ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਬੁਰਕੇ ਵਾਲੀਆਂ ਔਰਤਾਂ ਨੂੰ 'ਲੈਟਰ ਬਾਕਸ' ਦਸਿਆ
ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜੋਨਸਨ ਨੇ ਬੁਰਕੇ ਨੂੰ 'ਦਮਨਕਾਰੀ' ਦਸਦਿਆਂ ਇਸ ਨੂੰ ਪਹਿਨਣ ਵਾਲੀਆਂ ਔਰਤਾਂ ਨੂੰ 'ਲੈਟਰ ਬਾਕਸ' ਦਸਿਆ............
ਲੰਦਨ : ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜੋਨਸਨ ਨੇ ਬੁਰਕੇ ਨੂੰ 'ਦਮਨਕਾਰੀ' ਦਸਦਿਆਂ ਇਸ ਨੂੰ ਪਹਿਨਣ ਵਾਲੀਆਂ ਔਰਤਾਂ ਨੂੰ 'ਲੈਟਰ ਬਾਕਸ' ਦਸਿਆ। ਇਸ ਤੋਂ ਬਾਅਦ ਉਨ੍ਹਾਂ ਦੀ ਨਿਖੇਧੀ ਕੀਤੀ ਗਈ। 'ਦੀ ਡੇਲੀ ਟੈਲੀਗ੍ਰਾਫ਼' 'ਚ ਛਪਣ ਵਾਲੇ ਅਪਣੇ ਕਾਲਮ 'ਚ ਕੰਜਰਵੇਟਿਵ ਪਾਰਟੀ ਦੇ ਸੰਸਦ ਨੇ ਕਿਹਾ ਕਿ ਉਹ ਡੈਨਮਾਰਕ ਦੀ ਤਰਜ਼ 'ਤੇ ਬੁਰਕੇ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਹੱਕ 'ਚ ਹਨ। ਉਨ੍ਹਾਂ ਲਿਖਿਆ, ''ਜੇ ਤੁਸੀ ਮੈਨੂੰ ਕਹੋ ਕਿ ਬੁਰਕਾ ਦਮਨਕਾਰੀ ਹੈ ਤਾਂ ਮੈਂ ਤੁਹਾਡੇ ਨਾਲ ਹਾਂ...।
ਮੈਂ ਤਾਂ ਇਹ ਵੀ ਕਹਾਂਗਾ ਕਿ ਇਹ ਬਿਲਕੁਲ ਹਾਸੇ ਵਾਲੀ ਗੱਲ ਹੈ ਕਿ ਲੋਕ ਆਉਣ-ਜਾਣ ਲਈ ਲੈਟਰ ਬਾਕਸ ਦੀ ਤਰ੍ਹਾਂ ਵਿਖਾਈ ਦੇਣ ਵਾਲੀ ਪੋਸ਼ਾਕ ਨੂੰ ਚੁਣਦੇ ਹਨ।'' ਉਨ੍ਹਾਂ ਕਿਹਾ ਕਿ ਬ੍ਰਿਟੇਨ 'ਚ ਕਾਰੋਬਾਰੀ ਅਤੇ ਸਰਕਾਰੀ ਏਜੰਸੀਆਂ ਨੂੰ 'ਡਰੈਸ ਕਰੋਡ' ਲਾਗੂ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਚਿਹਰਾ ਵੇਖਣ ਦੀ ਇਜ਼ਾਜਤ ਮਿਲਣੀ ਚਾਹੀਦੀ ਹੈ। ਉਧਰ ਮੁਸਲਿਮ ਕੌਂਸਲ ਆਫ਼ ਬ੍ਰਿਟੇਨ ਨੇ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਿਹਾ ਅਤੇ ਉਨ੍ਹਾਂ 'ਤੇ ਦੱਖਣਪੰਥ ਨੂੰ ਵਧਾਵਾ ਦੇਣ ਦਾ ਦੋਸ਼ ਲਗਾਇਆ। (ਪੀਟੀਆਈ)