ਜਾਪਾਨੀ ਕੰਪਨੀ ਨੇ ਸ਼ੁਰੂ ਕੀਤੀ 'ਸੱਚਾ ਜੀਵਨ ਸਾਥੀ' ਹਾਸਲ ਕਰਨ ਲਈ ਨਵੀਂ ਸੇਵਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਪਾਨ ਦੀ ਇੱਕ ਕੰਪਨੀ ਨੇ ਮੈਚਮੇਕਿੰਗ ਸੇਵਾ ਸ਼ੁਰੂ ਕੀਤੀ ਹੈ ਜੋ ਆਪਣੇ ਆਪ ਵਿੱਚ ਵਿਲੱਖਣ ਹੈ।

japan company makes matchmaking

ਟੋਕਿਓ : ਜਾਪਾਨ ਦੀ ਇੱਕ ਕੰਪਨੀ ਨੇ ਮੈਚਮੇਕਿੰਗ ਸੇਵਾ ਸ਼ੁਰੂ ਕੀਤੀ ਹੈ ਜੋ ਆਪਣੇ ਆਪ ਵਿੱਚ ਵਿਲੱਖਣ ਹੈ। ਇਹ ਕੰਪਨੀ ਨੌਕਰੀ, ਤਨਖਾਹ ਜਾਂ ਸ਼ਕਲ ਸੂਰਤ ਦੇ ਆਧਾਰ 'ਤੇ ਰਿਸ਼ਤਾ ਕਰਵਾਉਣ ਦੀ ਬਜਾਏ DNA ਮੈਚਿੰਗ ਕਰਦੀ ਹੈ। ਨੋਜਜੇ ਨਾਮ ਦੀ ਰਿਸ਼ਤੇ ਕਰਵਾਉਣ ਵਾਲੀ ਇਸ ਕੰਪਨੀ ਤੋਂ ਹਰ ਮਹੀਨੇ ਕਰੀਬ 200 ਨੌਜਵਾਨ ਇਸ ਦੀਆਂ ਸੇਵਾਵਾਂ ਲੈ ਰਹੇ ਹਨ। ਹੁਣੇ ਜਿਹੇ ਟੋਕਿਓ ਦੇ ਨੇੜੇ ਗਿੰਜਾ 'ਚ ਪਹਿਲੀ ਵਾਰ ਮੈਚਮੇਕਿੰਗ ਪਾਰਟੀ ਰੱਖੀ ਗਈ। ਇਸ ਪਾਰਟੀ ਵਿਚ 26 ਲੋਕਾਂ ਨੂੰ ਆਪਣੇ ਜੀਵਨ ਸਾਥੀ ਮਿਲ ਗਏ।

ਇਥੇ ਮਿਲਾਏ ਗਏ ਜੋੜਿਆਂ ਦੀ ਸਮਾਨਤਾ ਦੀ ਔਸਤ ਰੇਟਿੰਗ 80 ਫੀਸਦੀ ਰਹੀ। ਇਕ ਨੌਜਵਾਨ ਨੂੰ ਤਾਂ 98 ਫੀਸਦੀ ਰੇਟਿੰਗ ਮਿਲੀ। ਪੁਰਸ਼ ਅਤੇ ਮਹਿਲਾ ਦੀ ਉਮਰ ਕ੍ਰਮਵਾਰ 41 ਅਤੇ 32 ਸਾਲ ਹੈ। ਮਹਿਲਾ ਨੇ ਦੱਸਿਆ ਕਿ ਜਦੋਂ ਉਸਨੂੰ ਪਤਾ ਲੱਗਾ ਕਿ ਇਹ ਵਧੀਆ ਮੈਚ ਹੈ ਮੈਨੂੰ ਗੱਲ ਕਰਨ 'ਚ ਅਸਾਨੀ ਹੋਈ। ਪੁਰਸ਼ ਦੇ ਮੁਤਾਬਕ ਕੋਈ ਇੰਨਾ ਵੀ ਬਰਾਬਰ ਹੋ ਸਕਦਾ ਹੈ ਇਹ ਵੀ ਸਮਝਣ 'ਚ ਅਸਾਨੀ ਹੋਈ। ਇਸ ਪਾਰਟੀ ਤੋਂ ਬਾਅਦ ਦੋਵਾਂ ਨੇ ਸਾਥ ਨਿਭਾਉਣ ਦਾ ਫੈਸਲਾ ਲਿਆ।

ਨੋਜਜੇ ਦੀ ਇਸ ਸੇਵਾ ਨੂੰ ਲੈਣ ਲਈ 21 ਹਜ਼ਾਰ ਰੁਪਏ ਦੀ ਫੀਸ ਰੱਖੀ ਗਈ ਹੈ। ਡੀ.ਐਨ.ਏ. ਮੈਚਿੰਗ ਲਈ 34 ਹਜ਼ਾਰ ਰੁਪਏ ਵੱਖ ਤੋਂ ਦੇਣੇ ਪੈਂਦੇ ਹਨ। ਨੋਜਜੋ ਨੇ DNA ਟੈਸਟਿੰਗ ਲਈ ਸ਼ਿਨਾਗਾਵਾ ਲੈਬ ਨਾਲ ਕਰਾਰ ਕੀਤਾ ਹੋਇਆ ਹੈ। ਟੈਸਟਿੰਗ ਦੇ ਬਾਅਦ ਲੈਬ ਜੋੜੇ ਦੀ ਸਮਾਨਤਾ ਨੂੰ ਅੰਕਾਂ ਦੇ ਰੂਪ ਵਿਚ ਰੇਟਿੰਗ ਦਿੰਦੀ ਹੈ। ਜੇਕਰ ਜੋੜੇ ਦਾ ਐੱਚ.ਐੱਲ.ਏ.(HLA) ਜੀਨ ਕੰਪਲੈਕਸ ਜ਼ਰਾ ਵੀ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ 100 ਫੀਸਦੀ ਰੇਟਿੰਗ ਦਿੱਤੀ ਜਾਂਦੀ ਹੈ।