ਮਹਾਂਮਾਰੀ ਦੇ ਇਕ ਸਾਲ ਬਾਅਦ ਦੁਨੀਆਂ ਨੂੰ ਇਸ ਤੋਂ ਬਾਹਰ ਨਿਕਲਣ ਦੀ ਉਮੀਦ

ਏਜੰਸੀ

ਖ਼ਬਰਾਂ, ਕੌਮਾਂਤਰੀ

11 ਮਾਰਚ 2020 ਨੂੰ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਣ ਸਮੇਂ ਪੀੜਤਾਂ ਦੀ ਗਿਣਤੀ ਸੀ ਸਵਾ ਲੱਖ

Crona epidemic

ਵਾਸ਼ਿੰਗਟਨ : ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਪੂਰੀ ਦੁਨੀਆਂ ’ਤੇ ਪਿਆ ਹੈ ਅਤੇ ਲੱਗਭਗ ਸਾਰੇ ਦੇਸ਼ ਇਸ ਨਾਲ ਪ੍ਰਭਾਵਤ ਹੋਏ ਪਰ ਹੁਣ ਦੁਨੀਆਂ ਇਸ ਮਹਾਂਮਾਰੀ ਤੋਂ ਬਾਹਰ ਨਿਕਲਣ ਵਲ ਅੱਗੇ ਵੱਧ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ)  ਨੇ 11 ਮਾਰਚ 2020 ਨੂੰ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਿਆ ਸੀ। ਇਸ ਤੋਂ ਬਾਅਦ ਲੱਖਾਂ ਲੋਕਾਂ ਦੀ ਮੌਤ ਹੋਈ, ਅਰਥਚਾਰੇ ਪ੍ਰਭਾਵਤ ਹੋਏ ਅਤੇ ਆਮ ਜੀਵਨ ਤਬਾਹ ਹੋ ਗਿਆ। ਇਸ ਮਹਾਂਮਾਰੀ ਦੇ ਇਕ ਸਾਲ ਬਾਅਦ ਸਥਿਤੀ ਆਮ ਹੋਣ ਦਾ ਸੁਪਨਾ ਹੁਣ ਦੇਖਿਆ ਜਾ ਰਿਹਾ ਹੈ ਅਤੇ ਇਸ ਦਾ ਸਿਹਰਾ ਟੀਕਿਆਂ ਸਿਰ ਬਝਿਆ ਜਾ ਰਿਹਾ ਹੈ। 

ਜਾਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਪਿਛਲੇ ਸਾਲ 11 ਮਾਰਚ ਨੂੰ ਕੋਵਿਡ-19 ਮਾਮਲਿਆਂ ਦੀ ਗਿਣਤੀ 1,25,000 ਸੀ ਅਤੇ ਮੌਤ ਦੇ ਮਾਮਲਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਘੱਟ ਸੀ। ਅੱਜ ਤਕ ਇਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ 11.7 ਕਰੋੜ ਹੈ ਅਤੇ 26 ਲੱਖ ਲੋਕਾਂ ਦੀ ਮੌਤ ਹੋਈ। ਪਿਛਲੇ ਸਾਲ 11 ਮਾਰਚ ਨੂੰ ਜਦੋਂ ਨੂੰ ਇਸ ਮਹਾਂਮਾਰੀ ਐਲਾਨਿਆ ਗਿਆ ਤਾਂ ਇਟਲੀ ਨੇ 10,000 ਮਾਮਲਿਆਂ ਦੀ ਸੂਚਨਾ ਤੋਂ ਬਾਅਦ ਦੁਕਾਨਾਂ ਅਤੇ ਰੈਸਤਰਾਂ ਨੂੰ ਬੰਦ ਕਰ ਦਿਤਾ ਸੀ।

ਉਸ ਸ਼ਾਮ, ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਯੂਰਪ ਤੋਂ ਯਾਤਰਾ ’ਤੇ ਪਾਬੰਦੀ ਦਾ ਐਲਾਨ ਕੀਤਾ। ਸੋਵਤੋ ਦੇ ਿਸ ਹਾਨੀ ਬੈਰਾਗਵਾਨਾਥ ਹਸਪਤਾਲ ਵਿਚ 59 ਸਾਲ ਦੀ ਇਕ ਨਰਸ ਮੈਗੀ ਸੇਡੀਦੀ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਨੂੰ ਮੁੱਖ ਹਥਿਆਰ ਦਸਿਆ ਅਤੇ ਉਮੀਦ ਜਤਾਈ ਕਿ ਇਕ ਜਾਂ ਦੋ ਸਾਲ ਵਿਚ ਜੀਵਨ ਆਮ ਵਰਗਾ ਹੋ ਜਾਵੇਗਾ।

ਦਖਣੀ ਅਫ਼ਰੀਕਾ ਵਿਚ 15 ਲੱਖ ਮਾਮਲੇ ਸਾਹਮਣੇ ਆਏ ਅਤੇ 50,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ। ਦੁਨੀਆਂ ਦੇ ਸੱਭ ਤੋਂ ਗ਼ਰੀਬ ਦੇਸ਼ਾਂ ਵਿਚੋਂ ਇਕ ਮੋਜਾਮਬਿਕ ਵਿਚ ਸਰਕਾਰ ਨੇ ਕੰਮ ਗੁਆਉਣਦ ਵਾਲਿਆਂ ਨੂੰ ਤਿੰਨ ਮਹੀਨੇ ਲਈ ਰਾਹਤ ਰਾਸ਼ੀ ਦੇਣ ਦਾ ਵਾਅਦਾ ਕੀਤਾ। 46 ਸਾਲਾ ਐਲਿਸ ਨਹਾਰੇ ਕਹਿੰਦੀ ਹੈ,‘‘ਪਰ ਇਹ ਪੈਸਾ ਕਦੇ ਨਹੀਂ ਮਿਲਿਆ। ਮੇਰੀ ਮਾਂ ਨੇ ਹਸਤਾਖਰ ਕੀਤੇ ਸਨ ਪਰ ਪੈਸਾ ਕਦੇ ਨਹੀਂ ਮਿਲਿਆ।’’