ਚੀਨ 'ਚ ਆਪਸ 'ਚ ਟਕਰਾਏ 49 ਵਾਹਨ, 16 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

66 ਜ਼ਖਮੀ

photo

 

ਬੀਜਿੰਗ— ਚੀਨ ਦੇ ਹੁਨਾਨ ਸੂਬੇ 'ਚ ਕਈ ਵਾਹਨ ਆਪਸ 'ਚ ਟਕਰਾ ਗਏ, ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਾਮ ਕਰੀਬ 5 ਵਜੇ ਕੁੱਲ 49 ਵਾਹਨ ਆਪਸ ਵਿੱਚ ਟਕਰਾ ਗਏ। ਹੁਨਾਨ ਸੂਬੇ ਦੇ ਹਾਈਵੇਅ ਟ੍ਰੈਫਿਕ ਪੁਲਿਸ ਵਿਭਾਗ ਦੇ ਅਨੁਸਾਰ, ਹਾਦਸਾ ਸ਼ਨੀਵਾਰ ਨੂੰ ਐਕਸਪ੍ਰੈਸ ਵੇਅ 'ਤੇ ਵਾਪਰਿਆ।

ਇਹ ਵੀ ਪੜ੍ਹੋ:ਬਿਸਤਰੇ ’ਤੇ ਬੈਠ ਕੇ ਖਾਣਾ ਤੁਹਾਨੂੰ ਬਣਾ ਸਕਦੈ ਬੀਮਾਰ 

ਹਾਦਸਿਆਂ 'ਚ 66 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ 'ਚੋਂ 8 ਗੰਭੀਰ ਜ਼ਖਮੀ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਬਚਾਅ ਕਾਰਜਾਂ ਲਈ ਹਾਦਸੇ ਵਾਲੀ ਥਾਂ 'ਤੇ ਟਾਸਕ ਫੋਰਸ ਭੇਜ ਦਿੱਤੀ ਹੈ।


ਇਹ ਵੀ ਪੜ੍ਹੋ:ਪਾਕਿਸਤਾਨ ਦੀ ਸੱਭ ਤੋਂ ਵੱਡੀ ਆਇਲ ਰਿਫ਼ਾਈਨਰੀ ਹੋਈ ਬੰਦ