ਇਹ ਸਿਰਫ਼ ਇੱਕ ਇਮਾਰਤ ਨਹੀਂ ਸਗੋਂ 200 ਪਰਿਵਾਰਾਂ ਦਾ ਹੈ ਪੂਰਾ ਪਿੰਡ
ਵੱਧਦੀ ਜਨਸੰਖਿਆਂ ਦੇ ਚੱਲਦੇ ਜਗ੍ਹਾ ਦੀ ਕਮੀ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਜਿਸਦੀ ਵਜ੍ਹਾ ਨਾਲ ਅੱਜਕੱਲ੍ਹ ਫਲੈਟ ਸਿਸਟਮ ਤੋਂ ਘਰ ਬਨਣ ਲੱਗੇ ਹਨ
ਵਾਸ਼ਿੰਗਟਨ : ਵੱਧਦੀ ਜਨਸੰਖਿਆ ਦੇ ਚੱਲਦੇ ਜਗ੍ਹਾ ਦੀ ਕਮੀ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਜਿਸਦੀ ਵਜ੍ਹਾ ਨਾਲ ਅੱਜਕੱਲ੍ਹ ਫਲੈਟ ਸਿਸਟਮ ਤੋਂ ਘਰ ਬਨਣ ਲੱਗੇ ਹਨ ਅਤੇ ਵੱਡੀਆਂ - ਵੱਡੀਆਂ ਇਮਾਰਤਾਂ ਦੇਖਣ ਨੂੰ ਮਿਲਣ ਲੱਗੀਆਂ ਹਨ। ਅੱਜ ਦੇ ਸਮੇਂ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਘਰ ਅਤੇ ਫਲੈਟ ਕਾਫ਼ੀ ਮਹਿੰਗੇ ਹੋ ਗਏ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੂਰਾ ਪਿੰਡ ਇੱਕ ਹੀ ਇਮਾਰਤ ਵਿੱਚ ਰਹਿੰਦਾ ਹੋਵੇ। ਜੀ ਹਾਂ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕਸਬੇ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੱਥੇ ਕੇਵਲ ਇੱਕ ਹੀ ਇਮਾਰਤ ਹੈ ਅਤੇ ਉਸ ਵਿੱਚ 200 ਪਰਿਵਾਰ ਰਹਿੰਦੇ ਹਨ।
ਦਰਅਸਲ ਅਮਰੀਕਾ ਦੇ ਉੱਤਰੀ ਰਾਜ ਅਲਾਸਕਾ ਦਾ ਛੋਟਾ ਜਿਹਾ ਕਸਬਾ ਇਸ ਕਸਬੇ ਦਾ ਨਾਮ ਹੈ ਵਹਿਟਿਅਰ। ਇਹ ਕਸਬਾ ਆਪਣੀ ਵਿਵਸਥਾ ਲਈ ਪ੍ਰਸਿੱਧ ਹੈ। ਇਸ ਪੂਰੇ ਕਸਬੇ 'ਚ ਸਿਰਫ ਇੱਕ 14 ਮੰਜਿਲਾ ਇਮਾਰਤ 'ਬੇਗਿਚ ਟਾਵਰ' ਹੈ। ਇਹੀ ਕਾਰਨ ਹੈ ਕਿ ਇਸਨੂੰ ਵਰਟੀਕਲ ਟਾਊਨ ਵੀ ਕਹਿੰਦੇ ਹਨ। ਤੁਸੀ ਸੋਚ ਵੀ ਨਹੀਂ ਸਕਦੇ ਕਿ ਇਸ ਈਮਾਰਤ ਵਿੱਚ ਲੱਗਭੱਗ 200 ਪਰਿਵਾਰ ਰਹਿੰਦੇ ਹਨ। ਕਸਬੇ ਵਿੱਚ ਇਨ੍ਹਾਂ ਲੋਕਾਂ ਦੀ ਆਬਾਦੀ ਹੈ।
ਇਸ ਇਮਾਰਤ 'ਚ ਕੇਵਲ ਲੋਕ ਹੀ ਨਹੀਂ ਰਹਿੰਦੇ, ਸਗੋਂ ਉਨ੍ਹਾਂ ਦੀ ਲੋੜ ਅਤੇ ਜ਼ਰੂਰਤ ਦੀ ਹਰ ਸਮੱਗਰੀ ਲਈ ਇੱਥੇ ਵਿਵਸਥਾ ਹੈ। ਇਮਾਰਤ ਵਿੱਚ ਪੁਲਿਸ ਸਟੇਸ਼ਨ, ਸਿਹਤ ਸੇਵਾ ਕੇਂਦਰ, ਪ੍ਰੋਵੀਜਨ ਸਟੋਰ, ਤੇ ਚਰਚ ਘਰ ਹੈ। ਇਹਨਾਂ 'ਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਮਾਲਿਕ ਵੀ ਇਸੇ ਇਮਾਰਤ ਵਿੱਚ ਰਹਿੰਦੇ ਹਨ। ਇਸਦੇ ਚੱਲਦੇ ਇਹ ਰਹਿਣ ਲਈ ਹੋਰ ਦੀ ਤੁਲਣਾ 'ਚ ਜ਼ਿਆਦਾ ਸੁਵਿਧਾਜਨਕ ਇਮਾਰਤ ਬਣ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।