ਡੱਡੂ ਨੇ ਨਿਗਲਿਆ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਸੱਪ, ਪਰ ਫਿਰ ਵੀ..

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਡੱਡੂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਡੱਡੂ ਇਕ ਸੱਪ ਨੂੰ ਖਾ ਰਿਹਾ ਹੈ।

Photo

ਨਵੀਂ ਦਿੱਲੀ: ਇਕ ਡੱਡੂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਡੱਡੂ ਇਕ ਸੱਪ ਨੂੰ ਖਾ ਰਿਹਾ ਹੈ। ਦਰਅਸਲ ਇਹ ਤਸਵੀਰ ਇਸ ਲਈ ਵਾਇਰਲ ਹੋ ਰਹੀ ਹੈ ਕਿਉਂਕਿ ਇਸ ਵਿਚ ਇਕ ਹਰੇ ਰੰਗ ਦਾ ਡੱਡੂ ਬਹੁਤ ਹੀ ਜ਼ਹਿਰੀਲੇ ਸੱਪ ਨੂੰ ਖਾਂਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਸੱਪ ਆਸਟ੍ਰੇਲੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਵਿਚੋਂ ਇਕ ਹੈ। ਮੰਗਲਵਾਰ ਨੂੰ ਇਕ ਔਰਤ ਨੇ ਕੁਈਨਜ਼ਲੈਂਡ ਵਿਚ ਰਹਿਣ ਵਾਲੀ ਜੈਮੀ ਚਾਪੇਲ ਨੂੰ ਫੋਨ ਕਰਕੇ ਅਪਣੇ ਘਰ ਦੇ ਪਾਰਕ ਵਿਚ ਕੋਸਟਲ ਤਾਈਪਨ ਸੱਪ (Coastal Taipan) ਹੋਣ ਦੀ ਜਾਣਕਾਰੀ ਦਿੱਤੀ ਸੀ ਤੇ ਉਸ ਨੂੰ ਫੜਨ ਲਈ ਕਿਹਾ ਸੀ। ਦੱਸ ਦਈਏ ਕਿ ਜੈਮੀ ਚਾਪੇਲ ਸਨੇਕ ਟੇਕ ਅਵੇ (Snake Take Away) ਦੇ ਮਾਲਕ ਹਨ ਅਤੇ ਸੱਪਾਂ ਨੂੰ ਫੜਨ ਦਾ ਕੰਮ ਕਰਦੇ ਹਨ।

ਕੋਸਟਲ ਤਾਈਪਨ ਸਭ ਤੋਂ ਜ਼ਹਿਰੀਲੇ ਸੱਪਾਂ ਦੀ ਪ੍ਰਜਾਤੀ ਵਿਚ ਸ਼ਾਮਲ ਹੈ ਅਤੇ ਇਹ ਤੀਸਰਾ ਸਭ ਤੋਂ ਜ਼ਿਆਦਾ ਜ਼ਹਿਰੀਲਾ ਸੱਪ ਹੈ। ਜਦੋਂ ਵੀ ਕੋਸਟਲ ਤਾਈਪਨ ‘ਤੇ ਕੋਈ ਹਮਲਾ ਕਰਦਾ ਹੈ ਤਾਂ ਉਹ ਅਪਣਾ ਜ਼ਹਿਰ ਇਨਸਾਨ ਦੇ ਮਾਸ ਵਿਚ ਪਾ ਦਿੰਦਾ ਹੈ। ਜਿਸ ਨਾਲ ਸਿਰ ਦਰਦ, ਲਕਵਾ, ਅੰਦਰੂਨੀ ਖੂਨ ਦਾ ਵਹਾਅ ਅਤੇ ਗੁਰਦੇ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਜੈਮੀ ਚਾਪੇਲ ਨੇ ਦੱਸਿਆ ਕਿ ਜਦੋਂ ਉਹ ਔਰਤ ਦੇ ਘਰ ਆ ਰਿਹਾ ਸੀ ਅਤੇ ਰਾਸਤੇ ਵਿਚ ਹੀ ਔਰਤ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਡੱਡੂ ਨੇ ਸੱਪ ਨੂੰ ਖਾ ਲਿਆ ਹੈ।ਇਸ ਤੋਂ ਬਾਅਦ ਉੱਥੇ ਪਹੁੰਚ ਕੇ ਜੈਮੀ ਚਾਪੇਲ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਜੈਮੀ ਨੇ ਦੱਸਿਆ ਕਿ ਉਹ ਸੱਪ ਨੂੰ ਬਚਾਉਣਾ ਚਾਹੁੰਦੇ ਸੀ ਪਰ ਉਸ ਨੂੰ ਕਾਫੀ ਦੇਰ ਹੋ ਗਈ। ਸੱਪ ਨੂੰ ਖਾਣ ਤੋਂ ਬਾਅਦ ਡੱਡੂ ਨੂੰ ਕੁਝ ਨਹੀਂ ਹੋਇਆ ਤੇ ਉਹ ਬਿਲਕੁਲ ਸੁਰੱਖਿਅਤ ਹੈ। ਅਜਿਹਾ ਦੇਖ ਕੇ ਸਭ ਹੈਰਾਨ ਹਨ।