ਪਾਕਿ 'ਚ ਬਲਾਤਕਾਰ ਦਾ ਵਿਰੋਧ ਕਰਨ 'ਤੇ ਟ੍ਰਾਂਸਜੈਂਡਰ ਨੂੰ ਜਿੰਦਾ ਸਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬਲਾਤਕਾਰ ਦਾ ਵਿਰੋਧ ਕਰਨ 'ਤੇ ਕੁੱਝ ਲੋਕਾਂ ਨੇ ਇਕ ਟ੍ਰਾਂਸਜੈਂਡਰ ਨੂੰ ਅੱਗ ਦੇ ਹਵਾਲੇ ਕਰ ਦਿਤਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਇਹ...

Transgender in Pakistan set on fire

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬਲਾਤਕਾਰ ਦਾ ਵਿਰੋਧ ਕਰਨ 'ਤੇ ਕੁੱਝ ਲੋਕਾਂ ਨੇ ਇਕ ਟ੍ਰਾਂਸਜੈਂਡਰ ਨੂੰ ਅੱਗ ਦੇ ਹਵਾਲੇ ਕਰ ਦਿਤਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਲਾਹੌਰ ਤੋਂ ਲਗਭੱਗ 250 ਕਿਲੋਮੀਟਰ ਦੂਰ ਸਾਹਿਵਾਲ ਜਿਲ੍ਹੇ ਦੀ ਹੈ। ਸਥਾਨਕ ਪੁਲਿਸ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਵੀਰਵਾਰ ਨੂੰ ਚਾਰ ਲੋਕਾਂ ਨੇ ਟ੍ਰਾਂਸਜੈਂਡਰ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।

ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਨੂੰ ਅੱਗ ਦੇ ਹਵਾਲੇ ਕਰ ਦਿਤਾ। ਸਾਹਿਵਾਲ ਜਿਲ੍ਹਾ ਹਸਪਤਾਲ ਨਾਲ ਜੁਡ਼ੇ ਸੂਤਰਾਂ ਨੇ ਪਾਕਿਸਤਾਨੀ ਅਖ਼ਬਾਰ 'ਦ ਡਾਨ' ਨੂੰ ਦੱਸਿਆ ਕਿ ਹਸਪਤਾਲ ਆਉਣ ਤੋਂ ਪਹਿਲਾਂ ਪੀਡ਼ਤ ਦਾ 80 ਫ਼ੀ ਸਦੀ ਸਰੀਰ ਸੜ ਚੁੱਕਿਆ ਸੀ ਜਿਸ ਤੋਂ ਬਾਅਦ ਉਸ ਨੂੰ ਲਾਹੌਰ ਰੈਫਰ ਕਰ ਦਿਤਾ ਗਿਆ। ਦੱਸਿਆ ਜਾਂਦਾ ਹੈ ਕਿ ਲਾਹੌਰ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਬੀਤੇ ਕੁੱਝ ਸਮੇਂ ਦੇ ਦੌਰਾਨ ਉੱਤਰੀ ਪਾਕਿਸਤਾਨ ਵਿਚ ਟ੍ਰਾਂਸਜੈਂਡਰਾਂ ਦੀ ਹੱਤਿਆ ਅਤੇ ਕੁਕਰਮ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਟ੍ਰਾਂਸਜੈਂਡਰਾਂ ਦੇ ਨਾਲ ਹੋ ਰਹੀ ਇਹਨਾਂ ਘਟਨਾਵਾਂ ਕਾਰਨ ਹੀ ਖੈਬਰ - ਪਖਤੁਨਖਵਾ ਸੂਬੇ ਦੇ ਮਨੁਖੀ ਅਧੀਕਾਰ ਡਾਇਰੈਕਟੋਰੇਟ ਨੇ ਸਬੰਧਤ ਵਿਭਾਗਾਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਬੀਤੇ ਹੀ ਸਾਲ ਮਈ ਵਿਚ ਪਾਕਿਸਤਾਨ ਦੀ ਸੰਸਦ ਨੇ ਟ੍ਰਾਂਸਜੈਂਡਰਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਇਕ ਕਾਨੂੰਨ ਪਾਸ ਕੀਤਾ ਸੀ। ਇਸ ਦਾ ਉਦੇਸ਼ ਇਨ੍ਹਾਂ ਨੂੰ ਸਰਕਾਰੀ ਮਹਿਕਮਿਆਂ ਅਤੇ ਨਿਜੀ ਦਫਤਰਾਂ ਵਿਚ ਵਿਤਕਰਾ ਤੋਂ ਬਚਾਉਣਾ ਸੀ।