ਸੁਰੱਖਿਆ ਅਲਰਟ : ਆਈਐਸਆਈ ਨੇ ਦਾਊਦ ਦੀ ਡੀ ਕੰਪਨੀ ਨੂੰ ਸੌਂਪਿਆ ਭਾਰਤ ਦੀ ਤਬਾਹੀ ਦਾ ਜ਼ਿੰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਭਾਰਤ ਵਿਚ ਅਤਿਵਾਦ ਫ਼ੈਲਾਉਣ ਲਈ ਡਾਨ ਦਾਊਦ ਇਬਰਾਹੀਮ ਦੇ ਜ਼ਰੀਏ ਸਾਜਿਸ਼ ਰਚ ਰਹੀ ਹੈ। ਅੰਡਰਵਰਲਡ ਦੇ ...

Dawood Ibrahim

ਨਵੀਂ ਦਿੱਲੀ : ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਭਾਰਤ ਵਿਚ ਅਤਿਵਾਦ ਫ਼ੈਲਾਉਣ ਲਈ ਡਾਨ ਦਾਊਦ ਇਬਰਾਹੀਮ ਦੇ ਜ਼ਰੀਏ ਸਾਜਿਸ਼ ਰਚ ਰਹੀ ਹੈ। ਅੰਡਰਵਰਲਡ ਦੇ 25 ਨਵੇਂ ਗੁਰਗਿਆਂ ਦੀ ਟੀਮ ਦੇ ਜ਼ਰੀਏ ਭਾਰਤ ਵਿਚ ਤਬਾਹੀ ਮਚਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਹ ਖ਼ੁਲਾਸਾ ਸੁਰੱਖਿਆ ਏਜੰਸੀਆਂ ਦੀਆਂ ਖ਼ੁਫ਼ੀਆ ਇਕਾਈਆਂ ਵਲੋਂ ਮੁਹੱਈਆ ਕਰਵਾਈ ਗਈ ਸੂਚਨਾ ਵਿਚ ਹੋਇਆ ਹੈ। ਏਜੰਸੀਆਂ ਨੇ ਇਸ ਖ਼ੁਫ਼ੀਆ ਸੂਚਨਾ ਦੇ ਮੱਦੇਨਜ਼ਰ ਉਤਰ ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚ ਅੰਡਰਵਰਲਡ ਦੀਆਂ ਗਤੀਵਿਧੀਆਂ 'ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿਤੀ ਹੈ। ਦਿੱਲੀ-ਐਨਸੀਆਰ ਵਿਚ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ।

Related Stories