ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੇ ਮਾਮਲੇ ’ਚ ਪੁਲਿਸ ਵਲੋਂ ਵੀਡੀਉ ਜਾਰੀ
ਪੁਲਿਸ ਨੂੰ ਕੁੱਝ ਗਰਮਖ਼ਿਆਲੀ ਪ੍ਰਦਰਸ਼ਨਕਾਰੀਆਂ ਸਣੇ ਤਿੰਨ ਸ਼ੱਕੀਆਂ ਦੀ ਭਾਲ
ਸਰੀ: ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿਖੇ ਭਾਰਤ ਦੇ ਹਾਈ ਕਮਿਸ਼ਨਰ ਨੂੰ ਇਕ ਸਮਾਰੋਹ 'ਚ ਸ਼ਾਮਲ ਹੋਣ ਤੋਂ ਰੋਕਣ ਦੇ ਮਾਮਲੇ ਵਿਚ ਰਾਇਲ-ਕੈਨੇਡੀਅਨ ਮਾਊਂਟਿਡ ਪੁਲਿਸ ਕੈਨੇਡੀਅਨ ਪੁਲਿਸ ਨੂੰ ਕੁੱਝ ਗਰਮਖ਼ਿਆਲੀ ਪ੍ਰਦਰਸ਼ਨਕਾਰੀਆਂ ਸਣੇ ਤਿੰਨ ਸ਼ੱਕੀਆਂ ਦੀ ਭਾਲ ਹੈ। ਪੁਲਿਸ ਨੇ ਹੁਣ ਉਸ ਮੌਕੇ ਦੇ ਦੋ ਵੀਡੀਉ ਕਲਿਪ ਜਾਰੀ ਕੀਤੇ ਹਨ। ਇਨ੍ਹਾਂ 'ਚ ਤਿੰਨ ਕਥਿਤ ਸ਼ੱਕੀ ਹਮਲਾਵਰ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦੀਆਂ ਤੀਰਅੰਦਾਜ਼ ਕੁੜੀਆਂ ਨੇ ਰੌਸ਼ਨ ਕੀਤਾ ਨਾਮ, ਉਜ਼ਬੇਕਿਸਤਾਨ ਵਿਖੇ ਏਸ਼ੀਆ ਕੱਪ ਪੜਾਅ -2 'ਚ ਜਿੱਤੇ ਚਾਰ ਤਮਗ਼ੇ
ਦਰਅਸਲ ਨੇ 19 ਮਾਰਚ ਨੂੰ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਸਰੀ ਵਿਖੇ ‘ਫਰੈਂਡਜ਼ ਆਫ਼ ਇੰਡੀਆ' ਅਤੇ ‘ਕੈਨੇਡਾ ਫ਼ਾਊਂਡੇਸ਼ਨ' ਵਲੋਂ ਰਖੇ ਇਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ ਪਰ ਉਹ ਇਸ ਵਿਚ ਸ਼ਾਮਲ ਨਹੀਂ ਹੋ ਸਕੇ। ਉਸ ਸਮੇਂ ਲਗਭਗ 200 ਪ੍ਰਦਰਸ਼ਨਕਾਰੀ ਤਾਜ ਪਾਰਕ ਕਨਵੈਂਸ਼ਨ ਸੈਂਟਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਸਨ ਅਤੇ ਉਨ੍ਹਾਂ 'ਚੋਂ ਕੁੱਝ ਲਗਾਤਾਰ ਕਿਰਪਾਨਾਂ ਲਹਿਰਾ ਰਹੇ ਸਨ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਫ਼ੌਜੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਕੀਤਾ ਢੇਰ: ਫ਼ੌਜ
ਕੈਨੇਡਾ ਪੁਲਿਸ ਨੇ ਜਾਰੀ ਬਿਆਨ 'ਚ ਕਿਹਾ ਕਿ ਜਦ ਪ੍ਰਦਰਸ਼ਨਕਾਰੀਆਂ ਦਾ ਵੱਡਾ ਸਮੂਹ ਸ਼ਾਮਲ ਹੋਵੇ, ਤਦ ਪੁਲਿਸ ਕਦੇ ਵੀ ਤੁਰਤ ਕਾਰਵਾਈ ਨਹੀਂ ਕਰ ਸਕਦੀ। ਅਜਿਹੇ ਅਪਰਾਧਾਂ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਹੀ ਗ੍ਰਿਫ਼ਤਾਰੀਆਂ ਸੰਭਵ ਹੋ ਸਕਦੀਆਂ ਹਨ ਅਤੇ ਦੋਸ਼ ਤੈਅ ਹੋ ਸਕਦੇ ਹਨ।
ਇਹ ਵੀ ਪੜ੍ਹੋ: ਜ਼ੀ ਸਟੂਡੀਓਜ਼ ਵਲੋਂ ਫ਼ਿਲਮ 'ਗੋਡੇ ਗੋਡੇ ਚਾਅ' ਦਾ ਪਹਿਲਾ ਗੀਤ ''ਸਖੀਏ ਸਹੇਲੀਏ'' ਰਿਲੀਜ਼
ਪੁਲਿਸ ਦਾ ਕਹਿਣਾ ਹੈ ਕਿ ਇਸ ਰੋਸ ਮੁਜ਼ਾਹਰੇ ਦੇ ਸਾਰੇ ਹਾਲਾਤ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਉਥੇ ਭੀੜ 'ਚ ਝੜਪ ਵੀ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਦਖ਼ਲ ਦਿਤਾ ਅਤੇ ਜ਼ਖ਼ਮੀ ਨੂੰ ਭੀੜ 'ਚੋਂ ਸੁਰੱਖਿਅਤ ਕਢ ਕੇ ਉਸ ਨੂੰ ਮੈਡੀਕਲ ਸਹਾਇਤਾ ਮੁਹਈਆ ਕਰਵਾਈ। ਪੁਲਿਸ ਮੁਤਾਬਕ ਉਸ ਜ਼ਖ਼ਮੀ ਬਜ਼ੁਰਗ ਦੀ ਸ਼ਨਾਖ਼ਤ ਗੁਰਤੇਜ ਸਿੰਘ ਗਿੱਲ ਵਜੋਂ ਹੋਈ ਸੀ।