ਆਰਥਿਕ ਤੰਗੀ ਨਾਲ ਲੜ ਰਹੇ ਪਾਕਿ ਦੀ ਮਦਦ ਲਈ ਅੱਗੇ ਆਇਆ ਸਾਊਦੀ ਅਰਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਕਦੀ ਦੇ ਸੰਕਟ ਨਾਲ ਲੜ ਰਹੇ ਪਾਕਿਸਤਾਨ ਲਈ ਸਾਊਦੀ ਅਰਬ ਇਕ ਵੱਡਾ ਨਿਵੇਸ਼ ਪੈਕੇਜ ਤਿਆਰ ਕਰ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਾਊਦੀ...

Saudi Arabia Will Help Pakistan To Fight The Cash Crisis

ਦੁਬਈ : ਨਕਦੀ ਦੇ ਸੰਕਟ ਨਾਲ ਲੜ ਰਹੇ ਪਾਕਿਸਤਾਨ ਲਈ ਸਾਊਦੀ ਅਰਬ ਇਕ ਵੱਡਾ ਨਿਵੇਸ਼ ਪੈਕੇਜ ਤਿਆਰ ਕਰ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਾਊਦੀ ਅਰਬ ਦਾ ਇਹ ਕਦਮ ਉਸ ਦੇ ਮੁਸਲਮਾਨ ਸਾਥੀ ਦੇਸ਼ ਲਈ ਰਾਹਤ ਭਰਿਆ ਹੋਵੇਗਾ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਨਿਵੇਸ਼ ਵਿਚ ਅਰਬ ਸਾਗਰ ਵਿਚ ਰਣਨੀਤਿਕ ਰੂਪ ਨਾਲ ਮਹੱਤਵਪੂਰਨ ਗਵਾਦਰ ਬੰਦਰਗਾਹ ਵਿਚ 10 ਅਰਬ ਅਮਰੀਕੀ ਡਾਲਰ ਦੀ ਰਿਫਾਇਨਰੀ ਅਤੇ ਤੇਲ ਪਰਿਸਰ ਵਿਚ ਨਿਵੇਸ਼ ਸ਼ਾਮਿਲ ਹੈ।

ਇਹ ਭਾਰਤ-ਈਰਾਨ ਦੇ ਚਾਬਹਾਰ ਬੰਦਰਗਾਹ ਤੋਂ ਜ਼ਿਆਦਾ ਦੂਰ ਨਹੀਂ ਹੈ। ਸਾਊਦੀ ਅਰਬ ਦੇ ਸੂਤਰਾਂ ਨੇ ਏਐਫ਼ਪੀ ਦੀ ਪੁਸ਼ਟੀ ਕੀਤੀ ਹੈ ਕਿ ਕਰਾਉਨ ਪ੍ਰਿੰਸ ਮੁਹੰਮਦ ਬਿਨ ਇਸਲਾਮ ਛੇਤੀ ਹੀ ਇਸਲਾਮਾਬਾਦ ਦਾ ਦੌਰਾ ਕਰਨ ਵਾਲੇ ਹਨ। ਹਾਲਾਂਕਿ ਉਨ੍ਹਾਂ ਨੇ ਤਾਰੀਖ਼ ਨਹੀਂ ਦੱਸੀ। ਏਐਫ਼ਪੀ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਯਾਤਰਾ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਵਿਚ ਕਈ ਨਿਵੇਸ਼ ਸਮਝੌਤਿਆਂ ਉਤੇ ਹਸਤਾਖ਼ਰ ਹੋਣਗੇ।