ਪਹਿਲੇ ਵਿਸ਼ਵ ਯੁੱਧ ਦੇ ਸਿੱਖ ਫ਼ੌਜੀਆਂ ਨੂੰ ਸਨਮਾਨ ਦੇਵੇਗਾ ਬ੍ਰਿਟੇਨ, ਲੱਗੇਗਾ 10 ਫੁੱਟ ਉਚਾ ਬੁੱਤ
ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਬਰਤਾਨੀਆ ਵਿਚ ਸਿੱਖ ਸੈਨਿਕ ਦੀ 10 ਫੁੱਟ ਉੱਚੀ ਕਾਂਸੀ ਦਾ ਬੁੱਤ ਸਥਾਪਿਤ ਹੋਵੇਗਾ।
first world war Sikh soldiers
ਲੰਡਨ : ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਬਰਤਾਨੀਆ ਵਿਚ ਸਿੱਖ ਸੈਨਿਕ ਦੀ 10 ਫੁੱਟ ਉੱਚੀ ਕਾਂਸੀ ਦਾ ਬੁੱਤ ਸਥਾਪਿਤ ਹੋਵੇਗਾ। ਨਵੰਬਰ ਵਿਚ ਇਸ ਨੂੰ ਵੈਸਟ ਮਿਡਲੈਂਡ ਵਿਚ ਸਥਾਪਿਤ ਕੀਤਾ ਜਾਵੇਗਾ। ਬੁੱਤ ਨੂੰ ਰੱਖਣ ਲਈ ਛੇ ਫੁੱਟ ਉਚਾ ਗ੍ਰੇਨਾਈਡ ਦਾ ਬੇਸ ਬਣਾਇਆ ਜਾਵੇਗਾ। ਇਸ ਵਿਚ ਯੁੱਧ ਵਿਚ ਸਿੱਖਾਂ ਦੇ ਬਲੀਦਾਨ ਨੂੰ ਦਰਜ ਕੀਤਾ ਜਾਵੇਗਾ। ਇਸ ਐਲਾਨ ਨਾਲ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।