OLA News : ਓਲਾ ਦਾ ਵੱਡਾ ਫੈਸਲਾ, ਇੰਨ੍ਹਾਂ ਦੇਸ਼ਾਂ ਵਿਚ ਬੰਦ ਰਹੇਗਾ ਕਾਰੋਬਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

OLA News : ਬ੍ਰਿਟੇਨ, ਆਸਟਰੇਲੀਆ, ਨਿਊਜ਼ੀਲੈਂਡ ’ਚ ਆਪਣਾ ਕਾਰੋਬਾਰ ਬੰਦ ਕਰਨ ਦਾ ਕੀਤਾ ਫੈਸਲਾ

OLA

OLA News : ਆਨਲਾਈਨ ਟੈਕਸੀ ਬੁਕਿੰਗ ਸੇਵਾ ਕੰਪਨੀ  OLA  ਨੇ ਬ੍ਰਿਟੇਨ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਆਪਣਾ ਸੰਚਾਲਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਭਾਰਤ ਵਿਚ ਆਪਣੇ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗੀ।

ਇਹ ਵੀ ਪੜੋ:MP News: ਕਾਰਾਂ ਨਾਲ ਸਟੰਟ ਕਰ ਰਹੇ ਨੌਜਵਾਨਾਂ ਨੇ ਭਾਜਪਾ ਆਗੂਆਂ ਨੂੰ ਮਾਰੀ ਟੱਕਰ, ਦੋ ਦੀ ਮੌਤ, ਇੱਕ ਜ਼ਖ਼ਮੀ  

ਓਲਾ ਦੇ ਪ੍ਰਮੋਟਰ ANI ਟੈਲਨੋਲਾਜੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਨੂੰ ਭਾਰਤ ’ਚ ਵਿਸਥਾਰ ਦੀ ਕਾਫ਼ੀ ਸੰਭਾਵਨਾ ਨਜ਼ਰ ਆਉਂਦੀ ਹੈ।  OLA  ਮੋਬਿਲਿਟੀ ਦੇ ਬੁਲਾਰੇ ਨੇ ਕਿਹਾ, “ਸਾਡਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਸੀਂ ਭਾਰਤ ਵਿਚ ਲਾਭਕਾਰੀ ਸਥਿਤੀ ਵਿੱਚ ਹਾਂ ਅਤੇ ਇਸ ਖੇਤਰ ਵਿੱਚ ਇੱਕ ਲੀਡਰ ਹਾਂ। ਭਵਿੱਖ ਇਲੈਕਟ੍ਰਿਕ ਹੈ, ਨਾ ਸਿਰਫ਼ ਨਿੱਜੀ ਆਵਾਜਾਈ ਵਿੱਚ ਸਗੋਂ ਆਨਲਾਈਨ ਟੈਕਸੀ ਬੁਕਿੰਗ ਕਾਰੋਬਾਰ ਵਿੱਚ ਵੀ। ਭਾਰਤ ਵਿਚ ਵਿਸਤਾਰ ਦੇ ਵੀ ਬਹੁਤ ਮੌਕੇ ਹਨ।

ਇਹ ਵੀ ਪੜੋ:Moga Accident News : ਮੋਗਾ ’ਚ ਮੋਟਰਸਾਈਕਲ ਦਰਖੱਤ ਨਾਲ ਟਕਰਾਈ, 2 ਨੌਜਵਾਨਾਂ ਦੀ ਮੌਤ

ਉਨ੍ਹਾਂ ਕਿਹਾ ਕਿ ਇਸਦੇ ਨਾਲ ਅਸੀਂ ਆਪਣੀਆਂ ਤਰਜੀਹਾਂ ਦਾ ਮੁੜ ਮੁਲਾਂਕਣ ਕੀਤਾ ਹੈ ਅਤੇ ਯੂ.ਕੇ., ਆਸਟਰੇਲੀਆ ਅਤੇ ਨਿਊਜ਼ੀਲੈਂਡ ’ਚ ਸਾਡੇ ‘ਰਾਈਡ-ਹੇਲਿੰਗ’ ਕਾਰੋਬਾਰ (ਆਨਲਾਈਨ ਟੈਕਸੀ ਬੁਕਿੰਗ ਸੇਵਾ) ਨੂੰ ਮੌਜੂਦਾ ਫਾਰਮੈਟ ਵਿੱਚ ਬੰਦ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਨੇ 2018 ਵਿੱਚ ਵੱਖ-ਵੱਖ ਪੜਾਵਾਂ ਵਿੱਚ ਇਹ ਸੰਚਾਲਨ ਸ਼ੁਰੂ ਕੀਤੇ ਸਨ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਏਐਨਆਈ ANIਦਾ ਏਕੀਕ੍ਰਿਤ ਸ਼ੁੱਧ ਘਾਟਾ ਸਾਲ 2022-23 ਵਿੱਚ ਘਟ ਕੇ 772.25 ਕਰੋੜ ਰੁਪਏ ਰਹਿ ਗਿਆ। ਕੰਪਨੀ ਨੂੰ ਵਿੱਤੀ ਸਾਲ 2021-22 ਵਿੱਚ 1 522.33 ਕਰੋੜ ਰੁਪਏ ਦਾ ਏਕੀਕ੍ਰਿਤ ਘਾਟਾ ਹੋਇਆ ਸੀ। ਕੰਪਨੀ ਦੀ ਸੰਚਾਲਨ ਆਮਦਨ ਵਿੱਤੀ ਸਾਲ 2022-23 ’ਚ ਕਰੀਬ 48 ਫੀਸਦੀ ਵਧ ਕੇ 2,481.35 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ 1,679.54 ਕਰੋੜ ਰੁਪਏ ਸੀ। 

ਇਹ ਵੀ ਪੜੋ:Air Travel News : ਹਵਾਈ ਯਾਤਰਾ ਲਈ ਮੰਗ ਵੱਧਣ ਨਾਲ ਕਿਰਾਏ ’ਚ 20 ਤੋਂ 25 ਫੀਸਦੀ ਹੋਇਆ ਵਾਧਾ 

 (For more news apart from Ola's big decision,business will be closed in Britain, Australia, New Zealand News in Punjabi, stay tuned to Rozana Spokesman)