ਔਰਤਾਂ ਨੂੰ ਨੰਗੀ ਤਸਵੀਰ ਭੇਜਣ ਵਾਲਾ ਪਾਕਿ ਮੂਲ ਦਾ ਕੌਂਸਲਰ ਮੁਅੱਤਲ
ਬ੍ਰੀਟੇਨ ਵਿਚ ਪਾਕਿਸਤਾਨੀ ਮੂਲ ਦੇ ਇਕ ਕੌਂਸਲਰ ਨੇ ਬੈਠਕ ਦੇ ਦੌਰਾਨ ਔਰਤਾਂ ਦੇ ਸਮੂਹ ਨੂੰ ਇਕ ਮਹਿਲਾ ਦੀ ਟੌਪਲੈਸ ਤਸਵੀਰ ਭੇਜ ਦਿਤੀ ਜਿਸ ਤੋਂ ਬਾਅਦ ਵਿਰੋਧੀ ਲੇਬਰ...
ਲੰਡਨ : (ਭਾਸ਼ਾ) ਬ੍ਰੀਟੇਨ ਵਿਚ ਪਾਕਿਸਤਾਨੀ ਮੂਲ ਦੇ ਇਕ ਕੌਂਸਲਰ ਨੇ ਬੈਠਕ ਦੇ ਦੌਰਾਨ ਔਰਤਾਂ ਦੇ ਸਮੂਹ ਨੂੰ ਇਕ ਮਹਿਲਾ ਦੀ ਟੌਪਲੈਸ ਤਸਵੀਰ ਭੇਜ ਦਿਤੀ ਜਿਸ ਤੋਂ ਬਾਅਦ ਵਿਰੋਧੀ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ। ਵੀਰਵਾਰ ਨੂੰ ਖਬਰਾਂ ਵਿਚ ਦੱਸਿਆ ਗਿਆ ਕਿ ਕਾਉਂਸਲਰ ਨੇ ਇਸ ਨੂੰ ਈਮਾਨਦਾਰ ਗਲਤੀ ਕਰਾਰ ਦਿਤਾ ਹੈ। ਸ਼ੇਫੀਲਡ ਸਿਟੀ ਕੌਂਸਲਰ ਮੁਹੰਮਦ ਮਾਰੂਫ ਨੇ ਗਰੁੱਪ ਮਮਸ ਯੂਨਾਈਟਿਡ ਵਿਚ ਇਹ ਫੋਟੋ ਭੇਜੀ।
ਇਸ ਨੇ ਦੱਸਿਆ ਕਿ ਗਰੁੱਪ ਦੀ ਸੰਸਥਾਪਕ ਸਾਹਿਰਾ ਇਰਸ਼ਾਦ ਨੇ ਜਿਵੇਂ ਹੀ ਚਾਕੂ ਨਾਲ ਹੋਣ ਵਾਲੇ ਅਪਰਾਧ 'ਤੇ ਯਾਚਿਕਾ ਪੇਸ਼ ਕੀਤੀ, ਉਨ੍ਹਾਂ ਨੇ ਗਰੁੱਪ ਵਿਚ ਫੋਟੋ ਪਾ ਦਿਤੀ। ਮਾਰੂਫ ਨੇ ਕਿਹਾ ਕਿ ਇਸ ਨਾਲ ਉਹ ਕਾਫ਼ੀ ਸ਼ਰਮਿੰਦਾ ਹੋਏ ਅਤੇ ਇਸ ਘਟਨਾ ਨੂੰ ਈਮਾਨਦਾਰ ਗਲਤੀ ਦੱਸਦੇ ਹੋਏ ਮੁਆਫੀ ਮੰਗੀ ਹੈ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਜਾਂਚ ਹੋਣ ਤੱਕ ਲੇਬਰ ਕੌਂਸਲਰ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਹੈ। ਲੋਕਲ ਲੋਕਤੰਤਰ ਰਿਪੋਰਟਿੰਗ ਸਰਵਿਸ ਦੇ ਮੁਤਾਬਕ, ਉਨ੍ਹਾਂ ਨੇ ਕਿਹਾ ਕਿ ਉਹ ਬੈਠਕ ਵਿਚ ਇਰਸ਼ਾਦ ਦੇ ਬੋਲਣ ਦਾ ਵੀਡੀਓ ਅਟੈਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ
ਇਸ ਦੀ ਬਜਾਏ ਗਲਤੀ ਨਾਲ ਗਲਤ ਤਸਵੀਰ ਅਟੈਚ ਹੋਕੇ ਚਲੀ ਗਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਤਸਵੀਰ ਭੇਜੇ ਜਾਣ ਦੇ ਕੁੱਝ ਸੈਕਿੰਡ ਦੇ ਅੰਦਰ ਹੀ ਉਨ੍ਹਾਂ ਨੇ ਇਸ ਨੂੰ ਹਟਾਉਣ ਲਈ ਕਿਹਾ। ਮਾਰੂਫ ਨੇ ਕਿਹਾ ਕਿ ਇਹ ਮੇਰਾ ਨਿਜੀ ਫੋਨ ਹੈ ਅਤੇ ਵਟਸਐਪ ਉਤੇ ਕਈ ਚੀਜ਼ਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਹਰ ਚੀਜ਼ ਫੋਨ ਦੇ ਫੋਟੋ ਪ੍ਰੋਫਾਈਲ ਵਿਚ ਅਪਣੇ ਆਪ ਸੇਵ ਹੁੰਦੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਮੈਨੂੰ ਇਹ ਫੋਟੋ ਭੇਜੀ, ਇਹ ਸਵੇਰੇ ਵਿਚ ਆਈ ਹੋਵੇਗੀ ਅਤੇ ਇਹ ਮੇਰੇ ਫੋਨ ਦੇ ਫਾਈਲ ਵਿਚ ਚਲੀ ਗਈ।