ਰੂਸ ‘ਚ ਅੱਗ ਦੀ ਭੇਟ ਚੜੇ ਜਹਾਜ਼ ਤੋਂ ਯਾਤਰੀਆਂ ਨੂੰ ਬਚਾਉਣ ਵਾਲੀ ਏਅਰ ਹੋਸਟੇਸ ਲੋਕਾਂ ਲਈ ਬਣੀ ਰੱਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਸ ਜਹਾਜ਼ ਹਾਦਸਾ ਜਿਸ ਵਿਚ 41 ਯਾਤਰੀਆਂ ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ ਸੀ...

Air Hostes with Crash Plan

ਨਵੀਂ ਦਿੱਲੀ : ਰੂਸ ਜਹਾਜ਼ ਹਾਦਸਾ ਜਿਸ ਵਿਚ 41 ਯਾਤਰੀਆਂ ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ ਸੀ, ਤੋਂ ਬਾਅਦ ਇਕ ਏਅਰ ਹੋਸਟੇਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਏਅਰ ਹੋਸਟੇਸ ‘ਤਾਤੀਆਨਾ ਕਾਸਤਾਕੀਨਾ’ ਨੇ ਅਪਣੀ ਸੂਝਬੂਝ ਨਾਲ ਕਈ ਜਾਨਾਂ ਬਚਾ ਲਈਆਂ। ਰਿਪੋਰਟ ਮੁਤਾਬਿਕ, ਤਾਤੀਆਨਾ ਕਾਸਤਾਕੀਨਾ ਨੇ ਅੱਗ ਦਾ ਗੋਲਾ ਬਣੇ ਜਹਾਜ਼ ਨੂੰ ਖਾਲੀ ਕਰਾਉਣ ਦੇ ਲਈ ਯਾਤਰੀਆਂ ਨੂੰ ਅਪਣੀ ਪੂਰੀ ਤਾਕਤ ਨਾਲ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਇਥੇ ਤੱਕ ਕਿ ਉਨ੍ਹਾਂ ਨੇ ਕਈ ਯਾਤਰੀਆਂ ਨੂੰ ਕਾਲਰ ਤੋਂ ਫੜ੍ਹਨਾ ਅਤੇ ਉਨ੍ਹਾਂ ਨੂੰ ਜਹਾਜ਼ ਤੋਂ ਬਾਹਰ ਸੁੱਟਣਾ।

ਏਅਰ ਹੋਸਟੇਸ ਨੇ ਖੁਲਾਸਾ ਕੀਤਾ ਕੀਤਾ ਕਿ ਕਈ ਲੋਕ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕੁਝ ਲੋਕ ਅਪਣੇ ਸਮਾਨ ਨੂੰ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਜਿਸ ਨਾਲ ਰਸਤਾ ਬੰਦ ਹੋ ਰਿਹਾ ਸੀ। ਜਹਾਜ਼ ਖਾਲੀ ਕਰਾਉਣ ਦੇ ਦੌਰਾਨ ਏਅਰ ਹੋਸਟੇਸ ਨੂੰ ਭੀੜ ਨੂੰ ਅੱਗੇ ਵਧਾਉਣ ਦੇ ਲਈ ਲੋਕਾਂ ਨੂੰ ਧੱਕੇ ਮਾਰ ਕੇ ਜਹਾਜ਼ ਤੋਂ ਬਾਹਰ ਸੁੱਟਣਾ ਪਿਆ। ਜਿਵੇਂ ਹੀ ਜਹਾਜ਼ ਰੁਕਿਆ, ਜਹਾਜ਼ ਨੂੰ ਖਾਲੀ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਮੈਨੂੰ ਕੋਈ ਯਾਤਰੀ ਨਹੀਂ ਦਿਖ ਰਿਹਾ ਸੀ, ਮੈਂ ਬਸ ਉਨ੍ਹਾਂ ਨੂੰ ਦਰਵਾਜੇ ਤੋਂ ਬਾਹਰ ਸੁੱਟੀ ਜੀ ਰਹੀ ਸੀ ਤਾਂਕਿ ਰਸਤਾ ਬੰਦ ਨਾ ਹੋਵੇ।

ਮੈਂ ਹਰ ਇਕ ਨੂੰ ਕਾਲਰ ਤੋਂ ਫੜ੍ਹ ਕੇ ਬਾਹਰ ਸੁੱਟ ਰਹੀ ਸੀ। ਇਸ ਹਾਦਸੇ ਵਿਚ ਸਟੇਬਰਡ ਮੈਕਿਸਮ ਮੋਈਸੀਵ ਦੀ ਵੀ ਮੌਤ ਹੋ ਗਈ ਸੀ। ਉਹ ਏਅਰਕ੍ਰਾਫ਼ਟ ਦਾ ਰੀਅਰ ਡੋਰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸੀ। ਤਾਤੀਆਨਾ ਕਾਸਤਾਕੀਨਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਪਣੇ ਪੈਰ ਨਾਲ ਐਮਰਜੈਂਸੀ ਦਾ ਦਰਵਾਜਾ ਖੋਲ੍ਹਿਆ ਤਾਂ ਪਿਛੇ ਤੋਂ ਅੱਗ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਕਿਹਾ, ਸਭ ਕੁਝ ਐਨੀ ਜਲਦੀ ਹੋ ਰਿਹਾ ਸੀ। ਕਾਲਾ ਧੂੰਆਂ ਹਰ ਪਾਸੇ ਫੈਲ ਗਿਆ ਸੀ। ਜਹਾਜ਼ ਦੀ ਆਖਰੀ ਕਤਾਰ ‘ਚ ਫਸੇ ਲੋਕ ਬਾਹਰ ਕੱਢਣ ਦੇ ਲਈ ਰੌਲਾ ਪਾ ਰਹੇ ਸੀ।

ਹਰ ਕੋਈ ਅਪਣੀ ਸੀਟ ਤੋਂ ਕੁੱਦ ਕੇ ਅੱਗ ਵੱਲ ਦੌੜ ਰਿਹਾ ਸੀ ਜਦਕਿ ਜਹਾਜ਼ ਉਸ ਸਮੇਂ ਵੀ ਕਾਫ਼ੀ ਸਪੀਡ ਨਾਲ ਅੱਗੇ ਵੱਲ ਜਾ ਰਿਹਾ ਸੀ। ਜਹਾਜ਼ ਹਾਦਸੇ ਵਿਚ ਬਚੇ ਲੋਕ ਏਅਰ ਹੋਸਟੇਸ ਦਾ ਧਨਵਾਦ ਕਰ ਰਹੇ ਹਨ। ਹਾਦਸੇ ਵਿਚ ਬਚੇ ਡਿਮਿਤਰੀ ਖਲੇਬਨੀ ਕੋਵ ਨੇ ਕਿਹਾ, ਮੈਂ ਪ੍ਰਮਾਤਮਾ ਅਤੇ ਏਅਰ ਹੋਸਟੇਸ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਬਚਾ ਲਿਆ, ਉਹ ਸਾਡੇ ਸਮੇਂ ਸਾਡੇ ਨਾਲ ਰਹਿ ਕੇ ਸਾਡੀ ਮੱਦਦ ਕਰਦੇ ਰਹੇ। ਲੋਕਾਂ ਨੂੰ ਧੂੰਏਂ ਨਾਲ ਭਰੇ ਕੈਬਿਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਰਹੇ।

ਜਹਾਜ਼ ਦੇ ਅੰਦਰ ਬਹੁਤ ਜ਼ਿਆਦਾ ਧੂੰਆਂ ਭਰ ਗਿਆ ਸੀ ਅਤੇ ਤਾਪਮਾਨ ਬਹੁਤ ਜ਼ਿਆਦਾ ਸੀ। ਇਸ ਵਿੱਚ, ਇਕ ਯਾਤਰੀ ਨੂੰ ਲੋਕ ਕਸੂਰਵਾਰ ਕਹਿ ਰਹੇ ਹਨ। ਲੋਕਾ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਅਪਣੇ ਸਾਮਾਨ ਦੇ ਨਾਲ ਕਾਫ਼ੀ ਦੇਰ ਤੱਕ ਰਸਤਾ ਰੋਕ ਰੱਖਿਆ ਸੀ। ਇਸ ਨਾਲ ਕਈ ਲੋਕ ਅੱਗ ਦੀ ਚਪੇਟ ਵਿਚ ਆ ਗਏ।