
PM ਮੋਦੀ ਦੇ ਜਨਤਕ ਅਹੁਦੇ ’ਤੇ ਦੋ ਦਹਾਕੇ ਪੂਰੇ ਹੋਣ ਮੌਕੇ ਭਾਰਤੀ ਜਨਤਾ ਪਾਰਟੀ ਵਲੋਂ 7 ਅਕਤੂਬਰ ਨੂੰ ਕਈ ਸਮਾਗਮ ਆਯੋਜਨ ਕਰਨ ਦੀ ਯੋਜਨਾ ਬਣਾਈ ਗਈ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਅਹੁਦੇ ’ਤੇ ਦੋ ਦਹਾਕੇ ਪੂਰੇ ਹੋਣ ਮੌਕੇ ਭਾਰਤੀ ਜਨਤਾ ਪਾਰਟੀ ਵਲੋਂ 7 ਅਕਤੂਬਰ ਨੂੰ ਕਈ ਸਮਾਗਮ ਆਯੋਜਨ ਕਰਨ ਦੀ ਯੋਜਨਾ ਬਣਾਈ ਗਈ ਹੈ। ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2001 ਵਿਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਹੁਣ ਉਹਨਾਂ ਦੀ ਜਨਤਕ ਸੇਵਾ ਦੇ ਵੀਹ ਸਾਲ ਹੋ ਗਏ ਹਨ, ਜਿਨ੍ਹਾਂ ਵਿਚੋਂ ਸੱਤ ਪ੍ਰਧਾਨ ਮੰਤਰੀ ਦਫਤਰ ਵਿਚ ਹਨ।
PM Narendra Modi
ਹੋਰ ਪੜ੍ਹੋ: ਨਵਜੋਤ ਸਿੱਧੂ ਦੀ ਅਗਵਾਈ 'ਚ ਅੱਜ ਲਖੀਮਪੁਰ ਖੇੜੀ ਲਈ ਕੂਚ ਕਰਨਗੇ ਪੰਜਾਬ ਦੇ ਸਾਰੇ ਕਾਂਗਰਸੀ ਆਗੂ
ਖ਼ਬਰਾਂ ਅਨੁਸਾਰ ਅੱਜ ਭਾਜਪਾ ਵਰਕਰ ਨਦੀਆਂ ਦੀ ਸਫਾਈ ਕਰਨਗੇ ਅਤੇ ਬੂਥ ਪੱਧਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਕਾਰਜਾਂ ਤੇ ਹੋਰ ਸਮਾਜਕ ਪ੍ਰੋਗਰਾਮਾਂ ਬਾਰੇ ਜਨਤਾ ਵਿਚ ਜਾਗਰੂਕਤਾ ਫੈਲਾਉਣਗੇ। ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਵਿਚ ਨਦੀਆਂ ਦੀ ਸਫਾਈ ਇਸ ਦਿਨ ਦੀ ਯੋਜਨਾ ਦਾ ਅਹਿਮ ਹਿੱਸਾ ਹੋਵੇਗੀ।
BJP
ਹੋਰ ਪੜ੍ਹੋ: ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਹੁਕਮ ਬੇਹੱਦ ਮੰਦਭਾਗਾ : ਢੀਂਡਸਾ
ਭਾਜਪਾ ਵਲੋਂ ਜਨਤਕ ਦਫਤਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਵਿਜ਼ਨ ਅਨੁਸਾਰ ਸਵੱਛਤਾ ਅਭਿਆਨ ਚਲਾਇਆ ਜਾਵੇਗਾ। ਖ਼ਬਰਾਂ ਅਨੁਸਾਰ ਭਾਜਪਾ ਆਗੂਆਂ ਵਲੋਂ ਦੇਸ਼ ਭਰ ਦੇ ਗੁਰਦੁਆਰਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਲਈ ਅਰਦਾਸ ਵੀ ਕਰਵਾਈ ਜਾਵੇਗੀ ਅਤੇ ਲੰਗਰ ਲਗਾਇਆ ਜਾਵੇਗਾ।
PM Narendra Modi
ਦੱਸ ਦਈਏ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਪ੍ਰਧਾਨ ਮੰਤਰੀ ਦੇ 71ਵੇਂ ਜਨਮ ਦਿਨ ਮੌਕੇ ਰਾਸ਼ਟਰੀ ਰਾਜਧਾਨੀ ਵਿਚ ਪਾਰਟੀ ਮੁੱਖ ਦਫਤਰ ਵਿਖੇ 'ਸੇਵਾ ਅਤੇ ਸਮਰਪਣ ਅਭਿਆਨ' ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਭਾਜਪਾ ਪ੍ਰਧਾਨ ਨੇ ਕਿਹਾ ਸੀ ਕਿ ਇਹ ਪ੍ਰਧਾਨ ਮੰਤਰੀ ਦਾ ਵਿਜ਼ਨ ਹੈ ਕਿ ਦੇਸ਼ ਦੇ ਹਰ ਵਿਅਕਤੀ ਨੂੰ ਸਰਕਾਰ ਦੇ ਵਿਕਾਸ ਕਾਰਜਾਂ ਦਾ ਲਾਭ ਮਿਲਣਾ ਚਾਹੀਦਾ ਹੈ।