ਹੁਣ ਚੀਨ ਨੇ ਅਮਰੀਕਾ ’ਤੇ 125 ਫ਼ੀ ਸਦੀ ਲਗਾਇਆ ਟੈਰਿਫ਼
ਦੋਵਾਂ ਦੇਸ਼ਾਂ ਵਿਚਕਾਰ ਟੈਰਿਫ਼ ਯੁੱਧ ਹੁੰਦਾ ਜਾ ਰਿਹਾ ਹੈ ਹੋਰ ਡੂੰਘਾ
ਟਰੰਪ ਨੇ ਪਹਿਲਾਂ ਚੀਨ ’ਤੇ 34 ਫ਼ੀ ਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਚੀਨ ਨੇ ਵੀ ਅਮਰੀਕਾ ’ਤੇ 34 ਫ਼ੀ ਸਦੀ ਦਾ ਜਵਾਬੀ ਟੈਰਿਫ਼ ਲਗਾ ਦਿਤਾ ਸੀ। ਇੱਥੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਟੈਰਿਫ਼ ਯੁੱਧ ਸ਼ੁਰੂ ਹੋ ਗਿਆ। ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ਼ ਯੁੱਧ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਅਮਰੀਕਾ ਨੇ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨਾਂ ਅਤੇ ਸੇਵਾਵਾਂ ’ਤੇ ਟੈਰਿਫ਼ ਵਧਾ ਕੇ 145 ਫ਼ੀ ਸਦੀ ਕਰਨ ਦਾ ਐਲਾਨ ਕੀਤਾ। ਜਿਸ ਦੇ ਜਵਾਬ ਵਿਚ ਅੱਜ ਚੀਨ ਨੇ ਵੀ ਅਮਰੀਕਾ ਤੋਂ ਆਯਾਤ ਹੋਣ ਵਾਲੀਆਂ ਵਸਤੂਆਂ ਅਤੇ ਸੇਵਾਵਾਂ ’ਤੇ ਟੈਰਿਫ਼ ਵਧਾ ਕੇ 125 ਫ਼ੀ ਸਦੀ ਕਰਨ ਦਾ ਐਲਾਨ ਕੀਤਾ ਹੈ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਚੀਨ ਨੇ ਆਯਾਤ ਕੀਤੇ ਗਏ ਅਮਰੀਕੀ ਉਤਪਾਦਾਂ ’ਤੇ ਵਾਧੂ ਡਿਊਟੀ ਵਧਾ ਕੇ 125 ਫ਼ੀ ਸਦੀ ਕਰ ਦਿਤੀ ਹੈ, ਜੋ ਪਹਿਲਾਂ 84 ਪ੍ਰਤੀਸ਼ਤ ਸੀ। ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਟੈਰਿਫ ਵਾਧੇ ਤੋਂ ਬਾਅਦ ਚੀਨ ਨੇ ਵਿਸ਼ਵ ਵਪਾਰ ਸੰਗਠਨ ਵਿਚ ਵੀ ਕੇਸ ਦਾਇਰ ਕੀਤਾ ਹੈ।