ਸੋਸ਼ਲ ਮੀਡੀਆ ਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਲੋਕਾਂ ਨੂੰ ਹੋਵੇਗੀ 5 ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼੍ਰੀਲੰਕਾ 'ਚ ਈਸਟਰ ਤੇ ਹੋਏ ਸਿਲਸਿਲੇਵਾਰ ਬੰਬ ਧਮਾਕੇ ਵਿਚ ਫਰਜ਼ੀ ਖ਼ਬਰ ਦੀ ਵਜ੍ਹਾ ਨਾਲ ਸਰਕਾਰ ਨੂੰ ਕਈ ਵਾਰ ਸਫਾਈ ਦੇਣੀ ਪਈ ਸੀ।

fake news spreader on social media will be sent to jail

ਕੋਲੰਬੋ : ਸ਼੍ਰੀਲੰਕਾ 'ਚ ਈਸਟਰ ਤੇ ਹੋਏ ਸਿਲਸਿਲੇਵਾਰ ਬੰਬ ਧਮਾਕੇ ਵਿਚ ਫਰਜ਼ੀ ਖ਼ਬਰ ਦੀ ਵਜ੍ਹਾ ਨਾਲ ਸਰਕਾਰ ਨੂੰ ਕਈ ਵਾਰ ਸਫਾਈ ਦੇਣੀ ਪਈ ਸੀ। ਜਿਸ ਤੋਂ ਬਾਅਦ ਸਰਕਾਰ ਨੇ ਹੁਣ ਇੱਕ ਸ਼ਖਤ ਕਦਮ ਚੁੱਕਿਆ ਹੈ। ਦਰਅਸਲ ਸ਼੍ਰੀਲੰਕਾ ਸਰਕਾਰ ਫ਼ਰਜੀ ਖ਼ਬਰ ਅਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਰੋਕਣ ਦੇ ਲਈ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ। ਇਸਦੇ ਤਹਿਤ ਸੋਸ਼ਲ ਤੇ ਫਰਜ਼ੀ ਖਬਰਾਂ ਫੈਲਾਉਣ ਵਾਲੇ ਲੋਕਾਂ ਨੂੰ ਪੰਜ ਸਾਲ ਦੀ ਜੇਲ ਦੀ ਸਜ਼ਾ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ 10 ਲੱਖ ਸ਼੍ਰੀਲੰਕਾਈ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਦਰਅਸਲ ਸ਼੍ਰੀਲੰਕਾ 'ਚ 21 ਅਪ੍ਰੈਲ ਨੂੰ ਈਸਟਰ ਦੇ ਦਿਨ ਆਤਮਘਾਤੀ ਹਮਲਿਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਫਰਜ਼ੀ ਨਿਊਜ਼ ਫੈਲਾਈਆਂ ਜਾ ਰਹੀਆਂ ਸਨ। ਇਸ ਘਟਨਾ ਤੋਂ ਬਾਅਦ ਪੂਰੇ ਸ਼੍ਰੀਲੰਕਾ 'ਚ ਤਣਾਅ ਦਾ ਮਾਹੌਲ ਫੈਲ ਗਿਆ ਸ਼ੀ।

ਕੁਝ ਭਾਈਚਾਰੇ ਦੇ ਲੋਕਾਂ ਅਤੇ ਘੱਟ-ਗਿਣਤੀ ਮੁਸਲਮਾਨਾਂ ਵਿਚਾਲੇ ਹਿੰਸਕ ਝੜਪ ਵੀ ਹੋਈ ਸੀ। ਇਸ ਝੜਪ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਕੜੇ ਘਰਾਂ, ਦੁਕਾਨਾਂ, ਵਾਹਨਾਂ ਅਤੇ ਮਸਜਿਦਾਂ ਨੂੰ ਨੁਕਸਾਨ ਪਹੁੰਚਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਪ੍ਰਸ਼ਾਸਨ ਨੇ ਅਸਥਾਈ ਰੂਪ ਨਾਲ ਸੋਸ਼ਲ ਮੀਡੀਆ ਵਰਗੇ ਫੇਸਬੁੱਕ, ਵਟਸਐਪ ਅਤੇ ਵਾਇਬਰ 'ਤੇ ਰੋਕ ਲਗਾ ਦਿੱਤੀ ਸੀ।