Video: Brazil ਦੀ ਸੰਸਦ, SC ਤੇ ਰਾਸ਼ਟਰਪਤੀ ਭਵਨ ’ਚ ਬੋਲਸੋਨਾਰੋ ਦੇ ਸਮਰਥਕਾਂ ਦਾ ਹਿੰਸਕ ਪ੍ਰਦਰਸ਼ਨ
ਇਸ ਹਿੰਸਕ ਪ੍ਰਦਰਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਬ੍ਰਾਸੀਲੀਆ: ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਸੈਂਕੜੇ ਸਮਰਥਕਾਂ ਨੇ ਐਤਵਾਰ ਨੂੰ ਪੁਲਿਸ ਬੈਰੀਕੇਡ ਤੋੜ ਕੇ ਕਾਂਗਰਸ ਭਵਨ, ਰਾਸ਼ਟਰਪਤੀ ਭਵਨ ਅਤੇ ਸੁਪਰੀਮ ਕੋਰਟ 'ਤੇ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਵੀ ਇਸ ਹਿੰਸਕ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਹਰੇ ਅਤੇ ਪੀਲੇ ਝੰਡਿਆਂ ਦੇ ਕੱਪੜੇ ਪਹਿਨੇ ਹੋਏ ਸਨ, ਉਹਨਾਂ ਦਾ ਇਕ ਸਮੂਹ ਸਪੀਕਰ ਦੀ ਕੁਰਸੀ 'ਤੇ ਚੜ੍ਹ ਗਿਆ ਅਤੇ ਪ੍ਰਦਰਸ਼ਨਕਾਰੀ ਉਸ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਇਸ ਹਿੰਸਕ ਪ੍ਰਦਰਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਕਰੀਬ 400 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ।
ਇਹ ਵੀ ਪੜ੍ਹੋ: BJP ਗੰਗਾ ਨਦੀ ਵਰਗੀ ਹੈ, ਇਸ 'ਚ ਡੁਬਕੀ ਲਗਾਉਣ ਨਾਲ ਮਿਲੇਗੀ ਸਾਰੇ ਪਾਪਾਂ ਤੋਂ ਮੁਕਤੀ: ਮਾਣਿਕ ਸਾਹਾ
ਇਸ ਘਟਨਾ ਨੇ ਅਮਰੀਕਾ ਦੇ ਕੈਪੀਟਲ ਹਿੰਸਾ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦੱਖਣ-ਪੂਰਬੀ ਸ਼ਹਿਰ ਅਰਰਾਕੁਆਰਾ ਵਿਚ ਭਿਆਨਕ ਹੜ੍ਹ ਨਾਲ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਰਹੇ ਸਨ। ਉਹਨਾਂ ਨੇ ਬ੍ਰਾਸੀਲੀਆ ਵਿਚ ਇੱਕ ਸੰਘੀ ਦਖਲਅੰਦਾਜ਼ੀ ਦੀ ਘੋਸ਼ਣਾ ਕਰਨ ਵਾਲੇ ਇੱਕ ਫ਼ਰਮਾਨ ਉੱਤੇ ਹਸਤਾਖਰ ਕੀਤੇ, ਜਿਸ ਨਾਲ ਉਹਨਾਂ ਦੀ ਸਰਕਾਰ ਨੂੰ ਰਾਜਧਾਨੀ ਵਿਚ ਕਾਨੂੰਨ ਅਤੇ ਵਿਵਸਥਾ ਬਹਾਲ ਕਰਨ ਲਈ ਵਿਸ਼ੇਸ਼ ਸ਼ਕਤੀਆਂ ਮਿਲੀਆਂ। ਉਹਨਾਂ ਕਿਹਾ "ਇਹਨਾਂ ਫਾਸੀਵਾਦੀ ਕੱਟੜਪੰਥੀਆਂ ਨੇ ਅਜਿਹਾ ਕੁਝ ਕੀਤਾ ਹੈ ਜੋ ਇਸ ਦੇਸ਼ ਦੇ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ"।
ਇਹ ਵੀ ਪੜ੍ਹੋ: ਘੱਟ ਉਮਰ ਦੇ ਨੌਜਵਾਨ ਦਾ ਵਿਆਹ ਕਰਾਉਣ ਦਾ ਮਾਮਲਾ: ਗ੍ਰੰਥੀ ਅਤੇ ਗੁਰਦੁਆਰਾ ਪ੍ਰਧਾਨ ਖ਼ਿਲਾਫ਼ ਮਾਮਲਾ ਦਰਜ
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇਹ ਪਤਾ ਲਗਾਵਾਂਗੇ ਕਿ ਇਹ ਕੌਣ ਹਨ ਅਤੇ ਕਾਨੂੰਨ ਦੀ ਪੂਰੀ ਤਾਕਤ ਨਾਲ ਇਹਨਾਂ ਨਾਲ ਨਜਿੱਠਾਂਗੇ। ਬੋਲਸੋਨਾਰੋ ਦੇ ਸਮਰਥਕ ਬ੍ਰਾਜ਼ੀਲ ਵਿਚ ਫੌਜੀ ਠਿਕਾਣਿਆਂ ਦੇ ਬਾਹਰ ਫੌਜੀ ਦਖਲਅੰਦਾਜ਼ੀ ਦੀ ਮੰਗ ਕਰ ਰਹੇ ਹਨ ਤਾਂ ਜੋ ਲੂਲਾ ਡਾ ਨੂੰ ਸੱਤਾ ਸੰਭਾਲਣ ਤੋਂ ਰੋਕਿਆ ਜਾ ਸਕੇ।ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਕਾਂਗਰਸ ਭਵਨ ਦੀ ਛੱਤ 'ਤੇ ਚੜ੍ਹ ਗਈ। ਸੋਸ਼ਲ ਮੀਡੀਆ ਫੁਟੇਜ ਵਿਚ ਪ੍ਰਦਰਸ਼ਨਕਾਰੀਆਂ ਨੂੰ ਕਾਂਗਰਸ ਭਵਨ ਵਿੱਚ ਦਾਖ਼ਲ ਹੋਣ ਲਈ ਦਰਵਾਜ਼ੇ ਅਤੇ ਖਿੜਕੀਆਂ ਤੋੜਦਿਆਂ ਦੇਖਿਆ ਜਾ ਸਕਦਾ ਹੈ। ਫਿਰ ਭੀੜ ਨੂੰ ਅੰਦਰੋਂ ਭੱਜਦੇ ਹੋਏ, ਸੰਸਦ ਮੈਂਬਰਾਂ ਦੇ ਦਫਤਰਾਂ ਦੀ ਭੰਨਤੋੜ ਕਰਦੇ ਅਤੇ ਵਿਧਾਨ ਸਭਾ ਦੇ ਫਰਸ਼ 'ਤੇ ਸਪੀਕਰ ਦੇ ਡਾਇਸ ਨੂੰ ਸਲਾਈਡ ਵਜੋਂ ਵਰਤਦੇ ਹੋਏ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ Grapho and Vault club ਵਿਚ ਰੇਡ, ਮਿਊਜ਼ਿਕ ਸਿਸਟਮ ਕੀਤਾ ਗਿਆ ਜ਼ਬਤ
ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਨੈਸ਼ਨਲ ਕਾਂਗਰਸ, ਪਲੈਨਲਟੋ ਅਤੇ ਸੁਪਰੀਮ ਕੋਰਟ ਦੀਆਂ ਇਮਾਰਤਾਂ ਤੋਂ ਹਟਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ। ਇਕ ਪੱਤਰਕਾਰ ਯੂਨੀਅਨ ਨੇ ਕਿਹਾ ਕਿ ਘੱਟੋ-ਘੱਟ ਪੰਜ ਪੱਤਰਕਾਰਾਂ 'ਤੇ ਹਮਲਾ ਕੀਤਾ ਗਿਆ, ਜਿਸ ਵਿਚ ਇਕ ਏਐਫਪੀ ਫੋਟੋਗ੍ਰਾਫਰ ਵੀ ਸ਼ਾਮਲ ਹੈ ਜਿਸ ਨੂੰ ਕੁੱਟਿਆ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੁਆਰਾ ਉਸ ਦਾ ਸਮਾਨ ਚੋਰੀ ਕਰ ਲਿਆ ਗਿਆ। ਪ੍ਰਦਰਸ਼ਨਕਾਰੀ ਸਾਰਾ ਲੀਮਾ ਨੇ ਏਐਫਪੀ ਨੂੰ ਦੱਸਿਆ ਕਿ ਉਹ "ਧੋਖੇਬਾਜ਼ ਚੋਣਾਂ" ਦੀ ਸਮੀਖਿਆ ਦੀ ਮੰਗ ਕਰ ਰਹੇ ਹਨ। ਬੋਲਸੋਨਾਰੋ ਨੇ ਦੋਸ਼ ਲਗਾਇਆ ਹੈ ਕਿ ਉਹ ਬ੍ਰਾਜ਼ੀਲ ਦੀਆਂ ਅਦਾਲਤਾਂ ਅਤੇ ਚੋਣ ਅਧਿਕਾਰੀਆਂ ਦੁਆਰਾ ਉਸ ਦੇ ਖਿਲਾਫ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਬ੍ਰਾਜ਼ੀਲ ਦੀ ਰਾਸ਼ਟਰੀ ਫੁੱਟਬਾਲ ਟੀਮ ਦੀ ਪੀਲੀ ਜਰਸੀ ਵਿਚ ਦਿਖਾਈ ਦਿੱਤੇ।
ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀ ਫੌਜ ’ਚ ਭਰਤੀ ਹੋਣ ਲਈ ਇਸ ਤਰੀਖ ਤੋਂ ਮੁਫਤ ਕੋਚਿੰਗ ਲਈ ਕਰਵਾਓ ਰਜਿਸਟ੍ਰੇਸ਼ਨ
ਇਸ ਘਟਨਾ ਨੇ ਅਮਰੀਕਾ ਨੇ ਕਿਹਾ ਕਿ ਉਹ ਬ੍ਰਾਜ਼ੀਲ ਵਿਚ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦੀ "ਨਿੰਦਾ" ਕਰਦਾ ਹੈ, ਜਦਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਇਡਨ "ਸਥਿਤੀ ਦੀ ਨੇੜਿਓਂ ਨਿਗਰਾਨੀ" ਕਰ ਰਹੇ ਹਨ। ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਵੀ ਨਿੰਦਣਯੋਗ ਟਵੀਟ ਕੀਤਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬ੍ਰਾਜ਼ੀਲ ਦੀਆਂ ਸੰਸਥਾਵਾਂ ਦਾ ਸਨਮਾਨ ਕਰਨ ਲਈ ਕਿਹਾ ਅਤੇ ਲੂਲਾ ਨੂੰ "ਫਰਾਂਸ ਦਾ ਅਟੁੱਟ ਸਮਰਥਨ" ਭੇਜਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਬ੍ਰਾਸੀਲੀਆ ਵਿਚ ਸਰਕਾਰੀ ਅਦਾਰਿਆਂ ਵਿਚ ਦੰਗੇ ਅਤੇ ਭੰਨਤੋੜ ਦੀਆਂ ਰਿਪੋਰਟਾਂ ਤੋਂ ਡੂੰਘੀ ਚਿੰਤਾ ਵਿਚ ਹਾਂ। ਸਾਰਿਆਂ ਨੂੰ ਲੋਕਤੰਤਰੀ ਰਵਾਇਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਸੀਂ ਬ੍ਰਾਜ਼ੀਲ ਦੇ ਅਧਿਕਾਰੀਆਂ ਨੂੰ ਆਪਣਾ ਪੂਰਾ ਸਮਰਥਨ ਪੇਸ਼ ਕਰਦੇ ਹਾਂ”।