ਫ਼ਰਾਂਸ 'ਚ 'ਮੁਰਗੇ ਦੀ ਬਾਂਗ' ਨੂੰ ਲੈ ਕੇ ਛਿੜੀ ਵੱਡੀ ਅਦਾਲਤੀ ਲੜਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਈ ਵਾਰ ਗੁਆਂਢੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜੇ ਹੋ ਜਾਂਦੇ ਹਨ ਅਤੇ ਕੁੱਝ ਹੀ ਪਲਾਂ ਵਿਚ ਉਨ੍ਹਾਂ ਦੇ ਗਿਲੇ - ਸ਼ਿਕਵੇ...

Roosters loud crowing triggers legal battle between neighbors in france

ਪੈਰਿਸ :  ਕਈ ਵਾਰ ਗੁਆਂਢੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜੇ ਹੋ ਜਾਂਦੇ ਹਨ ਅਤੇ ਕੁੱਝ ਹੀ ਪਲਾਂ ਵਿਚ ਉਨ੍ਹਾਂ ਦੇ ਗਿਲੇ - ਸ਼ਿਕਵੇ ਦੂਰ ਵੀ ਹੋ ਜਾਂਦੇ ਹਨ ਪਰ ਕੀ ਦੋ ਗੁਆਂਢੀਆਂ ਦੇ ਵਿਚ ਝਗੜੇ ਦੀ ਵਜ੍ਹਾ ਇਕ ਮੁਰਗਾ ਬਣ ਸਕਦਾ ਹੈ। ਇਹ ਸੁਣ ਕੇ ਥੋੜ੍ਹਾ ਅਜ਼ੀਬ ਜਰੂਰ ਲੱਗਦਾ ਹੈ ਪਰ ਇਹ ਸੱਚ ਹੈ। ਦਰਅਸਲ ਫ਼ਰਾਂਸ ਦਾ ਖੂਬਸੂਰਤ ਓਲਰਿਨ ਦੀਪ (orlin island) ਇਸ ਸਮੇਂ ਕੁੱਕੜ ਨੂੰ ਲੈ ਕੇ ਸੁਰਖੀਆਂ ਵਿਚ ਛਾਇਆ ਹੋਇਆ ਹੈ।

ਕੁੱਕੜ ਦੀ ਬਾਂਗ ਨੂੰ ਲੈ ਕੇ ਸ਼ੁਰੂ ਹੋਈ ਅਦਾਲਤੀ ਲੜਾਈ ਕੌਮੀ ਸਨਮਾਨ ਨਾਲ ਜੁੜੀ ਹੋਈ ਹੈ। ਦਰਅਸਲ ਇੱਥੋਂ ਦੀ ਮਹਿਲਾ ਨੇ ਮੁਰਗਾ ਪਾਲਿਆ ਹੋਇਆ ਹੈ। ਮੌਰਿਸ ਨਾਂ ਦੇ ਇਸ ਮੁਰਗੇ ਦੀ ਬਾਂਗ ਤੋਂ ਤੰਗ ਆ ਕੇ ਇੱਕ ਬਜ਼ੁਰਗ ਜੋੜੇ ਨੇ ਅਦਾਲਤ ਵਿਚ ਕੇਸ ਠੋਕ ਦਿੱਤਾ ਹੈ। ਇਨ੍ਹਾਂ ਦਾ ਇਲਜ਼ਾਮ ਹੈ ਕਿ ਰੋਜ਼ਾਨਾ ਮੁਰਗੇ ਦੀ ਆਵਾਜ਼ ਨਾਲ ਉਨ੍ਹਾਂ ਦੀ ਨੀਦ ਖਰਾਬ ਹੁੰਦੀ ਹੈ। ਇਸ ਨਾਲ ਹੋਰਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ।

ਉੱਧਰ ਮੁਰਗੇ ਦੀ ਮਾਲਕਣ ਦਾ ਕਹਿਣਾ ਹੈ ਕਿ ਉਹ ਸੈਂਡ-ਪਿਅਰੇ ਡੀ-ਆਲੇਰਾਨ (Saint-Pierre-d'Oléron) ਪਿੰਡ ਵਿਚ ਰਹਿੰਦੀ ਹੈ ਜਿੱਥੇ ਅਜਿਹਾ ਹੋਣਾ ਆਮ ਗੱਲ ਹੈ, ਹੁਣ ਇਹ ਅਦਾਲਤੀ ਲੜਾਈ (Court Fight) ਕੌਮੀ ਅਣਖ ਨਾਲ ਜੁੜ ਗਈ ਹੈ ਕਿਉਂਕਿ ਮੁਰਗਾ ਫਰਾਂਸ ਦੇ ਕੌਮੀ ਪ੍ਰਤੀਕਾਂ ਵਿਚੋਂ ਇਕ ਹੈ। ਲਿਹਾਜ਼ਾ ਕੁਝ ਲੋਕ ਇਸ ਮਾਮਲੇ ਵਿਚ ਮੁਰਗਾ ਤੇ ਉਸ ਦੀ ਮਾਲਕਣ ਕਾਰੀਨ ਫੇਸੇਊ (Corinne Fesseau) ਦੇ ਨਾਲ ਖੜੇ ਹਨ।

ਮੁਰਗੇ ਦੀ ਮਾਲਕਣ ਦੀ ਦਲੀਲ ਹੈ ਕਿ ਉਹ ਆਪਣੇ ਮੁਰਗੇ ਨੂੰ ਸ਼ੈੱਡ ਵਿਚ ਰੱਖਦੀ ਹੈ ਤੇ ਰੌਸ਼ਨੀ ਬੁਝਾ ਦਿੰਦੀ ਹੈ ਤਾਂ ਕਿ ਹਨ੍ਹੇਰੇ ਕਰਕੇ ਉਹ ਬਾਂਗ ਨਾ ਦੇ ਸਕੇ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਖ਼ਬਰ 'ਤੇ ਪ੍ਰਤੀਕਿਰਿਆ ਦੇਣ ਵਾਲੇ ਵੀ ਦੋ ਧੜਿਆਂ ਵਿਚ ਵੰਡੇ ਗਏ ਹਨ।