ਪਾਕਿਸਤਾਨ ਸਰਕਾਰ ਨੇ ਪਰਾਲੀ ਦੇ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਕੀਤੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਸਰਕਾਰ ਨੇ ਲਾਹੌਰ ਸ਼ਹਿਰ ਵਿਚ ਸਮੌਗ ਕਾਰਨ ਸਕੂਲ ਬੰਦ ਕਰ ਦਿੱਤੇ ਹਨ...

Pakistani Students

ਲਾਹੌਰ: ਪਾਕਿਸਤਾਨ ਸਰਕਾਰ ਨੇ ਲਾਹੌਰ ਸ਼ਹਿਰ ਵਿਚ ਸਮੌਗ ਕਾਰਨ ਸਕੂਲ ਬੰਦ ਕਰ ਦਿੱਤੇ ਹਨ ਤਾਂਕਿ ਬੱਚਿਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਏ। ਸੂਬੇ 'ਚ ਵੱਖ-ਵੱਖ ਥਾਈਂ ਪਰਾਲੀ ਸਾੜਨ ਕਾਰਨ ਆਸਮਾਨ ਵਿਚ ਧੂੰਏਂ ਦੇ ਬੱਦਲ ਛਾ ਗਏ ਹਨ ਤੇ ਦਿ੍ਸ਼ਟਤਾ ਕਾਫ਼ੀ ਘੱਟ ਗਈ ਹੈ। ਲਹਿੰਦੇ ਪੰਜਾਬ 'ਚ ਪਿਛਲੇ ਕਾਫ਼ੀ ਸਮੇਂ ਤੋਂ ਛੋਟੇ ਕਿਸਾਨ ਨਵੀਂ ਫ਼ਸਲ ਦੀ ਕਾਸ਼ਤ ਲਈ ਖੇਤਾਂ ਦੀ ਰਹਿੰਦ-ਖੂੰਹਦ ਨੂੰ ਸਾੜ ਦਿੰਦੇ ਹਨ ਜਿਸ ਕਾਰਨ ਹਰ ਸਾਲ ਆਸਮਾਨ ਧੂੰਏਂ ਨਾਲ ਭਰ ਜਾਂਦਾ ਹੈ।

ਲਹਿੰਦਾ ਪੰਜਾਬ ਪੂਰੇ ਪਾਕਿਸਤਾਨ ਦਾ ਅੰਨ੍ਹ ਭੰਡਾਰ ਹੈ। ਪਰਾਲੀ ਸਾੜਨ ਤੋਂ ਇਲਾਵਾ ਭਾਰੀ ਟ੍ਰੈਫਿਕ ਅਤੇ ਦਰੱਖਤਾਂ ਦੀ ਭਾਰੀ ਗਿਣਤੀ 'ਚ ਕਟਾਈ ਕਾਰਨ ਵੀ ਹਵਾ ਦੀ ਕੁਆਲਿਟੀ 'ਤੇ ਅਸਰ ਪਿਆ ਹੈ। ਵੀਰਵਾਰ ਨੂੰ ਲਾਹੌਰ ਦਾ ਕੁਆਲਿਟੀ ਇੰਡੈਕਸ 114 ਸੀ ਜੋਕਿ ਬਹੁਤ ਜ਼ਿਆਦਾ ਹੈ ਤੇ ਇਸ ਨਾਲ ਬੱਚਿਆਂ ਨੂੰ ਸਾਹ ਲੈਣ 'ਚ ਵੀ ਮੁਸ਼ਕਲ ਆਉਂਦੀ ਹੈ।