ਕੋਰੋਨਾ ਮਹਾਂਮਾਰੀ : 2030 ਤਕ ਇਕ ਅਰਬ ਤੋਂ ਜ਼ਿਆਦਾ ਲੋਕ ਘੋਰ ਗ਼ਰੀਬੀ ਵਲ ਜਾ ਸਕਦੇ ਹਨ :ਸੰਯੁਕਤ ਰਾਸ਼ਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਹਾਂਮਾਰੀ ਦੇ ਗੰਭੀਰ ਤੇ ਲੰਮੇ ਸਮੇਂ ਤਕ ਹੋਣ ਵਾਲੇ ਅਸਰ ਕਾਰਨ 20 ਕਰੋੜ 70 ਲੱਖ ਲੋਕ ਹੋਣਗੇ ਪ੍ਰਭਾਵਤ

corona

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਦੇ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਲੰਮੇ ਸਮੇਂ ਤਕ ਗੰਭੀਰ ਨਤੀਜਿਆਂ ਕਾਰਨ 2030 ਤਕ 20 ਕਰੋੜ 70 ਲੱਖ ਹੋਰ ਲੋਕ ਘੋਰ ਗ਼ਰੀਬੀ ਵਲ ਜਾ ਸਕਦੇ ਹਨ ਅਤੇ ਜੇਕਰ ਅਜਿਹਾ ਹੋਇਆ ਤਾਂ ਦੁਨੀਆਂ ਭਰ ਵਿਚ ਬੇਹਦ ਗ਼ਰੀਬ ਲੋਕਾਂ ਦੀ ਗਿਣਤੀ ਇਕ ਅਰਬ ਤੋਂ ਪਾਰ ਹੋ ਜਾਵੇਗੀ।