ਹੋਟਲ ਵਿਚ ਮਿਲੇ ਖੁਫੀਆ ਕੈਮਰੇ, ਜੋੜਿਆਂਂ ਦੀ ਬਣਾਈ ਜਾਂਦੀ ਸੀ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਂਚ ਕਰਨ ਤੋਂ ਪਤਾ ਚੱਲਿਆ ਕਿ ਹੋਟਲ ਦੇ ਡੀਜ਼ੀਟਲ ਟੀਵੀ, ਹੇਅਰਡਾਇਅਰ ਹੋਲਡਰ ਅਤੇ ਵਾਲ ਸਾਕੇਟ ਵਰਗੀਆਂ ਥਾਵਾਂ ਤੇ ਕੈਮਰੇ ਲਗਾਏ ਗਏ ਸੀ।

Secret Cameras Which Recorded 800 Couples Caught

ਨਵੀਂ ਦਿੱਲੀ: ਸਾਉਥ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਇਕ ਜੋੜੇ ਦੀ ਵੀਡੀਓ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਹੋਟਲ ਦੇ ਕਮਰੇ ਵਿਚ ਲੱਗੇ ਖੁਫੀਆ ਕੈਮਰੇ ਨਾਲ ਨਾ ਸਿਰਫ ਇਸ ਜੋੜੇ ਦੀ ਵੀਡੀਓ ਬਣਾਈ ਗਈ ਬਲਕਿ ਇੰਟਰਨੈਟ 'ਤੇ ਵੀ ਵਾਇਰਲ ਕੀਤੀ ਗਈ। ਸਾਉਥ ਕੋਰੀਆ ਦੀ ਸਭ ਤੋਂ ਵੱਡੀ ਜਾਸੂਸੀ ਦੀ ਘਟਨਾ ਮੰਨੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਵਿਚ ਮੋਲਕਾ ਨਾਮ ਦਾ ਗਰੁੱਪ ਸਰਗਰਮ ਹੈ, ਜਿਸ ਵਿਚ ਜ਼ਿਆਦਾਤਰ ਮਰਦ ਹਨ ਜੋ ਔਰਤਾਂ ਦੀਆਂ ਚੋਰੀ ਤਸਵੀਰਾਂ ਖਿੱਚਦੇ ਹਨ ਅਤੇ ਉਸ ਨੂੰ ਇੰਟਰਨੈਟ ਤੇ ਵਾਇਰਲ ਕਰਦੇ ਹਨ। ਅਜਿਹੇ ਲੋਕ ਕੁੜੀਆਂ ਦੇ ਸਕੂਲ ਦੀਆਂ ਟਾਇਲਟਾਂ (ਪਖ਼ਾਨੇ) ਅਤੇ ਕਈ ਹੋਰ ਸਥਾਨਾਂ 'ਤੇ ਖੁਫੀਆ ਕੈਮਰੇ ਲਗਾਉਂਦੇ ਹਨ ਅਤੇ ਫਿਰ ਔਰਤਾਂ ਦੀ ਵੀਡੀਓ ਬਣਾ ਕੇ ਉਸ ਨੂੰ ਇੰਟਰਨੈਟ 'ਤੇ ਵਾਇਰਲ ਕਰ ਦਿੰਦੇ ਹਨ।

ਪਰ ਹੁਣ ਜੋ ਜਾਸੂਸੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਸਭ ਹੈਰਾਨ ਹਨ। ਖ਼ਬਰ ਮਿਲੀ ਹੈ ਮੋਟਲ ਦੇ 42 ਕਮਰਿਆਂ ਵਿਚ ਖੁਫੀਆ ਕੈਮਰੇ ਲਗਾ ਕੇ ਜੋੜਿਆਂ ਦੀ ਵੀਡੀਓ ਬਣਾਈ ਗਈ ਅਤੇ ਇਸ ਨੂੰ ਇੰਟਰਨੈਟ 'ਤੇ ਵਾਇਰਲ ਕੀਤਾ ਗਿਆ। ਜਾਂਚ ਕਰਨ ਤੋਂ ਪਤਾ ਚੱਲਿਆ ਕਿ ਹੋਟਲ ਦੇ ਡੀਜੀਟਲ ਟੀਵੀ, ਹੇਅਰਡਾਇਅਰ ਹੋਲਡਰ ਅਤੇ ਵਾਲ ਸਾਕੇਟ ਵਰਗੀਆਂ ਥਾਵਾਂ 'ਤੇ ਕੈਮਰੇ ਲਗਾਏ ਗਏ ਸੀ। ਇਹਨਾਂ ਕੈਮਰਿਆਂ ਨਾਲ 24 ਘੰਟੇ ਬਾਅਦ ਲਾਇਵਕਾਸਟਿੰਗ ਕੀਤੀ ਜਾਂਦੀ ਸੀ।

ਦੱਸਿਆ ਜਾ ਰਿਹਾ ਹੈ ਕਿ ਜਿਸ ਵੈਬਸਾਈਟ ਨਾਲ ਇਹਨਾਂ ਵੀਡੀਓ ਨੂੰ ਲਾਇਵ ਕੀਤਾ ਜਾਂਦਾ ਸੀ ਉਸ ਵੈਬਸਾਈਟ ਨਾਲ ਕਰੀਬ 4000 ਲੋਕ ਜੁੜੇ ਹੋਏ ਸੀ। ਪੁਲਿਸ ਨੇ ਦੱਸਿਆ ਕਿ ਵੈਬਸਾਈਟ ਤੋਂ ਜਿਹੜੀਆਂ ਵੀਡੀਓ ਮਿਲੀਆਂ ਹਨ ਉਹਨਾਂ ਤੋਂ ਪਤਾ ਚੱਲਿਆ ਹੈ ਕਿ ਹੁਣ 800 ਜੋੜਿਆਂ ਦੀ ਵੀਡੀਓ ਬਣਾਈ ਜਾ ਚੁੱਕੀ ਹੈ ਅਤੇ ਉਸ ਦੀ ਲਾਇਵ ਸਟਰੀਮਿੰਗ ਕੀਤੀ ਗਈ ਹੈ।