ਪਾਕਿ 'ਚ ਫਸੇ ਪੰਜਾਬੀ ਪਰਿਵਾਰਾਂ ਦੀ ਵਤਨ ਵਾਪਸੀ ਦੀ ਗੁਹਾਰ "ਸਰਕਾਰ ਲਵੇ ਸਾਰ"

ਏਜੰਸੀ

ਖ਼ਬਰਾਂ, ਕੌਮਾਂਤਰੀ

500 ਭਾਰਤੀ ਨਾਗਰਿਕ ਪਾਕਿ ਦੇ ਵੱਖ ਵੱਖ ਸ਼ਹਿਰਾਂ 'ਚ ਫਸੇ

Sikh Pakistan India India Government

ਪਾਕਿਸਤਾਨ: ਸਰਕਾਰ ਅੱਗੇ ਵਤਨ ਵਾਪਸੀ ਦੀ ਗੁਹਾਰ ਲਾ ਰਹੇ ਇਹ ਓਹ ਭਾਰਤੀ ਪੰਜਾਬੀ ਪਰਿਵਾਰ ਨੇ ਜੋ ਕਿਸੇ ਨਾ ਕਿਸੇ ਕਾਰਨ ਪਾਕਿਸਤਾਨ ਆਪਣੇ ਸਾਕ ਸਬੰਧੀਆਂ ਕੋਲ ਗਏ ਪਰ ਕੋਰੋਨਾ ਕਾਲ 'ਚ ਤਾਲਾਬੰਦੀ ਹੋਣ ਕਰਕੇ  ਇਹ ਓਥੇ ਹੀ ਫਸ ਕੇ ਰਹਿ  ਗਏ ਨੇ , ਜਿਸ ਕਰਕੇ ਇਹ ਹੁਣ ਇਨ੍ਹਾਂ ਲੋਕਾਂ ਨੂੰ ਓਥੇ ਗੁਜ਼ਾਰਾ ਕਰਨ ਮੁਸਕਲ ਹੋਇਆ ਪਿਆ ਤੇ ਹੁਣ ਭਾਰਤ ਸਰਕਾਰ ਤੋਂ ਆਪਣੀ ਵਤਨ ਵਾਪਸੀ ਦੀ ਮੰਗ ਕਰ ਰਹੇ ਹਨ।

ਜੋਗਿੰਦਰ ਸਿੰਘ ਤੇ ਉਹਨਾਂ ਦੀ ਪਤਨੀ 11 ਮਾਰਚ ਨੂੰ ਪਾਕਿਸਤਾਨ ਵਿਚ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਪਰ ਲਾਕਡਾਊਨ ਅਤੇ ਕੋਰੋਨਾ ਵਾਇਰਸ ਕਾਰਨ ਉਹ ਉੱਥੇ ਹੀ ਫਸ ਗਏ। ਉਹਨਾਂ ਦੀ ਪਤਨੀ ਹਾਰਟ ਦੇ ਮਰੀਜ਼ ਹਨ। ਫਿਲਹਾਲ ਉਹਨਾਂ ਕੋਲ ਪੈਸੇ ਤੇ ਦਵਾਈ ਦੋਵੇਂ ਹੀ ਖ਼ਤਮ ਹੋ ਗਏ ਹਨ ਜਿਸ ਕਾਰਨ ਉਹਨਾਂ ਨੂੰ ਭਾਰੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਨੇ ਰਿਸ਼ਤੇਦਾਰਾਂ ਤੋਂ ਵੀ ਬਹੁਤ ਵਾਰ ਪੈਸੇ ਲੈ ਲਏ ਹਨ ਪਰ ਹੁਣ ਉਹਨਾਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਨੂੰ ਜਲਦ ਤੋਂ ਜਲਦ ਭਾਰਤ ਬੁਲਾਉਣ। ਲਾਕਡਾਊਨ ਕਾਰਨ ਉਹਨਾਂ ਨੂੰ ਉੱਥੇ ਰਹਿਣ ਵਿਚ ਬਹੁਤ ਤੰਗੀ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ 3 ਮਹੀਨੇ ਹੋ ਚੁੱਕੇ ਹਨ ਉਹਨਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ।

ਉਹਨਾਂ ਨੇ ਗੇਟ ਤੋਂ ਪਾਸ ਲੈ ਕੇ ਵਾਪਸ ਘਰ ਚਲੇ ਜਾਣਾ ਹੈ ਉਹਨਾਂ ਨੇ ਕੋਈ ਜਹਾਜ਼ ਰਾਹੀਂ ਨਹੀਂ ਜਾਣਾ। ਇਸ ਲਈ ਉਹਨਾਂ ਦੇ ਭਾਰਤ ਵਾਪਸ ਆਉਣ ਦਾ ਜਲਦ ਤੋਂ ਜਲਦ ਪ੍ਰਬੰਧ ਕੀਤਾ ਜਾਵੇ। ਉੱਥੇ ਹੀ ਇਕ ਹੋਰ ਵਿਅਕਤੀ ਜੋ ਕਿ 10 ਮਾਰਚ ਨੂੰ ਪਾਕਿਸਤਾਨ ਅਪਣੇ ਨਿਜੀ ਵੀਜ਼ੇ ਤੇ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਿਆ ਸੀ ਉਹ ਵੀ ਉੱਥੇ ਹੀ ਫਸ ਗਿਆ ਹੈ।

ਉਹਨਾਂ ਨਾਲ 2 ਹੋਰ ਇਕ ਵਿਅਕਤੀ ਤੇ ਉਸ ਦੀ ਪਤਨੀ 30 ਦਿਨਾਂ ਦੇ ਵੀਜ਼ੇ ਤੇ ਪਾਕਿਸਤਾਨ ਗਏ ਸਨ। ਹੁਣ ਉਹਨਾਂ ਕੋਲ ਵੀ ਪੈਸੇ ਦੀ ਕਮੀ ਹੋ ਗਈ ਹੈ ਜਿਸ ਕਾਰਨ ਉਹਨਾਂ ਨੂੰ ਭਾਰਤੀ ਦਿਕਤਾਂ ਆ ਰਹੀਆਂ ਹਨ। ਉਹਨਾਂ ਨੇ ਪਾਕਿਸਤਾਨ ਵਿਚ ਭਾਰਤੀ ਹਾਈਕਮਿਸ਼ਨ ਨੂੰ ਲਿਖ ਕੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਉਹ ਕਦੋਂ ਤੇ ਕਿਵੇਂ ਪਾਕਿਸਤਾਨ ਆਏ ਸਨ ਅਤੇ ਹੁਣ ਉਹ ਲਾਹੌਰ ਵਿਚ ਹਨ। 

ਉਹਨਾਂ ਨੇ ਸਰਕਾਰ ਅੱਗੇ ਇਹੀ ਗੁਹਾਰ ਲਗਾਈ ਹੈ ਕਿ ਬਾਰਡਰ ਖੋਲ੍ਹਿਆ ਜਾਵੇ ਤੇ ਉਹਨਾਂ ਨੂੰ ਭਾਰਤ ਬੁਲਾਇਆ ਜਾਵੇ ਤਾਂ ਜੋ ਅਪਣੇ ਪਰਿਵਾਰ ਨੂੰ ਮਿਲ ਸਕਣ ਤੇ ਅਪਣੀ ਦਵਾਈ ਤੇ ਪੈਸੇ ਦਾ ਪ੍ਰਬੰਧ ਕਰ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।