ਤਾਲਿਬਾਨ ਨੇ ਸਾਊਦੀ ਅਰਬ ‘ਚ ਅਮਰੀਕਾ ਨਾਲ ਬੈਠਕ ਤੋਂ ਕੀਤਾ ਮਨ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਵਿਚ ਸਰਗਰਮ ਅਤਿਵਾਦੀ ਸੰਗਠਨ ਤਾਲਿਬਾਨ ਨੇ ਇਸ ਮਹੀਨੇ ਅਮਰੀਕਾ ਦੇ ਨਾਲ ਸਾਊਦੀ ਅਰਬ ਵਿਚ ਬੈਠਕ...

Taliban rejects meeting with US in Saudi Arab

ਪੇਸ਼ਾਵਰ : ਅਫ਼ਗਾਨਿਸਤਾਨ ਵਿਚ ਸਰਗਰਮ ਅਤਿਵਾਦੀ ਸੰਗਠਨ ਤਾਲਿਬਾਨ ਨੇ ਇਸ ਮਹੀਨੇ ਅਮਰੀਕਾ ਦੇ ਨਾਲ ਸਾਊਦੀ ਅਰਬ ਵਿਚ ਬੈਠਕ ਕਰਨ ਤੋਂ ‍ਮਨ੍ਹਾਂ ਕਰ ਦਿਤਾ ਹੈ। ਉਹ ਚਾਹੁੰਦਾ ਹੈ ਕਿ ਇਹ ਬੈਠਕ ਕਤਰ ਵਿਚ ਹੋਵੇ। ਕਤਰ ਵਿਚ ਤਾਲਿਬਾਨ ਦਾ ਰਾਜਨੀਤਿਕ ਹੈੱਡਕੁਆਰਟਰ ਹੈ। ਤਾਲਿਬਾਨ ਦੇ ਇਸ ਫ਼ੈਸਲੇ ਤੋਂ ਅਹਿਮ ਬੈਠਕ ਵਿਚ ਅਫ਼ਗਾਨਿਸਤਾਨ ਨੂੰ ਸ਼ਾਮਿਲ ਕਰਨ ਦੀਆਂ ਸਾਊਦੀ ਅਰਬ ਦੀਆਂ ਹੰਭਲੀਆਂ ਉਤੇ ਪਾਣੀ ਫਿਰ ਸਕਦਾ ਹੈ।

ਅਫ਼ਗਾਨਿਸਤਾਨ ਵਿਚ 17 ਸਾਲ ਤੋਂ ਜਾਰੀ ਜੰਗ ਨੂੰ ਖ਼ਤਮ ਕਰਨ ਲਈ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਜਾਲਮੇ ਖਲੀਲਜਾਦ ਅਤੇ ਤਾਲਿਬਾਨ ਦੇ ਪ੍ਰਤੀਨਿਧੀਆਂ ਦੇ ਵਿਚ ਇਸ ਮਹੀਨੇ ਚੌਥੀ ਵਾਰ ਗੱਲਬਾਤ ਹੋਣੀ ਸੀ। ਅੰਤਰਰਾਸ਼ਟਰੀ ਸਮੂਹ ਇਸ ਗੱਲਬਾਤ ਵਿਚ ਅਫ਼ਗਾਨ ਸਰਕਾਰ ਨੂੰ ਵੀ ਸ਼ਾਮਿਲ ਕਰਨ ਦਾ ਦਬਾਅ ਬਣਾ ਰਿਹਾ ਸੀ। ਤਾਲਿਬਾਨ ਨੇ ਹਾਲਾਂਕਿ ਅਫ਼ਗਾਨ ਸਰਕਾਰ ਨਾਲ ਗੱਲ ਕਰਨ ਤੋਂ ‍ਮਨ੍ਹਾਂ ਕਰ ਦਿਤਾ ਹੈ। ਤਾਲਿਬਾਨ ਦੇ ਇਕ ਮੈਂਬਰ ਨੇ ਕਿਹਾ,

ਪਿਛਲੇ ਮਹੀਨੇ ਅਬੂਧਾਬੀ ਵਿਚ ਹੋਈ ਗੱਲਬਾਤ ਨੂੰ ਵਧਾਉਣ ਲਈ ਜਨਵਰੀ ਵਿਚ ਅਮਰੀਕੀ ਅਧਿਕਾਰੀਆਂ ਦੇ ਨਾਲ ਬੈਠਕ ਹੋਣੀ ਸੀ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਇਸ ਦੌਰਾਨ ਸਾਨੂੰ ਅਫ਼ਗਾਨ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਮਿਲਾਉਣ ਦੀ ਕੋਸ਼ਿਸ਼ ਵਿਚ ਸਨ। ਇਸ ਵਜ੍ਹਾ ਕਰਕੇ ਅਸੀਂ ਸਾਊਦੀ ਅਰਬ ਦੀ ਬੈਠਕ ਰੱਦ ਕਰ ਦਿਤੀ ਹੈ। ਤਾਲਿਬਾਨ ਦੇ ਇਕ ਹੋਰ ਨੇਤਾ ਦਾ ਕਹਿਣਾ ਹੈ, ਅਫ਼ਗਾਨ ਸਰਕਾਰ ਦੇਸ਼ ਤੋਂ ਅਮਰੀਕੀ ਅਤੇ ਵਿਦੇਸ਼ੀ ਫ਼ੌਜ ਨੂੰ ਹਟਾਉਣਾ ਨਹੀਂ ਚਾਹੁੰਦੀ।

ਅਸੀਂ ਇਸ ਦੀ ਭਾਰੀ ਕੀਮਤ ਚੁਕਾਈ ਹੈ। ਅਜਿਹੇ ਵਿਚ ਅਸੀਂ ਅਫ਼ਗਾਨ ਸਰਕਾਰ ਨਾਲ ਕਿਉਂ ਗੱਲ ਕਰੋ? ਅਮਰੀਕਾ ਨੇ ਅਜੇ ਇਸ ਘਟਨਾਕ੍ਰਮ ਉਤੇ ਕੋਈ ਬਿਆਨ ਨਹੀਂ ਦਿਤਾ ਹੈ। ਤਾਲਿਬਾਨ ਅਮਰੀਕਾ ਨੂੰ ਹੀ ਅਫ਼ਗਾਨਿਸਤਾਨ ਵਿਚ ਅਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹੈ। ਉਹ ਪਹਿਲਾਂ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਹਟਾਉਣ ਨੂੰ ਲੈ ਕੇ ਸਮਝੌਤਾ ਕਰਨਾ ਚਾਹੁੰਦਾ ਹੈ। ਹਾਲ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਗਾਨਿਸਤਾਨ ਤੋਂ ਅਪਣੇ ਸੱਤ ਹਜ਼ਾਰ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ।