ਭਾਰਤ ਨੇ ਪਾਕਿਸਤਾਨ ਦੇ 6 ਕੈਦੀਆਂ ਨੂੰ ਕੀਤਾ ਰਿਹਾਅ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਦੀਆਂ ਦੀ ਅਦਲਾ-ਬਦਲੀ ਸਬੰਧੀ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਭਾਰਤ ਸਰਕਾਰ ਨੇ ਸ਼ੁੱਕਰਵਾਰ ਪਾਕਿਸਤਾਨ ਦੇ 6 ਕੈਦੀਆਂ ਨੂੰ ਰਿਹਾਅ ਕੀਤਾ ਹੈ।

6 prisoner released

ਅੰਮ੍ਰਿਤਸਰ : ਕੈਦੀਆਂ ਦੀ ਅਦਲਾ-ਬਦਲੀ ਸਬੰਧੀ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਭਾਰਤ ਸਰਕਾਰ ਨੇ ਸ਼ੁੱਕਰਵਾਰ ਪਾਕਿਸਤਾਨ ਦੇ 6 ਕੈਦੀਆਂ ਨੂੰ ਰਿਹਾਅ ਕੀਤਾ ਹੈ। ਜਾਣਕਾਰੀ ਮੁਤਾਬਕ ਕੈਦੀਆਂ 'ਚ ਨਵਾਬ ਖਾਨ, ਉਸ ਦੀ ਪਤਨੀ ਇਸ਼ਰਤ ਖਾਨ, ਬੇਟਾ ਸਾਹਿਸਤਾ ਖਾਨ ਸਮੇਤ ਕੁਲ ਪਰਿਵਾਰ ਦੇ 5 ਮੈਂਬਰ ਹਨ, ਜੋ ਪਾਕਿਸਤਾਨ ਕਰਾਚੀ ਦੇ ਰਹਿਣ ਵਾਲੇ ਹਨ।

ਇਕ ਹੋਰ ਕੈਦੀ ਜੰਮੂ-ਕਸ਼ਮੀਰ ਤੋਂ ਲਿਆਂਦਾ ਗਿਆ ਸੀ। ਇਨ੍ਹਾਂ ਕੈਦੀਆਂ ਨੂੰ ਬੀ. ਐੱਸ. ਐੱਫ. ਨੇ ਅਟਾਰੀ ਬਾਰਡਰ 'ਤੇ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਰਜੀਕਲ ਸਟ੍ਰਾਈਕ ਦੇ ਬਾਅਦ ਪਾਕਿਸਤਾਨ ਨੇ ਭਾਰਤ ਦੇ 360 ਕੈਦੀਆਂ ਨੂੰ ਰਿਹਾਅ ਕੀਤਾ ਸੀ। ਇਸ ਬਦਲੇ 'ਚ ਭਾਰਤ ਨੇ ਪਾਕਿਸਤਾਨ ਦੇ ਸਿਰਫ 6 ਕੈਦੀ ਰਿਹਾਅ ਕੀਤੇ ਹਨ।