ਰੂਸੀ ਹਮਲੇ 'ਚ ਬਗ਼ਦਾਦੀ ਦਾ ਬੇਟਾ ਹਲਾਕ
ਸੀਰੀਆ ਦੇ ਹੋਮਸ ਸੂਬੇ 'ਚ ਜਿਹਾਦੀਆਂ ਦੇ ਹਮਲੇ ਦੌਰਾਨ ਇਸਲਾਮਿਕ ਸਟੇਟ ਮੁਖੀ ਅਬੂ ਬਕਰ ਅਲ-ਬਗ਼ਦਾਦੀ ਦਾ ਬੇਟਾ ਹੁਦਾਫ਼ਾਹ ਅਲ-ਬਦਰੀ ਮਾਰਿਆ ਗਿਆ। ਆਈ.ਐਸ..........
Abu Bakr al-Baghdadi And His Son Hudhayfah al-Badri
ਬੇਰੂਤ : ਸੀਰੀਆ ਦੇ ਹੋਮਸ ਸੂਬੇ 'ਚ ਜਿਹਾਦੀਆਂ ਦੇ ਹਮਲੇ ਦੌਰਾਨ ਇਸਲਾਮਿਕ ਸਟੇਟ ਮੁਖੀ ਅਬੂ ਬਕਰ ਅਲ-ਬਗ਼ਦਾਦੀ ਦਾ ਬੇਟਾ ਹੁਦਾਫ਼ਾਹ ਅਲ-ਬਦਰੀ ਮਾਰਿਆ ਗਿਆ। ਆਈ.ਐਸ. ਦੀ ਨਿਊਜ਼ ਏਜੰਸੀ 'ਅਮਾਕ' ਨੇ ਇਹ ਜਾਣਕਾਰੀ ਦਿਤੀ। ਏਜੰਸੀ ਨੇ ਦਸਿਆ ਕਿ ਹੋਮਸ ਵਿਖੇ ਥਰਮਲ ਪਾਵਰ ਸਟੇਸ਼ਨ 'ਤੇ ਨੁਸਾਏਰੀਆ ਅਤੇ ਰੂਸ ਵਿਰੁਧ ਮੁਹਿੰਮ 'ਚ ਅਲ ਬਦਰੀ ਮਾਰਿਆ ਗਿਆ। ਅਮਾਕ ਨੇ ਇਕ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਦੇ ਹੱਥ 'ਚ ਬੰਦੂਕ ਹੈ।
ਜ਼ਿਕਰਯੋਗ ਹੈ ਕਿ ਆਈ.ਐਸ. ਨੇ ਸਾਲ 2014 'ਚ ਈਰਾਕ ਦੇ ਵੱਡੇ ਹਿੱਸੇ 'ਤੇ ਕਬਜ਼ੇ ਤੋਂ ਬਾਅਦ ਸੀਰੀਆ ਅਤੇ ਈਰਾਨ 'ਚ ਖ਼ੁਦ ਨੂੰ ਖ਼ਲੀਫ਼ਾ ਐਲਾਨਿਆ ਸੀ। ਦਰਅਸਲ ਉਦੋਂ ਤੋਂ ਲੈ ਕੇ ਹੁਣ ਤਕ ਸੀਰੀਆ ਅਤੇ ਇਰਾਕੀ ਫ਼ੌਜ ਦੇ ਅਤਿਵਾਦੀ ਰੋਕੂ ਮੁਹਿੰਮ 'ਚ ਜਿਹਾਦਿਆਂ ਨੂੰ ਕਾਫ਼ੀ ਹੱਦ ਤਕ ਭਜਾ ਦਿਤਾ ਗਿਆ ਹੈ।