ਕੋਲੰਬੀਆ ’ਚ ਪੜ੍ਹਾਇਆ ਜਾਵੇਗਾ ਸਿੱਖ ਧਰਮ, ਸਮਾਜਿਕ ਅਧਿਐਨ ਵਿਸ਼ੇ ’ਚ ਸ਼ਾਮਲ ਕੀਤੀ ਗਈ ਸਿੱਖ ਧਰਮ ਬਾਰੇ ਜਾਣਕਾਰੀ
ਹੁਣ ਅਮਰੀਕਾ ਦੇ 17 ਸੂਬਿਆਂ ’ਚ ਸਿੱਖਾਂ ਬਾਰੇ ਸਟੀਕ ਜਾਣਕਾਰੀ ਦੀ ਪੜ੍ਹਾਈ ਸ਼ਾਮਲ
ਵਾਸ਼ਿੰਗਟਨ: ਸਿਖਿਆ ਬੋਰਡ ਵਲੋਂ ਨਵੇਂ ਸਮਾਜਕ ਅਧਿਐਨ ਮਾਨਕਾਂ ਦੇ ਹੱਕ ’ਚ ਵੋਟ ਦਿਤੇ ਜਾਣ ਮਗਰੋਂ ਕੋਲੰਬੀਆ ਜ਼ਿਲ੍ਹੇ ’ਚ 49,000 ਤੋਂ ਵੱਧ ਵਿਦਿਆਰਥੀ ਹੁਣ ਸਿੱਖ ਧਰਮ ਬਾਰੇ ਜਾਣ ਸਕਦੇ ਹਨ ਕਿਉਂਕਿ ਪਹਿਲੀ ਵਾਰੀ ਸਕੂਲੀ ਸਿਲੇਬਸ ’ਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਗਿਆ ਹੈ। ਕੋਲੰਬੀਆ ਜ਼ਿਲ੍ਹੇ ਨੇ ਨਵੇਂ ਸਮਾਜਕ ਅਧਿਐਨ ਮਾਨਕਾਂ ਨੂੰ ਅਪਣਾਇਆ ਹੈ।
ਇਹ ਵੀ ਪੜ੍ਹੋ: ਦਿੱਲੀ ਵਿਚ ਸਿੱਖ ਵਿਦਿਆਰਥਣ ਨੂੰ ਕੜਾ ਪਾ ਕੇ ਪ੍ਰੀਖਿਆ ਹਾਲ ਵਿਚ ਦਾਖਲ ਹੋਣੋ ਰੋਕਿਆ
21 ਜੂਨ ਨੂੰ ਕੋਲੰਬੀਆ ਸੂਬੇ ’ਚ ਸੂਬਾ ਸਿਖਿਆ ਬੋਰਡ ਵਲੋਂ ਅਪਣਾਏ ਮਾਨਕਾਂ ’ਚੋਂ ਲਗਭਗ 49800 ਵਿਦਿਆਰਥੀਆਂ ਨੂੰ ਸਿੱਖਾਂ ਬਾਰੇ ਜਾਣਨ ਦਾ ਮੌਕਾ ਮਿਲੇਗਾ।ਨਵੇਂ ਮਾਨਕ ਵਿਦਿਅਕ ਵਰ੍ਹੇ 2024-25 ਤੋਂ ਸਥਾਨਕ ਸਕੂਲਾਂ ’ਚ ਲਾਗੂ ਕੀਤੇ ਜਾਣਗੇ।
ਇਹ ਵੀ ਪੜ੍ਹੋ: ਡੋਪ ਟੈਸਟ ਵਿਚ ਫੇਲ ਹੋਣ ਮਗਰੋਂ ਏਸ਼ਿਆਈ ਚੈਂਪੀਅਨਸ਼ਿਪ ’ਚੋਂ ਬਾਹਰ ਹੋਏ ਸ਼ਾਟ ਪੁਟਰ ਕਰਨਵੀਰ ਸਿੰਘ
ਇਸ ਮੁੱਦੇ ’ਤੇ ਸਥਾਨਕ ਸਿਖਿਆ ਅਧਿਕਾਰੀਆਂ ਨਾਲ ਕੰਮ ਕਰਨ ਵਾਲੇ ਸੰਗਠਨ ‘ਸਿੱਖ ਕੋਅਲੀਜ਼ਨ’ ਨੇ ਕਿਹਾ ਕਿ ਕੋਲੰਬੀਆ ਜ਼ਿਲ੍ਹਾ ਅਪਣੇ ਜਨਤਕ ਸਕੂਲ ਸਮਾਜਕ ਅਧਿਐਨ ਮਾਨਕਾਂ ’ਚ ਸਿੱਖਾਂ ਬਾਰੇ ਸਟੀਕ ਜਾਣਕਾਰੀ ਸ਼ਾਮਲ ਕਰਨ ਲਈ ਦੇਸ਼ ਭਰ ਦੇ 17 ਸੂਬਿਆਂ ’ਚ ਸ਼ਾਮਲ ਹੋ ਗਿਆ ਹੈ। ‘ਸਿੱਖ ਕੋਅਲੀਜ਼ਨ’ ਦੇ ਸੀਨੀਅਰ ਸਿਖਿਆ ਪ੍ਰਬੰਧਕ ਹਰਮਨ ਸਿੰਘ ਨੇ ਕੋਲੰਬੀਆ ਵਲੋਂ ਸਮਾਜਕ ਅਧਿਐਨ ਵਿਸ਼ੇ ’ਚ ਸਿੱਖ ਧਰਮ ਨੂੰ ਸ਼ਾਮਲ ਕੀਤੇ ਜਾਣ ’ਤੇ ਖੁਸ਼ੀ ਪ੍ਰਗਟਾਈ।