ਬ੍ਰਿਟੇਨ: ਧੋਖਾਧੜੀ ਮਾਮਲੇ ’ਚ ਦੋਸ਼ੀ ਭਾਰਤੀ ਅਧਿਆਪਕਾ ਦੇ ਪੜ੍ਹਾਉਣ ’ਤੇ ਲੱਗੀ ਪਾਬੰਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਮੇਟੀ ਨੇ ਪਾਇਆ ਕਿ ਦੀਪਤੀ ਪਟੇਲ ਦਾ ਆਚਰਣ ਉਮੀਦ ਅਨੁਸਾਰ ਪੇਸ਼ੇਵਰ ਮਾਪਦੰਡਾਂ ਅਨੁਸਾਰ ਨਹੀਂ ਸੀ।

Image: For representation purpose only



ਲੰਡਨ: ਯੂਕੇ ਵਿਚ ਇਕ ਭਾਰਤੀ ਮੂਲ ਦੀ ਸਕੂਲ ਅਧਿਆਪਕਾ ਦੇ ਪੜ੍ਹਾਉਣ ’ਤੇ ਦੋ ਸਾਲਾਂ ਲਈ ਪਾਬੰਦੀ ਲਗਾ ਦਿਤੀ ਗਈ ਹੈ। ਦਰਅਸਲ ਪੇਸ਼ੇਵਰ ਨੈਤਿਕਤਾ ਕਮੇਟੀ ਨੇ ਪਾਇਆ ਕਿ ਅਧਿਆਪਕਾ ਨੇ ਧੋਖਾਧੜੀ ਦੇ ਇਕ ਕੇਸ ਵਿਚ ਅਪਣੇ ਦੋਸ਼ੀ ਹੋਣ ਦੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: ਪਿਉ ਨੇ ਦੇਸ਼ ਦੀ ਆਜ਼ਾਦੀ ਲਈ ਦੇ ਦਿਤੀ ਜਾਨ, ਪੁੱਤ ਨੂੰ ਕੱਖ ਨਹੀਂ ਮਿਲਿਆ ਸਰਕਾਰਾਂ ਤੋਂ

ਦੀਪਤੀ ਪਟੇਲ ਮੈਨਚੈਸਟਰ ਅਕੈਡਮੀ ਵਿਚ ਇਕ ਅਧਿਆਪਕਾ ਸੀ ਅਤੇ ਉਸ ’ਤੇ ਸਤੰਬਰ 2020 ਵਿਚ ਸੇਂਟ ਐਲਬੰਸ ਕਰਾਊਨ ਕੋਰਟ ਦੁਆਰਾ ਦੋਸ਼ੀ ਠਹਿਰਾਏ ਜਾਣ ਦਾ ਖੁਲਾਸਾ ਨਾ ਕਰਨ ਲਈ ਅਸਵੀਕਾਰਨਯੋਗ ਪੇਸ਼ੇਵਰ ਵਿਵਹਾਰ ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੇ ਸਾਥੀ ਗੁਰਮੀਤ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਕੇਂਦਰ ਤੋਂ ਮੰਗਿਆ ਜਵਾਬ 

ਕਮੇਟੀ ਨੇ ਪਾਇਆ ਕਿ ਪਟੇਲ ਦਾ ਆਚਰਣ ਉਮੀਦ ਅਨੁਸਾਰ ਪੇਸ਼ੇਵਰ ਮਾਪਦੰਡਾਂ ਅਨੁਸਾਰ ਨਹੀਂ ਸੀ। ਇਸ ਲਈ ਪਟੇਲ 'ਤੇ ਘੱਟੋ-ਘੱਟ ਦੋ ਸਾਲ ਪੜ੍ਹਾਉਣ 'ਤੇ ਪਾਬੰਦੀ ਲਾਉਣ ਦੀ ਲੋੜ ਹੈ।