ਪਾਕਿ : ਲੈਫਟਿਨੈਂਟ ਜਨਰਲ ਅਸੀਮ ਮੁਨੀਰ ਬਣੇ ਖੁਫਿਆ ਏਜੰਸੀ ISI ਦੇ ਨਵੇਂ ਚੀਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਖੁਫਿਆ ਏਜੰਸੀ ਆਈਐਸਆਈ ਦੇ ਨਵੇਂ ਚੀਫ ਜਨਰਲ ਅਸੀਮ ਮੁਨੀਰ ਬਣ ਗਏ। ਆਈਐਸਆਈ ਦੇ ਸਾਬਕਾ ਚੀਫ ਲੈਫਟਿਨੈਂਟ ਜਨਰਲ ਨਵੀਦ ਮੁਖਤਾਰ...

Lt Gen Asim Munir

ਇਸਲਾਮਾਬਾਦ : ਪਾਕਿਸਤਾਨ ਦੀ ਖੁਫਿਆ ਏਜੰਸੀ ਆਈਐਸਆਈ ਦੇ ਨਵੇਂ ਚੀਫ ਜਨਰਲ ਅਸੀਮ ਮੁਨੀਰ ਬਣ ਗਏ। ਆਈਐਸਆਈ ਦੇ ਸਾਬਕਾ ਚੀਫ ਲੈਫਟਿਨੈਂਟ ਜਨਰਲ ਨਵੀਦ ਮੁਖਤਾਰ ਸੋਮਵਾਰ ਨੂੰ ਸੇਵੲਮੁਕਤ ਹੋ ਗਏ ਸਨ। ਜਨਰਲ ਮੁਨੀਰ ਨੂੰ ਪਾਕਿਸਤਾਨ ਦੀ ਸ਼ਕਤੀਸ਼ਾਲੀ ਖੁਫਿਆ ਏਜੰਸੀ ਦਾ ਚੀਫ ਬਣਾਏ ਜਾਣ ਦੀਆਂ ਅਟਕਲਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਸਨ। ਫੌਜ ਮੁਖੀ ਬਾਜਵਾ ਅਤੇ ਮੌਜੂਦਾ ਆਈਐਸਆਈ ਮੁਖੀ ਨਵੀਦ ਮੁਖਤਾਰ ਨੇ ਸ਼ੁਕਰਵਾਰ ਨੂੰ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਸੀ।

ਜਨਰਲ ਮੁਨੀਰ ਦੀ ਗਿਣਤੀ ਪਾਕਿਸਤਾਨ ਦੇ ਬੇਹੱਦ ਕੁਸ਼ਲ ਅਧਿਕਾਰੀਆਂ ਵਿਚ ਹੁੰਦੀ ਹੈ। ਇਸ ਤੋਂ ਪਹਿਲਾਂ ਉਹ ਡੀਜੀ ਮਿਲਟਰੀ ਇੰਟੈਲੀਜੈਂਸ ਰਹਿ ਚੁਕੇ ਹਨ। ਉਨ੍ਹਾਂ ਨੂੰ ਸੇਵਾ ਵਿਚ ਵਧੀਆ ਯੋਗਦਾਨ ਲਈ ਇਸ ਸਾਲ ਮਾਰਚ ਵਿਚ ਹਿਲਾਲ-ਏ-ਇਮਤਿਆਜ਼ ਅਵਾਰਡ ਦਿਤਾ ਗਿਆ ਸੀ। ਦੱਸ ਦਈਏ ਕਿ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਪ੍ਰਧਾਨਤਾ ਵਾਲੇ ਆਰਮੀ ਪ੍ਰਮੋਸ਼ਨ ਬੋਰਡ ਨੇ ਸੋਮਵਾਰ ਨੂੰ ਸੇਵਾਮੁਕਤ ਹੋ ਰਹੇ 5 ਜਨਰਲਾਂ ਦੀ ਜਗ੍ਹਾ 6 ਜਨਰਲਾਂ ਦੇ ਤਰੱਕੀ 'ਤੇ ਅਪਣੀ ਸਹਿਮਤੀ ਦਿਤੀ ਸੀ।

ਇੰਟਰ ਸਰਵਿਸ ਪਬਲਿਕ ਰਿਲੇਸ਼ਨਸ (ਆਈਐਸਪੀਆਰ) ਦੇ ਮੁਤਾਬਕ ਅਹੁਦਾ ਤਰੱਕੀ ਪਾਉਣ ਵਾਲਿਆਂ ਵਿਚ ਮੇਜਰ ਜਨਰਲ ਨਦੀਮ ਜਕੀ ਮੰਜ, ਵਾਇਸ ਚੀਫ ਆਫ ਜਨਰਲ ਸਟਾਫ ਮੇਜਰ ਜਨਰਲ ਅਬਦੁਲ ਅਜੀਜ, ਮਿਲਟਰੀ ਇਨਟੈਲੀਜੈਂਸ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਸੀਮ ਮੁਨੀਰ, ਮੇਜਰ ਜਨਰਲ ਸਇਅਦ ਮੁਹੰਮਦ ਅਦਨਾਨ ਅਤੇ ਫਰੰਟਿਅਰ ਕੋਰ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਵਸੀਮ ਅਸ਼ਰਫ ਸ਼ਾਮਿਲ ਹਨ।