ਭੂਚਾਲ ਪ੍ਰਭਾਵਿਤ ਤੁਰਕੀ 'ਚ ਦੂਰ-ਦੁਰਾਡੇ ਇਲਾਕਿਆਂ 'ਚ ਫ਼ਸੇ 10 ਭਾਰਤੀ, ਪਰ ਸੁਰੱਖਿਅਤ - ਵਿਦੇਸ਼ ਮੰਤਰਾਲਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਇੱਕ ਭਾਰਤੀ ਲਾਪਤਾ, ਸਰਕਾਰ ਪਰਿਵਾਰ ਦੇ ਸੰਪਰਕ ਵਿੱਚ 

Image

 

ਨਵੀਂ ਦਿੱਲੀ - ਭਿਆਨਕ ਭੂਚਾਲ ਦੀ ਮਾਰ ਹੇਠ ਆਏ ਤੁਰਕੀ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ 10 ਭਾਰਤੀ ਫ਼ਸੇ ਹੋਏ ਹਨ, ਪਰ ਸੁਰੱਖਿਅਤ ਹਨ, ਜਦਕਿ ਇੱਕ ਭਾਰਤੀ ਅਜੇ ਵੀ ਲਾਪਤਾ ਹੈ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮੀ) ਸੰਜੇ ਵਰਮਾ ਨੇ ਦੱਸਿਆ ਕਿ ਤੁਰਕੀ ਵਿੱਚ ਭਾਰਤੀ ਮੁਕਾਬਲਤਨ ਸੁਰੱਖਿਅਤ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਤੁਰਕੀ ਵਿੱਚ ਲਾਪਤਾ ਭਾਰਤੀ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਹੈ।

ਭਾਰਤ ਚਾਰ ਫ਼ੌਜੀ ਟਰਾਂਸਪੋਰਟ ਜਹਾਜ਼ਾਂ 'ਚ ਤੁਰਕੀ ਨੂੰ ਰਾਹਤ ਸਮੱਗਰੀ ਭੇਜ ਚੁੱਕਿਆ ਹੈ।

ਤੁਰਕੀ ਅਤੇ ਸੀਰੀਆ ਵਿੱਚ ਇਸ ਭਿਆਨਕ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 11,000 ਨੂੰ ਪਾਰ ਕਰ ਚੁੱਕੀ ਹੈ। ਭੂਚਾਲ ਦੀ ਤੀਬਰਤਾ 7.3 ਮਾਪੀ ਗਈ।