਸ ਤੋਂ ਬਾਅਦ ਉਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਘਟਨਾ ਤੋਂ ਬਾਅਦ ਫੌਜ ਦੇ ਅਧਿਕਾਰੀ ਅਤੇ ਜਵਾਨ ਮੌਕੇ ’ਤੇ ਪਹੁੰਚ ਗਏ।   


ਇਹ ਵੀ ਪੜੋ: Paris Olympics 2024: : ਭਾਰਤੀ ਟੇਬਲ ਟੈਨਿਸ ਟੀਮਾਂ ਨੇ ਇਤਿਹਾਸ ਰਚਿਆ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

(For more news apart from Army Aircraft Crash Lands In Bihar Gaya Pilots safe  News in Punjabi, stay tuned to Rozana Spokesman)