ਲਾਹੌਰ ਸੀਟ 'ਤੇ ਨਹੀਂ ਹੋਵੇਗੀ ਦੁਬਾਰਾ ਗਿਣਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਲਾਹੌਰ ਨੈਸ਼ਨਲ ਅਸੈਂਬਲੀ ਸੀਟ...............

Imran Khan

ਇਸਲਾਮਾਬਾਦ : ਪਾਕਿਸਤਾਨ ਦੇ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਲਾਹੌਰ ਨੈਸ਼ਨਲ ਅਸੈਂਬਲੀ ਸੀਟ 'ਤੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਅਪੀਲ ਨੂੰ ਰੱਦ ਕਰ ਦਿਤਾ ਹੈ। ਇਸ ਸੀਟ ਤੋਂ ਇਮਰਾਨ ਨੇ ਬਹੁਤ ਘੱਟ ਅੰਤਰ ਨਾਲ ਅਪਣੇ ਵਿਰੋਧੀ ਨੂੰ ਹਰਾਇਆ ਸੀ।ਜ਼ਿਕਰਯੋਗ ਹੈ ਕਿ ਇਮਰਾਨ ਨੇ 5 ਸੀਟਾਂ ਤੋਂ ਚੋਣ ਲੜੀ ਸੀ ਅਤੇ ਉਹ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰਨ 'ਚ ਸਫ਼ਲ ਰਹੇ। ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਜਿਥੇ ਇਮਰਾਨ ਦੀਆਂ ਦੋ ਸੀਟਾਂ 'ਤੇ ਜਿੱਤ ਦੀ ਨੋਟੀਫਿਕੇਸ਼ਨ ਉਤੇ ਰੋਕ ਲਗਾ ਦਿਤੀ ਸੀ, ਉਥੇ ਬਾਕੀ ਤਿੰਨ ਸੀਟਾਂ 'ਤੇ ਜੇਤੂ ਹੋਣ ਦੀ ਨੋਟੀਫਿਕੇਸ਼ਨ ਜਾਰੀ ਕਰ ਦਿਤੀ ਸੀ।

ਚੋਣ ਜ਼ਾਬਤਾ ਦੀ ਕਥਿਤ ਉਲੰਘਣਾ ਸਬੰਧੀ ਇਕ ਮਾਮਲੇ ਨੂੰ ਵੇਖਦੇ ਹੋਏ ਈ.ਸੀ.ਪੀ. ਨੇ ਇਹ ਫ਼ੈਸਲਾ ਲਿਆ ਸੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦੇ ਨੇਤਾ ਖ਼ਵਾਜ਼ਾ ਸਾਦ ਰਫ਼ੀਕ ਨੇ ਐਨ.ਏ.-131 ਲਾਹੌਰ-9 ਸੀਟ ਤੋਂ ਦੁਬਾਰਾ ਗਿਣਤੀ ਲਈ ਪਟੀਸ਼ਨ ਦਾਇਰ ਕੀਤੀ ਸੀ। ਰਫ਼ੀਕ ਨੇ ਦੋਸ਼ ਲਗਾਏ ਸਨ ਕਿ ਪ੍ਰੀਜਾਇਡਿੰਗ ਅਫ਼ਸਰ ਨੇ ਜਾਣਬੁੱਝ ਕੇ ਸੈਂਕੜੇ ਵੋਟ ਰੱਦ ਕਰ ਦਿਤੇ ਸਨ।

ਰਫ਼ੀਕ ਦੇ ਵਕੀਲ ਨੇ ਕਿਹਾ ਕਿ ਜੇ ਜਿੱਤ ਦਾ ਫ਼ਰਕ 5 ਫ਼ੀ ਸਦੀ ਤੋਂ ਘੱਟ ਹੈ ਤਾਂ ਦੁਬਾਰਾ ਗਿਣਤੀ ਦੀ ਅਪੀਲ ਕਾਨੂੰਨੀ ਹੈ। ਲਾਹੌਰ ਹਾਈ ਕੋਰਟ ਦੇ ਆਦੇਸ਼ ਨੂੰ ਰੱਦ ਕਰਦਿਆਂ ਪ੍ਰਧਾਨ ਜੱਜ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਫ਼ੈਸਲੇ ਵਿਰੁਧ ਇਮਰਾਨ ਦੀ ਪਟੀਸ਼ਨ ਸਵੀਕਾਰ ਕਰ ਲਈ। (ਪੀਟੀਆਈ)