ਤਾਲਿਬਾਨ ਨੇ ਪੰਜਸ਼ੀਰ 'ਤੇ ਕਬਜ਼ੇ ਦਾ ਕੀਤਾ ਦਾਅਵਾ, NRF ਨੇ ਦਾਅਵਾ ਕੀਤਾ ਖਾਰਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਾਲਿਬਾਨ ਨੇ ਅਪਣੇ ਵਿਰੋਧੀਆਂ ਦੇ ਕਬਜ਼ੇ ਵਾਲੇ ਅਫ਼ਗਾਨਿਸਤਾਨ ਦੇ ਆਖਰੀ ਪ੍ਰਾਂਤ ਪੰਜਸ਼ੀਰ ਨੂੰ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਹੈ।

Taliban claim Panjshir captured

ਕਾਬੁਲ: ਤਾਲਿਬਾਨ (Taliban claim Panjshir captured) ਨੇ ਅਪਣੇ ਵਿਰੋਧੀਆਂ ਦੇ ਕਬਜ਼ੇ ਵਾਲੇ ਅਫ਼ਗਾਨਿਸਤਾਨ (Afghanistan Taliban crisis) ਦੇ ਆਖਰੀ ਪ੍ਰਾਂਤ ਪੰਜਸ਼ੀਰ ਨੂੰ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਬੁਲ੍ਹਾ ਮੁਜਾਹਿਦ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਸ਼ੀਰ ਹੁਣ ਤਾਲਿਬਾਨ ਲੜਾਕਿਆਂ ਦੇ ਕੰਟਰੋਲ ਵਿਚ ਹੈ।

ਹੋਰ ਪੜ੍ਹੋ: ਪੰਜਾਬ-ਹਰਿਆਣਾ ਹਾਈ ਕੋਰਟ ਵਿਚ 445 ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਕੱਲ੍ਹ, ਜਲਦ ਕਰੋ ਅਪਲਾਈ

ਉਹਨਾਂ ਨੇ ਇਕ ਬਿਆਨ ਵਿਚ ਪੰਜਸ਼ੀਰ ਦੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੁਰੱਖਿਅਤ ਰਹਿਣਗੇ ਜਦਕਿ ਤਾਲਿਬਾਨ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਕਈ ਪਰਿਵਾਰ ਪਹਾੜਾਂ ਵੱਲ ਭੱਜ ਗਏ। ਉਹਨਾਂ ਨੇ ਅੱਗੇ ਦੱਸਿਆ, ‘ਅਸੀਂ ਪੰਜਸ਼ੀਰ ਦੇ ਲੋਕਾਂ ਨੂੰ ਭਰੋਸਾ ਦਿੰਦੇ ਹਾਂ ਕਿ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ, ਸਾਰੇ ਸਾਡੇ ਭਰਾ ਹਨ ਅਤੇ ਅਸੀਂ ਦੇਸ਼ ਦੀ ਸੇਵਾ ਲਈ ਕੰਮ ਕਰਾਂਗੇ’।

ਹੋਰ ਪੜ੍ਹੋ: ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਕਾਰਨ ਬੰਦ ਪਏ ਹਾਈਵੇਅ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ

ਇਲਾਕੇ ਵਿਚ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਹਜ਼ਾਰਾਂ ਤਾਲਿਬਾਨ ਲੜਾਕਿਆਂ ਨੇ ਰਾਤੋ-ਰਾਤ ਪੰਜਸ਼ੀਰ ਦੇ ਅੱਠ ਜ਼ਿਲ੍ਹਿਆਂ ਉੱਤੇ ਕਬਜ਼ਾ ਕਰ ਲਿਆ ਸੀ। ਹਾਲਾਂਕਿ ਨੈਸ਼ਨਲ ਰੈਸਿਸਟੈਂਸ ਫੋਰਸ (ਐਨਆਰਐਫ) ਨੇ ਤਾਲਿਬਾਨ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਖਾਰਜ ਕੀਤਾ ਹੈ।

ਹੋਰ ਪੜ੍ਹੋ: ਟ੍ਰਿਬਿਊਨਲ ਸੁਧਾਰ ਐਕਟ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ, 'ਸਾਡੇ ਸਬਰ ਦਾ ਇਮਤਿਹਾਨ ਨਾ ਲਓ'

ਐਨਆਰਐਫ ਨੇ ਕਿਹਾ ਕਿ ਅਹਿਮ ਚੌਂਕੀਆਂ ਉੱਤੇ ਅਜੇ ਵੀ ਸਾਡੇ ਕਮਾਂਡਰ ਤਾਇਨਾਤ ਹਨ। ਇਸ ਦੇ ਨਾਲ ਹੀ ਪੰਜਸ਼ੀਰ ਘਾਟੀ ਵਿਚ ਵੱਖ-ਵੱਖ ਥਾਵਾਂ ਉੱਤੇ ਸਾਡੇ ਲੜਾਕੇ ਹਨ ਅਤੇ ਜੰਗ ਜਾਰੀ ਹੈ। ਐਨਆਰਐਫ ਨੇ ਉਮੀਦ ਜਤਾਈ ਹੈ ਕਿ ਅਫ਼ਗਾਨਿਸਤਾਨ ਦੇ ਲੋਕ ਇਸ ਲੜਾਈ ਨੂੰ ਜਾਰੀ ਰੱਖਣਗੇ।