ਕੈਨੇਡਾ ਦੇ ਆਰਜੀ ਵਿਦੇਸ਼ੀ ਕਾਮਿਆਂ ਲਈ ਵੱਡੀ ਖੁਸ਼ਖਬਰੀ, ਹੁਣ ਮਿਲੇਗਾ ਓਪਨ ਵਰਕ ਪਰਮਿਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ ਆਰਜੀ ਵਿਦੇਸ਼ੀ ਕਾਮਿਆਂ ਨੂੰ ਛੇਤੀ ਹੀ ਕੈਨੇਡਾ ਵਿਚ ਓਪਨ ਵਰਕ ਪਰਮਿਟ ਲਈ ਅਰਜੀ ਦਾਇਰ ਕਰਨ ਦੀ ਇਜਾਜ਼ਤ...

Canadian foreign workers

ਟੋਰਾਂਟੋ : ਹੁਣ ਆਰਜੀ ਵਿਦੇਸ਼ੀ ਕਾਮਿਆਂ ਨੂੰ ਛੇਤੀ ਹੀ ਕੈਨੇਡਾ ਵਿਚ ਓਪਨ ਵਰਕ ਪਰਮਿਟ ਲਈ ਅਰਜੀ ਦਾਇਰ ਕਰਨ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਹਾਲ ਹੀ ਵਿਚ ਤਜਵੀਜ਼ਸ਼ੁਦਾ ਨਿਯਮਾਂ ਬਾਰੇ ਸਲਾਹ ਮਸ਼ਵਰਾ ਕਰ ਲਿਆ ਹੈ। ਕੰਮ ਕਰਨ ਵਾਲੀ ਜਗ੍ਹਾਂ ਉਤੇ ਕੰਮ ਕਰਨ ਵਾਲਿਆਂ ਨੂੰ ਗਲਤ ਸਲੂਕ ਦਾ ਸਾਹਮਣਾ ਕਰ ਰਹੇ ਕਿਰਤੀ ਓਪਨ ਵਰਕ ਪਰਮਿਟ ਲਈ ਬਿਨੈ ਕਰ ਸਕਣਗੇ।

ਦੱਸ ਦਈਏ ਕਿ ਮੌਜੂਦਾ ਸਮੇਂ ਵਿਚ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵਲੋਂ ਆਰਜੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਕਲੋਜ਼ਡ ਭਾਵ ਬੰਦ ਵਰਕਰ ਪਰਮਿਟ ਹੀ ਜਾਰੀ ਕੀਤੇ ਜਾਂਦੇ ਹਨ ਜਿਸ ਰਾਹੀਂ ਸਬੰਧਤ ਕਾਮਾ ਇਕ ਖਾਸ ਰੋਜ਼ਗਾਰਦਾਤਾ ਨਾਲ ਬੰਨ੍ਹਿਆ ਜਾਂਦਾ ਹੈ। ਕੈਨੇਡਾ ਸਰਕਾਰ ਮੰਨਦੀ ਹੈ ਕਿ ਵਿਦੇਸ਼ੀ ਕਾਮਿਆਂ ਨਾਲ ਕੰਮ ਵਾਲੀ ਜਗ੍ਹਾਂ ਉਤੇ ਮਾੜਾ ਸਲੂਕ ਕੀਤਾ ਜਾਂਦਾ ਹੈ। ਕਾਮਿਆਂ ਦੇ ਨਾਲ ਧੱਕੇਸ਼ਾਹੀ ਹੋਣ ਦੇ ਮਾਮਲਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ। ਦੱਸ ਦਈਏ ਕਿ ਪੁਰਸ਼ਾਂ ਨਾਲੋਂ ਵੱਧ ਮਾਮਲੇ ਔਰਤਾਂ ਦੇ ਹਨ, ਜਿਨ੍ਹਾਂ ਨੂੰ ਕੰਮ ਵਾਲੀ ਜਗ੍ਹਾਂ ਉਤੋਂ ਦੀ ਹਟਣਾ ਪੈਂਦਾ ਹੈ।

ਇਹ ਸਰਕਾਰ ਦਾ ਤਾਜਾ ਕਦਮ ਆਰਜੀ ਵਿਦੇਸ਼ੀ ਕਰਮਚਾਰੀਆਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਅਹਿਮ ਕਦਮ ਸਾਬਤ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਇਹ ਲਾਭ ਉਨ੍ਹਾਂ ਕਾਮਿਆਂ ਨੂੰ ਮਿਲੇਗਾ ਜਿਨ੍ਹਾਂ ਕੋਲ ਵੈਧ ਵਰਕ ਪਰਮਿਟ ਹੋਵੇ ਜਾਂ ਰਿਨਿਊ ਕਰਵਾਉਣ ਲਈ ਅਰਜੀ ਫਾਇਲ ਕੀਤੀ ਹੋਵੇ। ਪਰ ਫਿਰ ਵੀ ਨਵੇਂ ਨਿਯਮਾਂ ਵਿਚ ਇਹ ਜਿਕਰ ਨਹੀਂ ਕੀਤਾ ਗਿਆ ਕਿ ਕਾਮੇ ਵਲੋਂ ਕੰਮ ਵਾਲੀ ਜਗ੍ਹਾਂ ਉਤੇ ਧੱਕੇਸ਼ਾਹੀ ਦੀ ਸ਼ਿਕਾਇਤ ਕੀਤੇ ਜਾਣ ਉਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।