ਕੋਰਟ 'ਚ ਮੁਰਗੇ ਨੇ ਜਿੱਤੀ ਲੜਾਈ, ਹੁਣ ਆਪਣੀ ਮਰਜੀ ਨਾਲ ਦੇਵੇਗਾ ਬਾਂਗ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੱਕ ਸਮਾਂ ਸੀ ਜਦੋਂ ਮੁਰਗੇ ਦੀ ਬਾਂਗ ਸੁਣਕੇ ਹੀ ਲੋਕਾਂ ਦੀ ਸਵੇਰੇ ਹੋਇਆ ਕਰਦੀ ਸੀ ਪਰ ਕਈ ਮਹੀਨੇ ਤੋਂ ਫ਼ਰਾਂਸ 'ਚ ਮੁਰਗੇ ਦੇ ਬੋਲਣ ਨੂੰ ਲੈ ਕੇ ਵੱਡੀ ਬਹਿਸ ਚੱਲ ਰਹੀ ਸੀ।

Rooster wins french court battle over right to make noise

ਪੈਰਿਸ  :  ਇੱਕ ਸਮਾਂ ਸੀ ਜਦੋਂ ਮੁਰਗੇ ਦੀ ਬਾਂਗ ਸੁਣਕੇ ਹੀ ਲੋਕਾਂ ਦੀ ਸਵੇਰੇ ਹੋਇਆ ਕਰਦੀ ਸੀ ਪਰ ਕਈ ਮਹੀਨੇ ਤੋਂ ਫ਼ਰਾਂਸ 'ਚ ਮੁਰਗੇ ਦੇ ਬੋਲਣ ਨੂੰ ਲੈ ਕੇ ਵੱਡੀ ਬਹਿਸ ਚੱਲ ਰਹੀ ਸੀ। ਆਖ਼ਿਰਕਾਰ ਜਿੱਤ ਮੁਰਗੇ ਦੀ ਹੀ ਹੋਈ ਅਤੇ ਕੋਰਟ ਨੇ ਵੀ ਕਹਿ ਦਿੱਤਾ ਕਿ ਮੁਰਗੇ ਨੂੰ 'ਆਪਣੇ ਸੁਰ 'ਚ ਗਾਉਣ' ਦਾ ਪੂਰਾ ਅਧਿਕਾਰ ਹੈ। ਅਸਲ 'ਚ ਮੁਰਗੇ ਦੇ ਬੋਲਣ 'ਤੇ ਉਸ ਦੇ ਮਾਲਕ ਕ੍ਰੋਨੀ ਦੇ ਗੁਆਂਢੀ ਨੇ ਇਤਰਾਜ਼ ਕੀਤਾ ਸੀ।

ਇਸ ਲਈ ਇਹ ਮਾਮਲਾ ਕੋਰਟ 'ਚ ਆਇਆ। ਇਸ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਇਸ 'ਤੇ ਬਹਿਸ ਵੀ ਹੋਈ। ਮੁਰਗਾ ਫਰਾਂਸ ਦਾ ਰਾਸ਼ਟਰੀ ਚਿੰਨ੍ਹ ਵੀ ਹੈ। ਮੁਰਗੇ ਦੀ ਬਾਂਗ ਨੂੰ ਲੈ ਕੇ ਸ਼ਹਿਰੀ ਤੇ ਪੇਂਡੂ ਲੋਕ ਵੰਡੇ ਗਏ। ਸ਼ਹਿਰੀ ਲੋਕਾਂ ਦਾ ਕਹਿਣਾ ਹੈ ਕਿ ਮੁਰਗੇ ਦੇ ਸਵੇਰੇ-ਸਵੇਰੇ ਬੋਲਣ ਨਾਲ ਉਨ੍ਹਾਂ ਦੀ ਨੀਂਦ ਖਰਾਬ ਹੁੰਦੀ ਹੈ। ਗੁਆਂਢੀ ਨੇ ਇਸ ਨੂੰ ਆਵਾਜ਼ ਪ੍ਰਦੂਸ਼ਣ ਦੱਸਿਆ। ਉਥੇ ਹੀ ਪੇਂਡੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਸੀ।

ਆਖਿਰਕਾਰ ਵੀਰਵਾਰ ਨੂੰ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ ਤੇ ਕਿਹਾ ਹੈ ਕਿ ਇਸ ਪੰਛੀ ਨੂੰ ਬੋਲਣ ਦਾ ਅਧਿਕਾਰ ਹੈ। ਮੈਰਿਸ ਨਾਮ ਦੇ ਇਸ ਮੁਰਗੇ ਨੂੰ ਕ੍ਰੇਨੀ ਫੇਸਯੂ ਨੇ ਪਾਲਿਆ ਸੀ। ਕ੍ਰੇਨੀ ਦੇ ਵਕੀਲ ਦੇ ਮੁਤਾਬਕ ਮੈਰਿਸ ਕੇਸ ਜਿੱਤ ਗਿਆ ਹੈ। ਕ੍ਰੋਨੀ ਨੇ ਕਿਹਾ ਕਿ ਅੱਜ ਤੱਕ ਕਿਸੇ ਨੇ ਵੀ ਮੁਰਗੇ ਦੇ ਬੋਲਣ 'ਤੇ ਕਿਸੇ ਨੇ ਇਤਰਾਜ਼ ਨਹੀਂ ਜਤਾਇਆ।

ਲੂਈਸ ਬਿਰਨ ਤੇ ਉਨ੍ਹਾਂ ਦੀ ਪਤਨੀ ਨੇ ਸ਼ਿਕਾਇਤ ਕੀਤੀ ਸੀ ਕਿ ਮੁਰਗੇ ਦੇ ਬੋਲਣ ਨਾਲ ਉਨ੍ਹਾਂ ਦੀ ਨੀਂਦ ਖਰਾਬ ਹੋ ਜਾਂਦੀ ਹੈ। ਕੋਰਟ ਦੇ ਫੈਸਲੇ ਤੋਂ ਬਾਅਦ ਕਰੋਨੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਤਰ੍ਹਾਂ ਦੇ ਸਾਰੇ ਲੋਕਾਂ ਦੀ ਜਿੱਤ ਹੈ। ਉਹ ਬੇਹੱਦ ਖੁਸ਼ ਸਨ। ਮੌਰਿਸ ਨਾਮ ਦੇ ਇਸ ਮੁਰਗੇ 'ਤੇ ਛਿੜੀ ਬਹਿਸ ਨੇ ਲੱਖਾਂ ਲੋਕਾਂ ਨੂੰ ਇੱਕਜੁਟ ਕਰ ਦਿੱਤਾ ਅਤੇ ਲੋਕਾਂ ਨੇ ਉਸਦੇ ਸਮਰਥਨ ਵਿੱਚ ਸੇਵ ਮੌਰਿਸ ਅਭਿਆਨ ਤੱਕ ਚਲਾ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।