'ਮਾਲਿਆ ਤੋਂ ਵੱਧ ਤੋਂ ਵੱਧ ਵਸੂਲੀ ਲਈ ਬ੍ਰਿਟੇਨ ਨਾਲ ਮਿਲ ਕੇ ਕੰਮ ਕਰ ਰਹੇ ਹਨ ਭਾਰਤੀ ਬੈਂਕ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਸਟੇਟ ਬੈਂਕ ਦੇ ਪ੍ਰਬੰਧ ਨਿਰਦੇਸਕ ਅਰਿਜਿਤ ਬਸੂ ਨੇ ਕਿਹਾ ਕਿ ਭਾਰਤੀ ਬੈਂਕ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਬਕਾਏ ਦੀ ਵੱਧ ਤੋਂ ਵੱਧ ਵਸੂਲੀ ਲਈ........

Vijay Mallya

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਦੇ ਪ੍ਰਬੰਧ ਨਿਰਦੇਸਕ ਅਰਿਜਿਤ ਬਸੂ ਨੇ ਕਿਹਾ ਕਿ ਭਾਰਤੀ ਬੈਂਕ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਬਕਾਏ ਦੀ ਵੱਧ ਤੋਂ ਵੱਧ ਵਸੂਲੀ ਲਈ ਬ੍ਰਿਟੇਨ ਦੀਆਂ ਸਰਕਾਰੀ ਏਜੰਸੀਆਂ ਸਮੇਤ ਵੱਖ ਵੱਖ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਮਾਲਿਆ ਭਾਰਤ ਤੋਂ ਭੱਜ ਕੇ ਬ੍ਰਿਟੇਨ ਵਿਚ ਰਹਿ ਰਿਹਾ ਹੈ। ਬ੍ਰਿਟੇਨ ਦੀ ਅਦਾਲਤ ਨੇ ਇਕੇ ਉਸ ਦੀਆਂ ਸੰਪਤੀਆਂ ਦੀ ਜਾਂਚ ਕਰਨ ਅਤੇ ਉਸ ਨੂੰ ਜ਼ਬਤ ਕਰਨ ਦਾ ਅਧਿਕਾਰ ਦੇ ਦਿਤਾ ਹੈ। ਬਸੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਇਥੇ ਤਕ ਪਹੁੰਚਣ ਵਿਚ ਕਾਮਯਾਬ ਰਹੇ ਹਾਂ ਕਿਉਂਕਿ ਸਰਕਾਰ ਸਮੇਤ ਵੱਖ ਵੱਖ ਏਜੰਸੀਆਂ ਨੇ ਕਾਫ਼ੀ ਯਤਨ ਕੀਤੇ ਹਨ।

ਅਸੀਂ ਅਦਾਲਤ ਦੇ ਹੁਕਮ ਤੋਂ ਕਾਫ਼ੀ ਖ਼ੁਸ਼ ਹਾਂ। ਸਾਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਹੁਕਮ ਨਾਲ ਅਸੀਂ ਸੰਪਤੀਆਂ ਨੂੰ ਵਸੂਲ ਲਵਾਂਗੇ। ਬਸੂ ਨੇ ਕੋਈ ਅੰਕੜਾ ਦਿਤੇ ਬਿਨਾਂ ਕਿਹਾ, 'ਵੱਖ ਵੱਖ ਦੇਸ਼ਾਂ ਵਿਚ ਕਈ ਤਰ੍ਹਾਂ ਦੇ ਕਾਨੂੰਨ ਹਨ ਜੋ ਸਾਨੂੰ ਸਰਹੱਦ ਪਾਰੇ ਵੀ ਪਹੁੰਚ ਦਿੰਦੇ ਹਨ। ਅਸੀਂ ਜੋ ਯਤਨ ਕੀਤੇ, ਉਨ੍ਹਾਂ ਵਿਚ ਅਸੀਂ ਵਿਸ਼ਵ ਭਰ ਵਿਚ ਸੰਪਤੀਆਂ ਨੂੰ ਜ਼ਬਤ ਕਰਨ ਦਾ ਅਧਿਕਾਰ ਮਿਲਿਆ। ਸਾਡੇ ਕੋਲ ਜੋ ਸੰਪਤੀਆਂ ਹਨ, ਸਾਨੂੰ ਲਗਦਾ ਹੈ ਕਿ ਜੇ ਪੂਰੀ ਵਸੂਲੀ ਨਹੀਂ ਵੀ ਹੋਈ ਤਾਂ ਤਾਂ ਵੀ ਸਾਡੇ ਬਕਾਏ ਦੀ ਠੀਕ-ਠਾਕ ਵਸੂਲੀ ਹੋ ਜਾਵੇਗੀ।

' ਨੀਲਾਮੀ ਦੀ ਸਮਾਂ ਸੀਮਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਾਰੇ ਬੈਂਕ ਲੰਦਨਂ ਵਿਚ ਵਕੀਲ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਕਿ ਕਿਵੇਂ ਹਾਈ ਕੋਰਟ ਦੇ ਹੁਕਮ ਨੂੰ ਅਮਲ ਵਿਚ ਲਿਆਂਦਾ ਜਾਵੇ। ਮਾਲਿਆ ਵਿਰੁਧ ਦੇਸ਼ ਅੰਦਰ ਵਸੂਲੀ ਦੀ ਕਾਰਵਾਈ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸੰਪਤੀਆਂ ਦੀ ਨੀਲਾਮੀ ਕਰ ਕੇ ਬੈਂਕਾਂ ਦੇ ਸਮੂਹ ਦੇ 963 ਕਰੋੜ ਰੁਪਏ ਵਸੂਲੇ ਜਾ ਚੁਕੇ ਹਨ। (ਏਜੰਸੀ)