ਖ਼ੁਸ਼ਖ਼ਬਰੀ! ਹੁਣ ਇਸ ਦੇਸ਼ ‘ਚ ਬੱਚੇ ਪੈਦਾ ਕਰਨ ‘ਤੇ ਮਿਲੇਗਾ ਡੇਢ ਲੱਖ ਰੁਪਏ ਦਾ ਬੋਨਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਨਾਨ (Greece) ਵਿੱਚ ਘਟਦੀ ਆਬਾਦੀ ਉੱਥੇ ਦੀ ਸਰਕਾਰ ਲਈ ਵੱਡੀ...

Child

ਦੇਏਥੇਂਸ: ਯੂਨਾਨ (Greece) ਵਿੱਚ ਘਟਦੀ ਆਬਾਦੀ ਉੱਥੇ ਦੀ ਸਰਕਾਰ ਲਈ ਵੱਡੀ ਸਮੱਸਿਆ ਬਣ ਗਈ ਹੈ। ਇਸ ਸਮੱਸਿਆ ਨਾਲ ਨਿੱਬੜਨ ਲਈ ਉੱਥੋਂ ਦੀ ਸਰਕਾਰ ਨੇ ਬੇਬੀ ਬੋਨਸ (Baby Bonus) ਨਾਮ ਦੀ ਯੋਜਨਾ ਦਾ ਐਲਾਨ ਕੀਤਾ ਹੈ। ਯਾਨੀ ਉੱਥੋਂ  ਦੇ ਲੋਕਾਂ ਨੂੰ ਬੱਚੇ ਪੈਦਾ ਕਰਨ ‘ਤੇ ਹੁਣ ਪੈਸੇ ਦਿੱਤੇ ਜਾਣਗੇ। ਗਰੀਸ ਵਿੱਚ ਜਨਸੰਖਿਆ ਕਰੀਬ 1 ਕਰੋੜ 4 ਲੱਖ ਹੈ।

ਬੇਬੀ ਬੋਨਸ

ਗਰੀਸ ਵਿੱਚ ਬੇਬੀ ਬੋਨਸ ਯੋਜਨਾ ਦੇ ਤਹਿਤ ਇੱਕ ਬੱਚਾ ਪੈਦਾ ਕਰਨ ਵਾਲੇ ਲੋਕਾਂ ਨੂੰ 2000 ਯੂਰੋ ਯਾਨੀ ਭਾਰਤੀ ਰੁਪਿਆਂ ਵਿੱਚ ਕਰੀਬ ਡੇਢ ਲੱਖ ਰੁਪਏ ਦਿੱਤੇ ਜਾਣਗੇ। ਇੰਨਾ ਹੀ ਨਹੀਂ ਇਸ ਯੋਜਨਾ ਲਈ ਉੱਥੇ ਲਗਪਗ 1400 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ। ਤੇਜੀ ਨਾਲ ਘੱਟ ਰਹੀ ਹੈ ਜਨਸੰਖਿਆ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਮੁਤਾਬਕ, ਗਰੀਸ ਦੀ ਜਨਸੰਖਿਆ ਕਰੀਬ ਇੱਕ ਕਰੋੜ ਹੈ ਅਤੇ ਇਹ ਤੇਜੀ ਨਾਲ ਘੱਟ ਰਹੀ ਹੈ।

ਰਿਪੋਰਟ ‘ਚ ਦੱਸਿਆ ਗਿਆ ਕਿ ਜੇਕਰ ਉੱਥੇ ਜਨਮ ਦਰ ਨਾ ਵਧੀ ਤਾਂ ਅਗਲੇ 30 ਸਾਲਾਂ ਵਿੱਚ ਉੱਥੋਂ ਦੀ ਆਬਾਦੀ 33 ਫ਼ੀਸਦੀ ਤੱਕ ਘੱਟ ਜਾਵੇਗੀ। ਜਦੋਂ ਕਿ ਸਾਲ 2050 ਤੱਕ 36 ਫੀਸਦੀ ਲੋਕਾਂ ਦੀ ਉਮਰ 65 ਸਾਲ ਹੋ ਜਾਵੇਗੀ। ਲਿਹਾਜਾ ਉੱਥੇ ਦੀ ਸਰਕਾਰ ਨੇ ਜਨਮ ਦਰ ਵਧਾਉਣ ਦੇ ਮਕਸਦ ਨਾਲ ਬੇਬੀ ਬੋਨਸ ਯੋਜਨਾ ਦਾ ਐਲਾਨ ਕੀਤਾ ਹੈ।  

ਇਨ੍ਹਾਂ ਦੇਸ਼ਾਂ ਵਿੱਚ ਵੀ ਵਿਵਸਥਾ

ਗਰੀਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਵਿੱਚ ਵੀ ਬੇਬੀ ਬੋਨਸ ਦੀ ਵਿਵਸਥਾ ਹੈ। ਜਿਸ ‘ਚ ਆਸਟ੍ਰੇਲੀਆ, ਕਨੇਡਾ, ਚੈਕ ਰਿਪਬਲਿਕ,  ਫ਼ਰਾਂਸ, ਇਟਲੀ, ਪਾਲੈਂਡ ਵਰਗੇ ਕੁੱਝ ਦੇਸ਼ ਹਨ। ਆਸਟ੍ਰੇਲੀਆ ਵਿੱਚ ਬੇਸੀ ਬੋਨਸ ਦੇ ਤੌਰ ‘ਤੇ 5 ਹਜਾਰ ਡਾਲਰ ਯਾਨੀ ਕਰੀਬ 2 ਲੱਖ 38 ਹਜਾਰ ਰੁਪਏ ਦਿੱਤੇ ਜਾਂਦੇ ਹਨ। ਇਸਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਵੱਖਰੀ ਵਿਵਸਥਾ ਹੈ।