ਦੁਕਾਨ ਤੋਂ ਚੋਰੀ ਕਰ ਰਿਹਾ ਸੀ ਸਮਾਨ, ਨੇਤਾ ਜੀ ਨੇ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਫਲੋਰਿਡਾ ‘ਚ ਇਕ ਨੇਤਾ ਨੇ ਅਪਣੀ ਦੁਕਾਨ ‘ਚ ਚੋਰੀ ਕਰਦੇ ਇਕ ਵਿਅਕਤੀ ਨੂੰ ਰੰਗ ਹੱਥੀਂ ਫੜ ਲਿਆ ਹੈ...

Thief

ਨਵੀਂ ਦਿੱਲੀ (ਪੀਟੀਆਈ) : ਅਮਰੀਕਾ ਦੇ ਫਲੋਰਿਡਾ ‘ਚ ਇਕ ਨੇਤਾ ਨੇ ਅਪਣੀ ਦੁਕਾਨ ‘ਚ ਚੋਰੀ ਕਰਦੇ ਇਕ ਵਿਅਕਤੀ ਨੂੰ ਰੰਗ ਹੱਥੀਂ ਫੜ ਲਿਆ ਹੈ। ਦੋਸ਼ੀ ਬਚ ਕੇ ਭੱਜਣ ਦੀ ਕੋਸ਼ਿਸ ਵਿਚ ਸੀ, ਪਰ ਜਦੇ ਨੇਤਾ ਜੀ ਨੇ ਉਸ ਨੂੰ ਗੋਲੀ ਮਾਰੀ। ਇਹ ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ‘ਚ ਦਰਜ਼ ਹੋ ਗਈ। ਸੂਚਨਾ ਦੇਣ ‘ਤੇ ਮੌਕੇ ਉਤੇ ਪੁਲਿਸ ਪਹੁੰਚੀ, ਜਿਸ ਨੂੰ ਜਾਂਚ-ਪੜਤਾਲ ਦੇ ਅਧੀਨ ਘਟਨਾ ਦਾ ਵੀਡੀਓ ਫੁਟੇਜ਼ ਮਿਲਿਆ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਤਿੰਨ ਅਕਤੂਬਰ ਨੂੰ ਲੇਕਲੈਂਡ ਸਿਟੀ ਦੇ ਕਮਿਸ਼ਨਰ ਮਾਈਕਲ ਡਨ (47) ਦੇ ਵੇਟਸ ਆਰਮੀ ਨੇਵੀ ਸਰਪਲਸ ਸਟੋਰ ‘ਤੇ ਕ੍ਰਿਸਟਬਲ ਲੋਪੇਜ (50 ) ਨਾਮ ਦਾ ਸ਼ਖ਼ਸ਼ ਆਇਆ ਸੀ।

ਦੋਸ਼ ਹੈ ਕਿ ਉਸ ਨੇ ਉਦੋਂ ਦੁਕਾਨ ਤੋਂ ਕੁਝ ਸਮਾਨ ਚੋਰੀ ਕੀਤਾ ਸੀ। ਰਿਪੋਰਟਸ ਦੇ ਮੁਤਾਬਿਕ, ਉਹ ਦੁਕਾਨ ਤੋਂ ਨਿਕਲਣ ਹੀ ਲੱਗਾ ਸੀ। ਉਦੋਂ ਹੀ ਡਨ ਦੀ ਨਜ਼ਰ ਉਸ ਉਤੇ ਪਈ। ਦੋਸ਼ੀ ਦਰਵਾਜੇ ਤੋਂ ਬਾਹਰ ਜਾਣ ਹੀ ਵਾਲਾ ਸੀ ਕਿ ਅਚਾਨਕ ਉਸ ਨੂੰ ਡਨ ਨੇ ਫੜ ਲਿਆ। ਨੇਤਾ ਜੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਹ ਭੱਜਣ ਦੇ ਚੱਕਰ ਵਿਚ ਸੀ। ਅਜਿਹੇ ‘ਚ ਉਹਨਾਂ ਨੇ ਉਸ ਨੂੰ ਅਪਣੀ ਪਿਸਤੌਲ ਨਾਲ ਗੋਲੀ ਮਾਰੀ। ਪੁਲਿਸ ਦੁਆਰਾ ਜਾਰੀ ਕੀਤੀ ਗਈ ਵੀਡੀਓ ਕਲਿੱਪ ‘ਚ  ਸਾਫ਼ ਦਿਖ ਰਿਹਾ ਹੈ ਕਿ ਨੇਤਾ ਜੀ ਨੇ ਉਸ ਨੂੰ ਜਦੋਂ ਫੜਿਆ ਸੀ, ਉਦੋਂ ਉਹ ਉਹਨਾਂ ਦੇ ਹੱਥੋਂ ਛੁੱਟ ਕੇ ਭੱਜਣਾ ਚਾਹੁੰਦਾ ਸੀ।

ਉਸ ਅਧੀਨ ਉਹਨਾਂ ਨੇ ਗੋਲੀ ਚਲਾਈ ਸੀ।ਮੀਡੀਆ ਰਿਪੋਰਟਸ ਦੇ ਮੁਤਾਬਿਕ, ਗੋਲੀ ਚਲਣ ਤੋਂ ਬਾਅਦ ਲੋਪੇਜ ਦੀ ਮਦਦ ਲਈ ਉਥੇ ਕੋਈ ਨਹੀਂ ਆਇਆ ਸੀ। ਉਹ ਲਗਭਗ ਤਿੰਨ ਮਿੰਟ ਤਕ ਦੁਕਾਨ ਦੇ ਬਾਹਰ ਤੜਫਦਾ ਰਿਹਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਡਨ ਦੇ ਵਕੀਲ ਰਸਟੀ ਫ੍ਰੈਂਕਲਿਨ ਦੇ ਬੁਲਾਰੇ ਤੋਂ ਰਿਪੋਰਟ ਵਿਚ ਦੱਸਿਆ ਗਿਆ ਕਿ ਚੁਂਕਿ ਲੋਪੇਜ਼ ਚੋਰੀ ਕਰ ਕੇ ਭੱਜ ਰਿਹਾ ਸੀ, ਇਸ ਲਈ ਡਨ ਨੇ ਗੋਲੀ ਚਲਾਈ ਸੀ। ਲੇਕਲੈਂਡ ਪੁਲਿਸ ਵਿਭਾਗ ਅਤੇ ਸਟੇਟ ਅਟਾਰਨੀ ਦੇ ਦਫ਼ਤਰ ਇਸ ਕੇਸ ਦੀ ਜਾਂਚ ਕਰ ਰਹੇ ਹਨ।

10ਵੇਂ ਜੁਡੀਸ਼ੀਅਲ ਸਰਕਟ ਦੇ ਸਟੇਟ ਅਟਾਰਨੀ ਨੇ ਸਥਾਨਿਕ ਮੀਡੀਆ ਨੂੰ ਕਿਹਾ ਹੈ ਕਿ ਜਾਂਚ ਇਸ ਹਫ਼ਤੇ ਵਿਚ ਖ਼ਤਮ ਹੋ ਸਕਦੀ ਹੈ। ਘਟਨਾ ਸਥਾਨ ਉਤੇ ਪਹੁੰਚਣ ‘ਤੇ  ਪੁਲਿਸ ਨੇ ਲੋਪੇਜ ਨੂੰ ਮ੍ਰਿਤਕ ਪਾਇਆ ਸੀ, ਜਦੋਂ ਕਿ ਪੁਛ-ਗਿਛ ਵਿਚ ਨ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੇ ਲੋਪੇਜ਼ ਨੂੰ ਇਹ ਪੁਛਣ  ਲਈ ਰੋਕਿਆ ਸੀ ਕਿ ਕੀ ਇਹ ਉਹ ਇਸ ਸਮਾਨ(ਚੋਰੀ) ਦੇ ਪੈਸੇ ਦੇਵੇਗਾ।